ਇਸ਼ਕ ''ਚ ਅੰਨ੍ਹਾ ਇਨਸਾਨ ਕੀ-ਕੀ ਕਰ ਜਾਂਦੈ ! ਪਤਨੀ ਨੇ ਆਪਣੀਆਂ ਭੈਣਾਂ ਨਾਲ ਫੜੀਆਂ ਪਤੀ ਦੀਆਂ ਬਾਹਾਂ, ਤੇ ਆਸ਼ਕ ਨੇ...

Saturday, Nov 09, 2024 - 06:00 AM (IST)

ਇਸ਼ਕ ''ਚ ਅੰਨ੍ਹਾ ਇਨਸਾਨ ਕੀ-ਕੀ ਕਰ ਜਾਂਦੈ ! ਪਤਨੀ ਨੇ ਆਪਣੀਆਂ ਭੈਣਾਂ ਨਾਲ ਫੜੀਆਂ ਪਤੀ ਦੀਆਂ ਬਾਹਾਂ, ਤੇ ਆਸ਼ਕ ਨੇ...

ਲੁਧਿਆਣਾ (ਗਣੇਸ਼/ਗੌਤਮ) : ਇਸ਼ਕ 'ਚ ਅੰਨ੍ਹਾ ਹੋ ਕੇ ਇਨਸਾਨ ਕੀ ਕੁਝ ਕਰ ਸਕਦਾ ਹੈ, ਇਸ ਦੀ ਤਾਜ਼ਾ ਇਕ ਮਿਸਾਲ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਗਿੱਲ ’ਚ ਨਾਜਾਇਜ਼ ਸਬੰਧਾਂ ਕਾਰਨ ਇਕ ਔਰਤ ਨੇ ਆਪਣੀਆਂ 2 ਭੈਣਾਂ, ਪ੍ਰੇਮੀ ਅਤੇ ਉਸ ਦੇ ਦੋਸਤ ਨਾਲ ਮਿਲ ਕੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹੀ ਨਹੀਂ, ਉਸ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਕਿਸੇ ਹੋਰ ਦੇ ਖੇਤਾਂ 'ਚ ਲਿਜਾ ਸੁੱਟਿਆ। 

ਇਸ ਮਗਰੋਂ ਜਦੋਂ ਰਾਹਗੀਰਾਂ ਨੇ ਖੇਤਾਂ ’ਚ ਉਸ ਵਿਅਕਤੀ ਨੂੰ ਲਹੂ-ਲੁਹਾਨ ਹਾਲਤ ’ਚ ਦੇਖਿਆ ਤਾਂ ਖੇਤ ਦੇ ਮਾਲਕ ਨੂੰ ਸੂਚਿਤ ਕੀਤਾ ਗਿਆ, ਜਿਸ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਪਤਾ ਲਗਦੇ ਹੀ ਥਾਣਾ ਸਦਰ ਦੀ ਪੁਲਸ ਮੌਕੇ ’ਤੇ ਪੁੱਜੀ।

ਜਦੋਂ ਵਿਅਕਤੀ ਦੀ ਗੰਭੀਰ ਹਾਲਤ ਨੂੰ ਦੇਖ ਕੇ ਲੋਕ ਇਕੱਠੇ ਹੋ ਗਏ ਤਾਂ ਮੁਲਜ਼ਮ ਪੁਲਸ ਨੂੰ ਚਕਮਾ ਦੇਣ ਲਈ ਖੁਦ ਹੀ ਉਸ ਨੂੰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਰਨ ਵਾਲੇ ਦੀ ਪਛਾਣ ਪੁਲਸ ਨੇ ਪਵਨ ਕੁਮਾਰ ਵਜੋਂ ਕੀਤੀ।

ਪੁਲਸ ਨੇ ਨੰਬਰਦਾਰ ਗੁਰਦਿਆਲ ਸਿੰਘ ਦੇ ਬਿਆਨਾਂ ’ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪੁਲਸ ਨੇ ਮਰਨ ਵਾਲੇ ਪਵਨ ਕੁਮਾਰ ਦੀ ਪਤਨੀ ਪੁਨੀਤਾ ਮਿਸ਼ਰਾ, ਉਸ ਦੀ ਭੈਣ ਡੋਲੀ ਮਿਸ਼ਰਾ, ਗਾਇਤਰੀ, ਰਾਜਨ ਸ਼ੁਕਲਾ ਅਤੇ ਵਰਿੰਦਰ ਕੁਮਾਰ ਵਜੋਂ ਕੀਤੀ ਹੈ। ਪੁਲਸ ਨੇ ਮੌਕੇ ’ਤੇ ਐਕਟਿਵਾ ਅਤੇ ਦਾਤਰ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ- ਮਸ਼ਹੂਰ ਕਾਰੋਬਾਰੀ ਪ੍ਰਿੰਕਲ 'ਤੇ ਹੋਈ ਫਾਇ.ਰਿੰਗ ਮਾਮਲੇ 'ਚੇ ਨਵਾਂ ਮੋੜ, ਸਾਹਮਣੇ ਆਇਆ 'Love' ਕੁਨੈਕਸ਼ਨ

ਸਬ-ਇੰਸਪੈਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਲਿਆ ਗਿਆ ਹੈ। ਪੁਲਸ ਅਨੁਸਾਰ ਜਾਂਚ ਦੌਰਾਨ ਪਤਾ ਲੱਗਿਆ ਕਿ ਮਰਨ ਵਾਲਾ ਵਿਅਕਤੀ ਆਪਣੀ ਪਤਨੀ ਪੁਨੀਤਾ, ਸਾਲੀ ਡੋਲੀ ਅਤੇ ਗਾਇਤਰੀ ਨਾਲ ਰਹਿੰਦਾ ਸੀ। ਉਹ ਪਿੰਡ ’ਚ ਲੇਬਰ ਦਾ ਕੰਮ ਕਰਦਾ ਸੀ।

ਪਵਨ ਕੁਮਾਰ ਦੀ ਪਤਨੀ ਦੇ ਆਪਣੇ ਪਤੀ ਦੇ ਦੋਸਤ ਰਾਜਨ ਸ਼ੁਕਲਾ ਨਾਲ ਨਾਜਾਇਜ਼ ਸਬੰਧ ਸਨ, ਜਿਸ ਨੂੰ ਲੈ ਕੇ ਅਕਸਰ ਪਵਨ ਕੁਮਾਰ ਦਾ ਆਪਣੀ ਪਤਨੀ ਅਤੇ ਸਾਲੀਆਂ ਨਾਲ ਝਗੜਾ ਰਹਿੰਦਾ ਸੀ, ਕਿਉਂਕਿ ਉਹ ਰਾਜਨ ਨਾਲ ਨਾਜਾਇਜ਼ ਸਬੰਧਾਂ ਨੂੰ ਲੈ ਕੇ ਵਿਰੋਧ ਜਤਾਉਂਦਾ ਸੀ।

ਉਸ ਨੇ ਕਈ ਵਾਰ ਰਾਜਨ ਨੂੰ ਵੀ ਆਪਣੇ ਘਰ ਆਉਣ ਤੋਂ ਵੀ ਮਨ੍ਹਾ ਕਰਦਾ ਸੀ। ਵਾਰਦਾਤ ਤੋਂ 2 ਦਿਨ ਪਹਿਲਾਂ ਵੀ ਇਸ ਗੱਲ ਨੂੰ ਲੈ ਕੇ ਬਹੁਤ ਝਗੜਾ ਹੋਇਆ ਸੀ। 6 ਨਵੰਬਰ ਦੀ ਰਾਤ ਨੂੰ ਵੀ ਝਗੜਾ ਹੋਣ ਤੋਂ ਬਾਅਦ ਮੁਲਜ਼ਮਾਂ ਨੇ ਯੋਜਨਾ ਬਣਾ ਕੇ ਉਸ ਦਾ ਕਤਲ ਕਰ ਦਿੱਤਾ।

ਮੁਲਜ਼ਮਾਂ ਨੇ ਦੱਸਿਆ ਕਿ ਪਵਨ ਦੀ ਪਤਨੀ ਅਤੇ ਉਸ ਦੀਆਂ ਸਾਲੀਆਂ ਨੇ ਉਸ ਦੀਆਂ ਬਾਹਾਂ ਨੂੰ ਫੜੀਆਂ ਅਤੇ ਰਾਜਨ ਅਤੇ ਉਸ ਦੇ ਸਾਥੀ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ, ਜਿਸ ਤੋਂ ਬਾਅਦ ਉਸ ਨੂੰ ਲਹੂ-ਲੁਹਾਨ ਹਾਲਤ ’ਚ ਖੇਤਾਂ ’ਚ ਸੁੱਟ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਜ਼ਮੀਨ ਦੇ ਲਾਲਚ 'ਚ ਪੁੱਤ ਹੋਇਆ 'ਕਪੁੱਤ', ਆਪਣੇ ਪਿਓ 'ਤੇ ਹੀ ਤਾਣ ਦਿੱਤਾ ਪਿਸ.ਤੌਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News