ਪੰਜਾਬ ਦੇ ਇਸ ਵੱਡੇ ਅਫ਼ਸਰ ਨੂੰ ਕੀਤਾ ਗਿਆ Suspend, ਜਾਣੋ ਕੀ ਹੈ ਪੂਰਾ ਮਾਮਲਾ

Thursday, Nov 07, 2024 - 02:07 PM (IST)

ਪੰਜਾਬ ਦੇ ਇਸ ਵੱਡੇ ਅਫ਼ਸਰ ਨੂੰ ਕੀਤਾ ਗਿਆ Suspend, ਜਾਣੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ/ਫਿਰੋਜ਼ਪੁਰ (ਰਮਨਜੀਤ) : ਪੰਜਾਬ ਸਰਕਾਰ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਫਿਰੋਜ਼ਪੁਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਮਾਮਲਾ ਡੀ. ਏ. ਪੀ. ਦੀ ਅਣ-ਅਧਿਕਾਰਤ ਸਟੋਰੇਜ ਨਾਲ ਜੁੜਿਆ ਹੋਇਆ ਹੈ। ਇਸ ਦੇ ਨਾਲ ਹੀ ਫਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਫਿਰੋਜ਼ਪੁਰ ਦੀ ਅਸਾਮੀ ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।

ਇਹ ਵੀ ਪੜ੍ਹੋ : ਜਿੰਮ ਕਰਕੇ ਹੋ ਰਿਹਾ ਸੀ ਤਕੜਾ, ਸਭ ਸੁਫ਼ਨੇ ਅਧੂਰੇ ਰਹਿ ਜਾਣਗੇ, ਕਦੇ ਸੋਚਿਆ ਨਾ ਸੀ

ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਵੱਖ-ਵੱਖ ਗੋਦਾਮਾਂ ਦੀ ਚੈਕਿੰਗ ਕਰਵਾਈ ਗਈ ਸੀ। ਇਸ 'ਤੇ ਪਾਇਆ ਗਿਆ ਕਿ ਇਕ ਫ਼ਰਮ ਵਲੋਂ ਨਾਜਾਇਜ਼ ਤੌਰ 'ਤੇ 161.8 ਐੱਮ. ਟੀ. ਡੀ. ਏ. ਪੀ. ਖ਼ਾਦ ਦੀ ਅਣ-ਅਧਿਕਾਰਤ ਤੌਰ 'ਤੇ ਸਟੋਰੇਜ ਕੀਤੀ ਗਈ ਹੈ। ਪੜਤਾਲ ਦੌਰਾਨ ਫਰਮ ਦੇ ਮਾਲਕਾਂ ਵਲੋਂ ਗੋਦਾਮਾਂ 'ਚ ਪਈ ਖ਼ਾਦ ਦਾ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਕੁੜੀ ਵਲੋਂ ਉਸਤਰੇ ਨਾਲ ਗਲਾ ਵੱਢਣ ਨੂੰ ਲੈ ਕੇ ਵੱਡਾ ਖ਼ੁਲਾਸਾ, ਉੱਡ ਗਏ ਸਭ ਦੇ ਹੋਸ਼

ਜਦੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਜਗੀਰ ਸਿੰਘ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਇਸ ਸਬੰਧੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ, ਜਦੋਂ ਕਿ ਡੀ. ਏ. ਪੀ. ਖ਼ਾਦ ਦੀ ਕਮੀ ਦੇ ਮੱਦੇਨਜ਼ਰ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਇਸ ਸਬੰਧੀ ਚੈਕਿੰਗ ਕਰਨ ਲਈ ਹੁਕਮ ਜਾਰੀ ਕੀਤੇ ਜਾਂਦੇ ਰਹੇ ਹਨ। ਇਸ ਗੰਭੀਰ ਕੁਤਾਹੀ ਕਾਰਨ ਮੁੱਖ ਖੇਤੀਬਾੜੀ ਅਫ਼ਸਰ ਜਗੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
 
 


author

Babita

Content Editor

Related News