ਅਕਾਲੀ ਦਲ ਦਾ ਗੜ੍ਹ ਰਹੇ ਹਲਕਾ ਚੱਬੇਵਾਲ ’ਚ ਸੌਖਾ ਨਹੀਂ ''ਆਪ'' ਲਈ ਰਾਹ, ਜਾਣੋ ਕੀ ਹੈ ਇਤਿਹਾਸ

Friday, Nov 08, 2024 - 07:06 PM (IST)

ਅਕਾਲੀ ਦਲ ਦਾ ਗੜ੍ਹ ਰਹੇ ਹਲਕਾ ਚੱਬੇਵਾਲ ’ਚ ਸੌਖਾ ਨਹੀਂ ''ਆਪ'' ਲਈ ਰਾਹ, ਜਾਣੋ ਕੀ ਹੈ ਇਤਿਹਾਸ

ਜਲੰਧਰ/ਚੱਬੇਵਾਲ (ਵੈੱਬ ਡੈਸਕ)- ਪੰਜਾਬ 'ਚ 20 ਨਵੰਬਰ ਨੂੰ 4 ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਬਰਨਾਲਾ, ਗਿੱਦੜਬਾਹਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਦੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਸਿਆਸੀ ਜੰਗ ਕਾਫ਼ੀ ਦਿਲਚਸਪ ਹੋ ਗਈ ਹੈ। ਇਨ੍ਹਾਂ 4 ਸੀਟਾਂ 'ਤੇ ਜ਼ਿਮਨੀ ਚੋਣ ਲਈ ਵੋਟਾਂ 20 ਨਵੰਬਰ 2024 ਨੂੰ ਪੈਣੀਆਂ ਹਨ ਅਤੇ ਨਤੀਜੇ 23 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ। ਚੋਣ ਮੈਦਾਨ ਵਿਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਇਨ੍ਹਾਂ ਚਾਰੋਂ ਸੀਟਾਂ 'ਤੇ ਜ਼ਿਮਨੀ ਚੋਣਾਂ ਨਹੀਂ ਲੜ ਰਿਹਾ। 

ਜਾਣੋ ਇਸ ਸੀਟ ਦਾ ਸਿਆਸੀ ਇਤਿਹਾਸ 
ਚੱਬੇਵਾਲ ਹਲਕਾ ਨੰਬਰ-44, ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹੈ। ਹਲਕਾ ਚੱਬੇਵਾਲ 'ਚ ਅਕਾਲੀ ਦਲ ਦੀ ਝੰਡੀ ਰਹੀ ਪਰ ਇਸ ਵਾਰ ਅਕਾਲੀ ਦਲ ਪੰਜਾਬ ਦੀਆਂ ਚਾਰੋਂ ਸੀਟਾਂ ਵਿਚੋਂ ਕਿਸੇ ਵੀ ਸੀਟ ਤੋਂ ਜ਼ਿਮਨੀ ਚੋਣ ਨਹੀਂ ਲੜ ਰਿਹਾ ਹੈ। ਇਸ ਹਲਕੇ ਵਿਚ ਅਕਾਲੀ ਦਲ ਦੇ ਉਮੀਦਵਾਰ ਰਹੇ ਸੋਹਣ ਸਿੰਘ ਠੰਢਲ ਨੇ 1997 ਤੋਂ 2012 ਤੱਕ ਲਗਾਤਾਰ 4 ਵਾਰ ਜਿੱਤ ਦਰਜ ਕੀਤੀ ਸੀ ਜਦਕਿ ਦੋ ਵਾਰ ਕਾਂਗਰਸ ਪਾਰਟੀ ਜੇਤੂ ਰਹੀ। ਚੱਬੇਵਾਲ ਹਲਕਾ 2012 ਤੋਂ ਪਹਿਲਾਂ ਮਾਹਿਲਪੁਰ (ਐੱਸ. ਸੀ) ਹਲਕਾ ਨੰਬਰ-46 ਦੇ ਨਾਂ ਨਾਲ ਜਾਣਿਆ ਜਾਂਦਾ ਸੀ। 

ਇਹ ਵੀ ਪੜ੍ਹੋ-ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਜਵਾਨ ਪੁੱਤ ਨੂੰ ਇਸ ਹਾਲ 'ਚ ਵੇਖ ਭੁੱਬਾਂ ਮਾਰ ਰੋਏ ਮਾਪੇ

1997
1997 ’ਚ ਮਾਹਿਲਪੁਰ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਢਲ ਜੇਤੂ ਰਹੇ ਸਨ। ਸੋਹਣ ਸਿੰਘ ਨੇ 8,733 ਵੋਟਾਂ ਦੇ ਫ਼ਰਕ ਨਾਲ ਬਸਪਾ ਦੇ ਅਵਤਾਰ ਸਿੰਘ ਕਰੀਮਪੁਰੀ ਨੂੰ ਹਰਾਇਆ। ਸੋਹਣ ਸਿੰਘ ਨੂੰ 29,400 ਵੋਟਾਂ ਮਿਲੀਆਂ ਸਨ ਜਦਕਿ ਅਵਤਾਰ ਸਿੰਘ ਨੂੰ 20,667 ਵੋਟਾਂ ਮਿਲੀਆਂ।

2002
2002 ਦੀਆਂ ਚੋਣਾਂ ’ਚ ਅਕਾਲੀ ਦਲ ਦੇ ਸੋਹਣ ਸਿੰਘ ਠੰਢਲ ਨੇ ਮੁੜ ਬਸਪਾ ਦੇ ਅਵਤਾਰ ਸਿੰਘ ਕਰੀਮਪੁਰੀ ਨੂੰ ਚਿੱਤ ਕੀਤਾ। ਉਨ੍ਹਾਂ ਨੂੰ 9,280 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ। ਸੋਹਣ ਸਿੰਘ ਨੂੰ 27,724 ਵੋਟਾਂ ਮਿਲੀਆਂ ਸਨ ਜਦਕਿ ਬਸਪਾ ਦੇ ਅਵਤਾਰ ਸਿੰਘ ਨੂੰ 18,444 ਵੋਟਾਂ ਮਿਲੀਆਂ ਸਨ।

2007
ਸਾਲ 2007 ਦੀਆਂ ਚੋਣਾਂ ’ਚ ਅਕਾਲੀ ਦਲ ਦੇ ਸੋਹਣ ਸਿੰਘ ਠੰਢਲ ਨੇ ਜਿੱਤ ਦੀ ਹੈਟ੍ਰਿਕ ਲਗਾਈ ਸੀ। ਉਨ੍ਹਾਂ ਨੇ 11,833 ਵੋਟਾਂ ਦੇ ਵੱਡੇ ਫ਼ਰਕ ਨਾਲ ਕਾਂਗਰਸ ਦੇ ਦਿਲਬਾਗ ਰਾਏ ਨੂੰ ਹਰਾਇਆ ਸੀ। ਸੋਹਣ ਸਿੰਘ ਨੂੰ 31,099 ਵੋਟਾਂ ਮਿਲੀਆਂ ਜਦਕਿ ਦਿਲਬਾਗ ਰਾਏ ਨੂੰ 19,266 ਵੋਟਾਂ ਮਿਲੀਆਂ।

2012
ਸਾਲ 2012 ਦੀਆਂ ਚੋਣਾਂ ’ਚ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਨੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਸੋਹਣ ਸਿੰਘ ਨੇ 6,246 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੇ ਰਾਜ ਕੁਮਾਰ ਨੂੰ ਹਰਾਇਆ। ਸੋਹਣ ਸਿੰਘ ਨੂੰ 45,100 ਵੋਟਾਂ ਮਿਲੀਆਂ ਜਦਕਿ ਰਾਜ ਕੁਮਾਰ ਨੂੰ 38,854 ਵੋਟਾਂ ਮਿਲੀਆਂ।

2017
2017 ’ਚ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਅਕਾਲੀ ਦਲ ਦੇ ਜੇਤੂ ਰੱਥ ਨੂੰ ਬ੍ਰੇਕਾਂ ਲਗਾਈਆਂ ਅਤੇ ਜਿੱਤ ਹਾਸਲ ਕੀਤੀ। ਕਾਂਗਰਸ ਦੇ ਰਾਜ ਕੁਮਾਰ ਨੇ 29,261 ਵੋਟਾਂ ਦੇ ਵੱਡੇ ਫ਼ਰਕ ਨਾਲ ਅਕਾਲੀ ਦਲ ਦੇ ਸੋਹਣ ਸਿੰਘ ਨੂੰ ਹਰਾਇਆ। ਰਾਜ ਕੁਮਾਰ ਨੂੰ 57,857 ਵੋਟਾਂ ਮਿਲੀਆਂ ਜਦਕਿ ਸੋਹਣ ਸਿੰਘ ਨੂੰ 28,596 ਵੋਟਾਂ ਮਿਲੀਆਂ।

2022
2022 ’ਚ ਦੀਆਂ ਚੋਣਾਂ ਵਿੱਚ ਉਸ ਸਮੇਂ ਕਾਂਗਰਸ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ ਦੂਜੀ ਵਾਰ ਜਿੱਤ ਹਾਸਲ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਨੂੰ ਹਰਾਇਆ ਸੀ। ਡਾ. ਰਾਜ ਕੁਮਾਰ ਨੂੰ 47,375 ਵੋਟਾਂ ਮਿਲੀਆਂ ਸਨ ਜਦਕਿ ਹਰਮਿੰਦਰ ਸਿੰਘ ਨੂੰ 39,729 ਵੋਟਾਂ ਮਿਲੀਆਂ ਸਨ। ਇਸੇ ਤਰ੍ਹਾਂ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਢਲ ਨੂੰ 19,329 ਵੋਟਾਂ ਹਾਸਲ ਹੋਈਆਂ ਸਨ। 

ਇਹ ਵੀ ਪੜ੍ਹੋ- ਪੰਜਾਬ 'ਚ ਜੰਗ ਦਾ ਮੈਦਾਨ ਬਣਿਆ ਛਿੰਝ ਦਾ ਮੇਲਾ, ਚੱਲੀਆਂ ਠਾਹ-ਠਾਹ ਗੋਲ਼ੀਆਂ

PunjabKesari

ਇਹ ਵੀ ਪੜ੍ਹੋ- ਸਾਵਧਾਨ ਖ਼ਤਰੇ ਵਿਚ ਹੈ ਜਾਨ! ਡਿਗੂ-ਡਿਗੂ ਕਰਦਾ ਬਿਜਲੀ ਦਾ ਖੰਭਾ, ਵਾਪਰ ਸਕਦੈ ਹਾਦਸਾ

ਇਸ ਵਾਰ ਜ਼ਿਮਨੀ ਚੋਣ 'ਚ ਇਸ਼ਾਂਕ ਚੱਬੇਵਾਲ ਚੋਣ ਮੈਦਾਨ 'ਚ
ਇਸ ਵਾਰ ਚੱਬੇਵਾਲ ਹਲਕੇ ਵਿਚ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦੇ ਪੁੱਤਰ ਇਸ਼ਾਂਕ ਚੱਬੇਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ਼ਾਂਕ ਚੱਬੇਵਾਲ ਪੇਸ਼ੇ ਤੋਂ ਡਾਕਟਰ ਹਨ। ਇਸ਼ਾਂਕ ਚੱਬੇਵਾਲ ਦੇ ਪਿਤਾ ਰਾਜਕੁਮਾਰ ਚੱਬੇਵਾਲ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਸਨ।
ਰਾਜ ਕੁਮਾਰ ਚੱਬੇਵਾਲ 2022 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਵੱਲੋਂ ਜਿੱਤ ਕੇ ਵਿਧਾਇਕ ਬਣੇ ਸਨ ਅਤੇ ਹੁਣ ਇਸੇ ਸੀਟ 'ਤੇ ਉਨ੍ਹਾਂ ਦੇ ਬੇਟਾ ਚੋਣ ਮੈਦਾਨ ਵਿੱਚ ਹਨ। ਉਥੇ ਹੀ ਰਾਖਵੀਂ ਸੀਟ ਚੱਬੇਵਾਲ 'ਤੇ ਕਾਂਗਰਸ ਨੇ ਐਡਵੋਕੇਟ ਰਣਜੀਤ ਕੁਮਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ ਉਥੇ ਹੀ ਭਾਜਪਾ ਵੱਲੋਂ ਸੋਹਣ ਸਿੰਘ ਠੰਢਲ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਨਾਲ ਇਸ਼ਾਂਕ ਕੁਮਾਰ ਚੱਬੇਵਾਲ ਡਟ ਕੇ ਸਾਹਮਣਾ ਕਰਨਗੇ।

ਇਹ ਵੀ ਪੜ੍ਹੋ- ਪੰਜਾਬ 'ਚ ਦੇਹ ਵਪਾਰ ਦਾ ਪਰਦਾਫਾਸ਼, ਰੰਗਰਲੀਆਂ ਮਨਾਉਂਦੇ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਾਤ 'ਚ ਫੜ੍ਹਿਆ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News