ਵਿਆਹ ਕਾਰਨ ਟੁੱਟੀ ਯੁਵਰਾਜ ਦੇ ਬਚਪਨ ਦੀ ਦੋਸਤੀ

Wednesday, Nov 14, 2018 - 12:19 PM (IST)

ਵਿਆਹ ਕਾਰਨ ਟੁੱਟੀ ਯੁਵਰਾਜ ਦੇ ਬਚਪਨ ਦੀ ਦੋਸਤੀ

ਨਵੀਂ ਦਿੱਲੀ—ਯੁਵਰਾਜ ਸਿੰਘ ਇਨ੍ਹੀਂ ਦਿਨੀਂ ਟੀਮ ਇੰਡੀਆ 'ਚੋਂ ਬਾਹਰ ਚੱਲ ਰਹੇ ਹਨ ਹਾਲਾਂਕਿ ਉਨ੍ਹਾਂ ਦੀ ਨਿਜੀ ਜ਼ਿੰਦਗੀ 'ਚ ਵੀ ਸਭ ਕੁਝ ਸਹੀ ਨਹੀਂ ਚੱਲ ਰਿਹਾ ਹੈ। ਦਰਅਸਲ ਯੁਵਰਾਜ ਸਿੰਘ ਆਪਣੇ ਬਚਪਨ ਦੇ ਦੋਸਤ ਅੰਗਦ ਬੇਦੀ ਤੋਂ ਕਾਫੀ ਨਾਰਾਜ਼ ਹਨ। ਅੰਗਦ ਭਾਰਤ ਦੇ ਸਾਬਕਾ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦੇ ਬੇਟੇ ਹਨ ਅਤੇ ਹਾਲ ਹੀ 'ਚ ਉਨ੍ਹਾਂ ਨੇ ਅਭਿਨੇਤਰੀ ਨੇਹਾ ਧੁਪੀਆ ਨਾਲ ਵਿਆਹ ਕੀਤਾ ਹੈ।

PunjabKesariਯੁਵਰਾਜ ਸਿੰਘ ਦੀ ਨਾਰਾਜ਼ਗੀ ਦੀ ਵਜ੍ਹਾ ਵੀ ਅੰਗਦ ਬੇਦੀ ਦਾ ਵਿਆਹ ਹੈ।

PunjabKesari
ਦਰਅਸਲ ਅੰਗਦ ਬੇਦੀ ਨੇ ਦਿੱਲੀ ਦੇ ਗੁਰੂਦੁਆਰੇ 'ਚ ਨੇਹਾ ਧੁਪੀਆ ਨਾਲ ਵਿਆਹ ਕੀਤਾ ਸੀ। ਇਸ ਵਿਆਹ 'ਚ ਦੋਵੇਂ ਪਰਿਵਾਰ ਸ਼ਾਮਲ ਹੋਏ। ਅੰਗਦ ਦੇ ਵਿਆਹ 'ਚ ਗੌਰਭ ਕਪੂਰ, ਅਜੇ ਜਡੇਜਾ ਅਤੇ ਅਸ਼ੀਸ਼ ਨੇਹਰਾ ਵੀ ਆਏ ਪਰ ਯੁਵਰਾਜ ਸਿੰਘ ਨੂੰ ਇਸਦੀ ਖਬਰ ਨਹੀਂ ਮਿਲੀ। ਆਪਣੇ ਬਚਪਨ ਦੇ ਦੋਸਤ ਦੇ ਵਿਆਹ ਦੀ ਖਬਰ ਨਾ ਮਿਲਣ ਕਰਕੇ ਯੁਵਰਾਜ ਸਿੰਘ ਬਹੁਤ ਨਾਰਾਜ਼ ਹਨ। ਹਾਲਾਂਕਿ ਅੰਗਦ ਨੇ ਇਕ ਇੰਟਰਵਿਊ 'ਚ ਆਪਣੀ ਗਲਤੀ ਮੰਨੀ ਹੈ।
PunjabKesari
ਅੰਗਦ ਬੇਦੀ ਨੇ ਪਿੰਕਵਿਲਾ ਨੂੰ ਦਿੱਤੇ ਇੰਟਰਵਿਊ 'ਚ ਕਿਹਾ,' ਉਹ ਮੇਰੀ ਗਲਤੀ ਹੈ। ਅਸੀਂ ਬਹੁਤ ਹੀ ਜਲਦੀ 'ਚ ਫੈਸਲਾ ਲਿਆ, ਯੁਵਰਾਜ ਦੇ ਨਾਰਾਜ਼ ਹੋਣ ਦੀ ਆਪਣੀ ਵਜ੍ਹਾ ਹੈ। ਮੈਂ ਯੁਵਰਾਜ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਹਾਂ ਇਹ ਵੀ ਸੱਚ ਹੈ ਕਿ ਸਾਡਾ ਰਿਸ਼ਤਾ ਪਹਿਲਾਂ ਵਰਗਾ ਨਹੀਂ ਰਿਹਾ। ਫ੍ਰੈਂਡਸ਼ਿਪ ਡੇ 'ਤੇ ਯੁਵਰਾਜ ਸਿੰਘ ਨੇ ਇਕ ਮੈਸੇਜ ਪੋਸਟ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਮੈਨੂੰ ਲੱਗਦਾ ਸੀ ਕਿ ਅਸੀਂ ਦੋਸਤ ਹਾਂ ਪਰ ਹੁਣ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਕੁੱਤੇ ਨੂੰ ਜ਼ਿਆਦਾ ਪਿਆਰ ਕਰਦਾ ਹਾਂ, ਮੈਨੂੰ ਲੱਗਦਾ ਹੈ ਕਿ ਯੁਵਰਾਜ ਦੀ ਉਹ ਗੱਲ ਸਹੀ ਨਹੀਂ ਸੀ ਪਰ ਇਹ ਉਨ੍ਹਾਂ ਦੀ ਰਾਏ ਹੈ।'
PunjabKesari
ਤੁਹਾਨੂੰ ਦੱਸ ਦਈਏ ਕਿ ਯੁਵਰਾਜ ਅਤੇ ਅੰਗਦ ਬੇਦੀ ਬਚਪਨ ਦੇ ਦੋਸਤ ਸਨ। ਦੋਵਾਂ ਵਿਚਕਾਰ ਇੰਨੀ ਗੂੜੀ ਦੋਸਤੀ ਸੀ ਕਿ ਦੋਵੇਂ ਇਕ-ਦੂਜੇ ਦੇ ਹਰ ਸੁੱਖ-ਦੁੱਖ 'ਚ ਸਾਥ ਦਿੰਦੇ ਸਨ। ਫੈਮਿਲੀ ਇਵੈਂਟਸ ਤੋਂ ਲੈ ਕੇ ਪਬਲਿਕ ਇਲੈਂਟਸ 'ਚ ਯੁਵਰਾਜ-ਅੰਗਦ ਇਕੱਠੇ ਨਜ਼ਰ ਆਉਂਦੇ ਸਨ। ਯੁਵਰਾਜ ਦੇ ਵਿਆਹ 'ਚ ਵੀ ਅੰਗਦ ਯੁਵਰਾਜ ਦੇ ਭਰਾ ਤੋਂ ਜ਼ਿਆਦਾ ਐਕਟਿਵ ਨਜ਼ਰ ਆਏ ਸਨ।

PunjabKesari
ਅੰਗਦ ਅੰਡਰ-19 ਕ੍ਰਿਕਟ ਵੀ ਖੇਡ ਚੁੱਕੇ ਹਨ। ਸ਼ਿਮਲਾ ਦੇ ਮਸ਼ਹੂਰ ਬਿਸ਼ਪ ਕਾਟਨ ਸਕੂਲ ਤੋਂ ਪੜ੍ਹਾਈ ਕਰਨ ਵਾਲੇ ਅੰਗਦ ਬੇਟੀ ਨੇ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਗ੍ਰੇਜੂਏਸ਼ਨ ਕੀਤੀ। ਉਸਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ, ਐਕਟਿੰਗ ਅਤੇ ਐਂਕਰਿੰਗ ਵੀ ਕੀਤੀ।

PunjabKesari


author

suman saroa

Content Editor

Related News