ਯੁਵਰਾਜ ਦੇ ਕ੍ਰਿਕਟ ਤੋਂ ਸੰਨਿਆਸ ''ਤੇ ਇਨ੍ਹਾਂ ਮਹਾਨ ਕ੍ਰਿਕਟਰਾਂ ਨੇ ਦਿੱਤੀਆਂ ਇਹ ਪ੍ਰਤੀਕਿਰਿਆਵਾਂ

06/11/2019 12:03:18 PM

ਸਪੋਰਟਸ ਡੈਸਕ— ਕੌਮਾਂਤਰੀ ਕ੍ਰਿਕਟ 'ਚ 17 ਸਾਲ ਬਿਤਾਉਣ ਵਾਲੇ ਹਰਫਨਮੌਲਾ ਖਿਡਾਰੀ ਯੁਵਰਾਜ ਸਿੰਘ ਨੇ ਸੋਮਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਜਿਵੇਂ ਹੀ ਯੁਵਰਾਜ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਫੈਸਲਾ ਸੁਣਾਇਆ ਤਾਂ ਸੋਸ਼ਲ ਮੀਡੀਆ 'ਤੇ ਸੰਦੇਸ਼ਾਂ ਦਾ ਤਾਂਤਾ ਹੀ ਲੱਗ ਗਿਆ। ਕਈ ਸਾਬਕਾ ਦਿੱਗਜ ਕ੍ਰਿਕਟਰਾਂ ਨੇ ਉਨ੍ਹਾਂ ਨੇ ਟਵਿੱਟਰ 'ਤੇ ਉਨ੍ਹਾਂ ਦੇ ਸੰਨਿਆਸ 'ਤੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਜੋ ਹੇਠਾਂ ਹਨ

ਰੋਹਿਤ ਸ਼ਰਮਾ 
PunjabKesari
ਰੋਹਿਤ ਸ਼ਰਮਾ ਨੇ ਯੁਵਰਾਜ ਸਿੰਘ ਲਈ ਟਵੀਟ 'ਤੇ ਲਿਖਿਆ-, ''ਜਦੋਂ ਤੁਹਾਡੇ ਕੋਲ ਉਹ ਚੀਜ਼ ਨਹੀਂ ਰਹਿੰਦੀ, ਉਦੋਂ ਹੀ ਤੁਹਾਨੂੰ ਉਸ ਦੀ ਕਮੀ ਦਾ ਅਹਿਸਾਸ ਹੁੰਦਾ ਹੈ। ਬਹੁਤ ਸਾਰਾ ਪਿਆਰ ਮੇਰੇ ਭਰਾ। ਤੁਸੀਂ ਇਕ ਬਿਹਤਰ ਵਿਦਾਈ ਦੇ ਹੱਕਦਾਰ ਸੀ।''

ਸੌਰਵ ਗਾਂਗੁਲੀ 
PunjabKesari
ਸੌਰਵ ਗਾਂਗੁਲੀ ਨੇ ਟਵੀਟ 'ਤੇ ਲਿਖਿਆ, ''ਪਿਆਰੇ ਯੁਵੀ...ਹਰ ਚੰਗੀ ਚੀਜ਼ ਦਾ ਅੰਤ ਹੋ ਜਾਂਦਾ ਹੈ...ਅਤੇ ਇਹ ਇਕ ਵਿਲੱਖਣ ਗੱਲ ਹੈ...ਤੁਸੀਂ ਮੇਰੇ ਭਰਾ ਵਾਂਗ ਸੀ...ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ। ਇਕ ਸ਼ਾਨਦਾਰ ਕਰੀਅਰ ਲਈ ਵਧਾਈ... ਬਹੁਤ ਸਾਰਾ ਪਿਆਰ।''

ਵਿਰਾਟ ਕੋਹਲੀ 
PunjabKesari
ਵਿਰਾਟ ਕੋਹਲੀ ਨੇ ਟਵਿਟਰ 'ਤੇ ਲਿਖਿਆ, ''ਭਾਜੀ ਇਕ ਸ਼ਾਨਦਾਰ ਕਰੀਅਰ ਦੇ ਨਾਲ ਦੇਸ਼ ਲਈ ਖੇਡਣ ਲਈ ਵਧਾਈ। ਤੁਸੀਂ ਸਾਨੂੰ ਬਹੁਤ ਸਾਰੀਆਂ ਯਾਦਾਂ ਅਤੇ ਜਿੱਤ ਦਿੱਤੀਆਂ ਅਤੇ ਮੈਂ ਤੁਹਾਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਅਸਲ ਚੈਂਪੀਅਨ।'' 

ਸਚਿਨ ਤੇਂਦੁਲਕਰ 
PunjabKesari
ਸਚਿਨ ਨੇ ਟਵਿਟਰ 'ਤੇ ਲਿਖਿਆ, ''ਯੁਵਰਾਜ ਤੁਹਾਡਾ ਕਰੀਅਰ ਬਹੁਤ ਹੀ ਸ਼ਾਨਦਾਰ ਰਿਹਾ। ਜਦੋਂ ਵੀ ਟੀਮ ਨੂੰ ਜ਼ਰੂਰਤ ਮਹਿਸੂਸ ਹੋਈ ਤੁਸੀਂ ਚੈਂਪੀਅਨ ਵਾਂਗ ਖੇਡੇ। ਮੈਦਾਨ ਦੇ ਅੰਦਰ ਤੁਸੀਂ ਜੋ ਜ਼ਿੰਦਾਦਿਲੀ ਦਿਖਾਈ ਉਹ ਕਮਾਲ ਦੀ ਸੀ। ਤੁਹਾਡੀ ਦੂਜੀ ਪਾਰੀ ਲਈ ਸ਼ੁਭਕਾਮਨਾਵਾਂ ਅਤੇ ਤੁਸੀਂ ਕ੍ਰਿਕਟ ਲਈ ਜੋ ਕੀਤਾ ਹੈ ਉਸ ਲਈ ਧੰਨਵਾਦ।''

ਇਰਫਾਨ ਪਠਾਨ 
PunjabKesari
ਇਰਫਾਨ ਪਠਾਨ ਨੇ ਟਵਿੱਟਰ 'ਤੇ ਲਿਖਿਆ, ''ਕੰਨ ਫੜ੍ਹ ਕੇ ਰਿਟਾਇਰਮੈਂਟ ਵਾਪਸ ਕਰਵਾਉਣ ਦਾ ਦਿਲ ਕਰ ਰਿਹਾ ਹੈ। ਪਰ ਭਰਾ, ਮੈਂ ਜਾਣਦਾ ਹਾਂ ਕਿ ਤੂੰ ਇਹ ਫੈਸਲਾ ਸ਼ਾਂਤੀ ਨਾਲ ਲਿਆ ਹੈ। ਭਾਰਤੀ ਕ੍ਰਿਕਟ ਲਈ ਕਈ ਸ਼ਾਨਦਾਰ ਜਿੱਤਾਂ ਵਾਲੇ ਕਰੀਅਰ ਲਈ ਬਹੁਤ ਵਧਾਈ।''


Tarsem Singh

Content Editor

Related News