ਯੁਵਰਾਜ ਨੇ ਅੱਜ ਹੀ ਦੇ ਦਿਨ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ, ਸ਼ੇਅਰ ਕੀਤੀ ਸੀ ਵੀਡੀਓ

Thursday, Jun 10, 2021 - 08:29 PM (IST)

ਯੁਵਰਾਜ ਨੇ ਅੱਜ ਹੀ ਦੇ ਦਿਨ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ, ਸ਼ੇਅਰ ਕੀਤੀ ਸੀ ਵੀਡੀਓ

ਨਵੀਂ ਦਿੱਲੀ- ਸਾਬਕਾ ਭਾਰਤੀ ਧਮਾਕੇਦਾਰ ਆਲਰਾਊਂਡਰ ਅਤੇ ਦੋ ਵਾਰ ਵਿਸ਼ਵ ਜੇਤੂ ਟੀਮ ਦੇ ਮੈਂਬਰ ਰਹੇ ਯੁਵਰਾਜ ਸਿੰਘ ਨੇ ਠੀਕ ਦੋ ਸਾਲ ਪਹਿਲਾਂ ਅੱਜ ਹੀ ਦੇ ਦਿਨ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਭਾਰਤੀ ਕ੍ਰਿਕਟ ਟੀਮ ਵਿਚ 19 ਸਾਲਾਂ ਤੱਕ ਆਪਣਾ ਯੋਗਦਾਨ ਦੇਣ ਵਾਲੇ ਯੁਵਰਾਜ ਨੇ ਇਸ ਮੌਕੇ 'ਤੇ ਇਕ ਭਾਵਨਾਤਮਕ ਵੀਡੀਓ ਵਿਚ ਵੀ ਸ਼ੇਅਰ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਆਪਣੀ ਯਾਤਰਾ ਦੇ ਬਾਰੇ 'ਚ ਗੱਲਬਾਤ ਕੀਤੀ ਸੀ ਕਿ ਇਕ ਬੱਚੇ ਨੇ ਆਪਣੇ ਪਿਤਾ ਦੇ ਡਰ ਨਾਲ ਕ੍ਰਿਕਟ ਚੁਣਿਆ ਸੀ।

 

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੂੰ ਲੱਗਿਆ ਝਟਕਾ, ਇੰਗਲੈਂਡ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਹੋਇਆ ਇਹ ਖਿਡਾਰੀ


ਇਸ 37 ਸਾਲਾ ਖਿਡਾਰੀ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਕ੍ਰਿਕਟ 'ਚ 25 ਸਾਲ ਬਾਅਦ ਮੈਂ ਅੱਗੇ ਵਧਣ ਦਾ ਫੈਸਲਾ ਕੀਤਾ। ਕ੍ਰਿਕਟ ਨੇ ਮੈਨੂੰ ਉਹ ਸਭ ਕੁਝ ਦਿੱਤਾ ਹੈ, ਜੋ ਮੇਰੇ ਕੋਲ ਹੈ। ਇਸ ਯਾਤਰਾ ਦਾ ਇਕ ਹਿੱਸਾ ਹੋਣ ਦੇ ਲਈ ਧੰਨਵਾਦ। ਇਸ ਖੇਡ ਨੇ ਮੈਨੂੰ ਦਿਖਾਇਆ ਕਿ ਕਿੰਝ ਲੜਨਾ ਹੈ, ਕਿੰਝ ਡਿੱਗਣਾ ਹੈ, ਕਿੰਝ ਫਿਰ ਤੋਂ ਉੱਠਣਾ ਅਤੇ ਅੱਗੇ ਵਧਣਾ ਹੈ। ਇਹ ਇਕ ਪਿਆਰਾ ਸਫਰ ਰਿਹਾ ਹੈ। ਦੂਜੇ ਪਾਸੇ ਮਿਲਦੇ ਹਾਂ।

PunjabKesari
ਖੱਬੇ ਹੱਥ ਦੇ ਬੱਲੇਬਾਜ਼, ਜਿਨ੍ਹਾਂ ਨੇ ਅਕਤੂਬਰ 2000 'ਚ ਕੀਨੀਆ ਵਿਰੁੱਧ ਵਨ ਡੇ ਮੈਚ ਵਿਚ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ, ਟੀਮ ਦੇ ਲਈ 304 ਵਨ ਡੇ ਮੈਚ, 40 ਟੈਸਟ ਅਤੇ 58 ਟੀ-20 ਇੰਟਰਨੈਸ਼ਨਲ ਮੈਚ ਖੇਡੇ ਹਨ। ਯੁਵਰਾਜ ਸਿੰਘ ਭਾਰਤ ਦੇ 2007 ਟੀ-20 ਵਿਸ਼ਵ ਕੱਪ ਜੇਤੂ ਅਤੇ 2011 ਵਨ ਡੇ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸੀ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News