ਸ਼੍ਰੀਲੰਕਾ ਸੀਰੀਜ਼ ’ਚ IPL ਦਾ ਆਤਮਵਿਸ਼ਵਾਸ ਲੈ ਕੇ ਉਤਰਨਗੇ ਨੌਜਵਾਨ : ਭੁਵਨੇਸ਼ਵਰ
Monday, Jul 12, 2021 - 08:58 PM (IST)
ਕੋਲੰਬੋ- ਸ਼੍ਰੀਲੰਕਾ ਦੌਰੇ 'ਤੇ ਗਈ ਭਾਰਤੀ ਸੀਮਿਤ ਓਵਰਾਂ ਦੀ ਟੀਮ ’ਚ ਭਾਵੇਂ ਹੀ 6 ਖਿਡਾਰੀ ਅਜਿਹੇ ਹਨ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਮੈਚ ਖੇਡਣ ਦਾ ਅਨੁਭਵ ਨਹੀਂ ਹੈ ਪਰ ਉਪ-ਕਪਤਾਨ ਭੁਵਨੇਸ਼ਵਰ ਕੁਮਾਰ ਨੇ ਕਿਹਾ ਕਿ ਘੱਟ ਤਜ਼ਰਬਾ ਹੋਣਾ ਕੋਈ ਮਸਲਾ ਨਹੀਂ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਕਾਰਨ ਪੂਰੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੈ। ਕਪਤਾਨ ਵਿਰਾਟ ਕੋਹਲੀ ਅਤੇ ਸੀਮਿਤ ਓਵਰਾਂ ਦੀ ਟੀਮ ਦੇ ਉਪ-ਕਪਤਾਨ ਰੋਹੀਤ ਸ਼ਰਮਾ ਦੇ ਟੈਸਟ ਸੀਰੀਜ਼ ਲਈ ਇੰਗਲੈਂਡ ’ਚ ਹੋਣ ਕਾਰਨ ਭਾਰਤ ਨੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਅਗਵਾਈ ’ਚ ਘੱਟ ਤਜ਼ਰਬਾ ਟੀਮ ਸ਼੍ਰੀਲੰਕਾ ਭੇਜੀ ਹੈ। ਭਾਰਤੀ ਟੀਮ ’ਚ ਦੇਵਦੱਤ ਪੱਡੀਕਲ, ਚੇਤਨ ਸਕਾਰੀਆ, ਨਿਤੀਸ਼ ਰਾਣਾ, ਕ੍ਰਿਸ਼ਣੱਪਾ ਗੌਤਮ, ਰੁਤੁਰਾਜ ਗਾਇਕਵਾੜ ਅਤੇ ਵਰੁਣ ਚੱਕਰਵਰਤੀ ਨੂੰ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦਾ ਅਨੁਭਵ ਨਹੀਂ ਹੈ ਪਰ ਇਨ੍ਹਾਂ ਸਾਰਿਆਂ ਨੇ ਆਈ. ਪੀ. ਐਲ. ’ਚ ਚੰਗਾ ਪ੍ਰਦਰਸ਼ਨ ਕੀਤਾ, ਜਿਸ ਦੇ ਦਮ ’ਤੇ ਉਨ੍ਹਾਂ ਨੂੰ ਰਾਸ਼ਟਰੀ ਟੀਮ ’ਚ ਜਗ੍ਹਾ ਮਿਲੀ।
ਇਹ ਖ਼ਬਰ ਪੜ੍ਹੋ- ਯੂਰੋ 2020 ਦੇ ‘ਗੋਲਡਨ ਬੂਟ’ ਬਣੇ ਰੋਨਾਲਡੋ
ਭੁਵਨੇਸ਼ਵਰ ਨੇ ਕਿਹਾ,‘‘ਸਾਡੇ ਕੋਲ ਚੰਗੇ ਖਿਡਾਰੀ ਹਨ ਅਤੇ ਉਨ੍ਹਾਂ ਨੂੰ ਆਈ. ਪੀ. ਐੱਲ. ਦਾ ਅਨੁਭਵ ਹੈ। ਉਹ ਲੰਬੇ ਸਮੇਂ ਤੋਂ ਟੀ-20 ’ਚ ਖੇਡ ਰਹੇ ਹਨ ਅਤੇ ਉਨ੍ਹਾਂ ਨੇ ਆਪਣੀਆਂ ਟੀਮਾਂ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਲਈ ਇਹ ਟੀਮ ਲਈ ਲਾਭਦਾਇਕ ਹਾਲਤ ਹੈ ਕਿ ਉਹ ਆਈ. ਪੀ. ਐੱਲ. ਤੋਂ ਮਿਲੇ ਆਤਮਵਿਸ਼ਵਾਸ ਨਾਲ ਇੱਥੇ ਖੇਡਣ ਲਈ ਉਤਰਨਗੇ। ਉਹ ਨੌਜਵਾਨ ਹੋਰ ਪ੍ਰਤਿਭਾਸ਼ਾਲੀ ਹਨ। ਟੀਮ ’ਚ ਤਜ਼ਰਬੇ ਵਾਲੇ ਖਿਡਾਰੀ ਵੀ ਹਨ ਅਤੇ ਇਹ ਚੰਗਾ ਦੌਰਾ ਹੋਵੇਗਾ।’’ ਭੁਵਨੇਸ਼ਵਰ ਨੇ ਕਿਹਾ,‘‘ਨੌਜਵਾਨ ਖਿਡਾਰੀ ਜੋ ਆਪਣੇ ਪਹਿਲੇ ਦੌਰੇ ਉੱਤੇ ਆਏ ਹਨ ਅਤੇ ਜਿਨ੍ਹਾਂ ਨੇ ਆਈ. ਪੀ. ਐੱਲ. ’ਚ ਚੰਗਾ ਪ੍ਰਦਰਸ਼ਨ ਕਰ ਕੇ ਟੀਮ ’ਚ ਜਗ੍ਹਾ ਬਣਾਈ ਹੈ ਜੇਕਰ ਉਹ ਇੱਥੇ ਚੰਗਾ ਪ੍ਰਦਰਸ਼ਨ ਕਰਨਗੇ ਤਾਂ ਇਸ ਨਾਲ ਉਨ੍ਹਾਂ ਦਾ ਮਨੋਬਲ ਕਾਫੀ ਵਧੇਗਾ।’’
ਇਹ ਖ਼ਬਰ ਪੜ੍ਹੋ- ਸੋਫੀ ਤੇ ਡੇਵੋਨ ਕਾਨਵੇ ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਬਣੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।