ਪ੍ਰਿਥਵੀ ਸ਼ਾਹ ਨੇ ਕੀਤਾ ਵਾਅਦਾ, ਜਲਦੀ ਹੀ ਨਵੇਂ ਅੰਦਾਜ਼ ''ਚ ਆਵੇਗਾ ਨਜ਼ਰ

Sunday, Nov 10, 2019 - 12:03 PM (IST)

ਪ੍ਰਿਥਵੀ ਸ਼ਾਹ ਨੇ ਕੀਤਾ ਵਾਅਦਾ, ਜਲਦੀ ਹੀ ਨਵੇਂ ਅੰਦਾਜ਼ ''ਚ ਆਵੇਗਾ ਨਜ਼ਰ

ਮੁੰਬਈ- ਡੋਪਿੰਗ ਮਾਮਲੇ ਵਿਚ 8 ਮਹੀਨਿਆਂ ਦੀ ਸਜ਼ਾ ਝੱਲ ਰਹੇ  ਪ੍ਰਤਿਭਾਸ਼ਾਲੀ ਭਾਰਤੀ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੇ ਵਾਅਦਾ ਕੀਤਾ ਹੈ ਕਿ ਵਾਪਸੀ ਤੋਂ ਬਾਅਦ ਉਹ ਨਵੇਂ ਅੰਦਾਜ਼ 'ਚ ਦਿਸੇਗਾ। ਬੀ. ਸੀ. ਸੀ. ਆਈ. ਨੇ ਜੁਲਾਈ ਵਿਚ ਉਸ 'ਤੇ 8 ਮਹੀਨਿਆਂ ਦੀ ਪਾਬੰਦੀ ਲਾਈ ਸੀ, ਜਿਹੜੀ 16 ਮਾਰਚ 2019 ਤੋਂ 15 ਨਵੰਬਰ 2019  ਤਕ ਲਾਗੂ ਰਹੇਗੀ। ਉਹ ਮਾਰਚ ਵਿਚ ਖੇਡੀ ਗਈ ਮੁਸ਼ਤਾਕ ਅਲੀ ਟਰਾਫੀ ਦੌਰਾਨ ਡੋਪਿੰਗ ਟੈਸਟ ਵਿਚ ਅਸਫਲ ਰਿਹਾ ਸੀ। ਬੀ. ਸੀ. ਸੀ. ਆਈ. ਦੇ ਮੁਤਾਬਕ 20 ਸਾਲ ਦੇ ਇਸ ਖਿਡਾਰੀ ਨੇ ਅਣਜਾਣੇ ਵਿਚ ਪਾਬੰਦੀਸ਼ੁਦਾ ਦਵਾਈ ਦਾ ਸੇਵਨ ਕੀਤਾ ਸੀ। ਇਹ ਦਵਾਈ ਆਮ ਤੌਰ 'ਤੇ ਖੰਘ ਦੀ ਦਵਾਈ ਵਿਚ ਪਾਈ ਜਾਂਦੀ ਹੈ। ਸ਼ਾਹ 15 ਨਵੰਬਰ ਤੋਂ ਬਾਅਦ ਮੁਸ਼ਤਾਕ ਅਲੀ ਟਰਾਫੀ ਵਿਚ ਚੋਣ ਲਈ ਉਪਲੱਬਧ ਰਹੇਗਾ, ਜਿੱਥੇ ਉਹ ਮੁੰਬਈ ਦੀ ਪ੍ਰਤੀਨਿਧਤਾ ਕਰ ਸਕਦਾ ਹੈ। ਆਪਣਾ 20ਵਾਂ ਜਨਮ ਦਿਨ ਮਨਾ ਰਹੇ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਅਭਿਆਸ ਦੀ ਵੀਡੀਓ ਸਾਂਝੀ ਕੀਤੀ।


Related News