ਜ਼ਰੂਰਤ ''ਤੇ ਨਹੀਂ ਮਿਲਦੀ ਖਿਡਾਰੀਆਂ ਨੂੰ ਮਦਦ : ਯੋਗੇਸ਼ਵਰ
Thursday, Sep 20, 2018 - 11:20 AM (IST)
            
            ਝੂੰਝਨੂੰ— ਓਲੰਪਿਕ ਤਮਗਾ ਜੇਤੂ ਅਤੇ ਪਦਮਸ਼੍ਰੀ ਪੁਰਸਕਾਰ ਪ੍ਰਾਪਤ ਪਹਿਲਵਾਨ ਯੋਗੇਸ਼ਵਰ ਦੱਤ ਨੇ ਕਿਹਾ ਕਿ ਜਦੋਂ ਖਿਡਾਰੀਆਂ ਨੂੰ ਮਦਦ ਦੀ ਜ਼ਰੂਰਤ ਹੁੰਦੀ ਹੈ ਉਦੋਂ ਉਨ੍ਹਾਂ ਦੀ ਮਦਦ ਲਈ ਕੋਈ ਅੱਗੇ ਨਹੀਂ ਆਉਂਦਾ। ਯੋਗੇਸ਼ਵਰ ਨੇ ਪੱਤਰਕਾਰਾਂ ਨੂੰ ਨਾਲ ਗੱਲਬਾਤ 'ਚ ਇਹ ਗੱਲ ਕਹੀ। 

ਉਨ੍ਹਾਂ ਕਿਹਾ ਕਿ ਖਿਡਾਰੀ ਜਦੋਂ ਮੈਡਲ ਜਿੱਤਦੇ ਹਨ ਜਾਂ ਫਿਰ ਆਪਣਾ ਲੋਹਾ ਮਨਵਾਉਂਦੇ ਹਨ ਤਾਂ ਮਦਦ ਕਰਨ ਵਾਲਿਆਂ ਦੀ ਲਾਈਨ ਲਗ ਜਾਂਦੀ ਹੈ। ਅਸਲ 'ਚ ਸਰਕਾਰ ਨੂੰ ਸਬ ਜੂਨੀਅਰ ਪੱਧਰ ਤੋਂ ਹੀ ਮਦਦ ਉਪਲਬਧ ਕਰਾਉਣੀ ਚਾਹੀਦੀ ਹੈ ਤਾਂ ਜੋ ਪਿੰਡ ਦੀ ਪ੍ਰਤਿਭਾ ਪਿੰਡ 'ਚ ਹੀ ਦੱਬ ਕੇ ਨਹੀਂ ਰਹੇ ਅਤੇ ਅੱਗੇ ਵੱਧ ਸਕੇ। ਉਨ੍ਹਾਂ ਕਿਹਾ ਕਿ ਦੇਸ਼ 'ਚ ਇੰਨੇ ਚੰਗੇ ਖਿਡਾਰੀ ਪਿੰਡਾਂ ਤੋਂ ਨਿਕਲ ਕੇ ਆਏ ਹਨ। ਇਸ ਦੇ ਬਾਵਜੂਦ ਪਿੰਡਾਂ 'ਚ ਅਜੇ ਵੀ ਸਹੂਲਤਾਂ ਦੀ ਕਮੀ ਹੈ। ਉਨ੍ਹਾਂ ਖ਼ੁਦ ਦੇ ਪ੍ਰਦਰਸ਼ਨ 'ਤੇ ਕਿਹਾ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿ ਅਗਲੇ ਓਲੰਪਿਕ 'ਚ ਦੇਸ਼ ਲਈ ਖੇਡਣ।                         
