Bye-Bye 2019 : ਅਜਿਹੇ ਵਿਵਾਦ ਜੋ ਖੇਡ ਦੀ ਦੁਨੀਆ ਨੂੰ ਕਰ ਗਏ ਸ਼ਰਮਸਾਰ

Sunday, Dec 22, 2019 - 01:43 PM (IST)

ਨਵੀਂ ਦਿੱਲੀ— ਖੇਡਾਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਆਪਣੇ 'ਚ ਸਮੇਟੇ ਸਾਲ 2019 ਵਿਦਾ ਹੋਣ ਨੂੰ ਹੈ। ਇਹ ਸਾਲ ਜਿੱਥੇ ਕਈ ਵੱਡੀਆਂ ਉਪਲਬਧੀਆਂ ਦਾ ਗਵਾਹ ਬਣਿਆ ਤਾਂ ਉੱਥੇ ਹੀ ਖੇਡ ਨਾਲ ਜੁੜੇ ਕਈ ਵਿਵਾਦਾਂ ਨਾਲ ਵੀ ਇਸ ਦਾ ਸਾਹਮਣਾ ਹੋਇਆ। ਅੱਜ ਅਸੀਂ ਤੁਹਾਨੂੰ 2019 'ਚ ਹੋਏ ਖੇਡ ਦੀ ਦੁਨੀਆ ਦੇ ਅਜਿਹੇ ਕੁਝ ਵਿਵਾਦਾਂ ਬਾਰੇ ਦੱਸਣ ਜਾ ਰਹੇ ਹਨ ਜਿਸ ਕਾਰਨ ਖੇਡ ਦੀ ਦੁਨੀਆ ਨੂੰ ਸ਼ਰਮਸਾਰ ਹੋਣਾ ਪਿਆ—
PunjabKesari
1. ਹਾਕੀ ਦੇ ਮੈਚ ਦੌਰਾਨ ਦੋ ਟੀਮਾਂ ਵਿਚਾਲੇ ਹੋਇਆ ਖ਼ੂਨੀ ਸੰਘਰਸ਼
ਦੇਸ਼ ਦੀ ਰਾਜਧਾਨੀ ਦਿੱਲੀ 'ਚ ਨਹਿਰੂ ਹਾਕੀ ਟੂਰਨਾਮੈਂਟ ਦੇ ਫਾਈਨਲ ਦੇ ਦੌਰਾਨ ਖਿਡਾਰੀਆਂ ਵਿਚਾਲੇ ਖੂਬ ਕੁੱਟਮਾਰ ਹੋਈ। ਖਿਡਾਰੀਆਂ ਨੇ ਗੇਂਦ ਦੀ ਬਜਾਏ ਇਕ-ਦੂਜੇ 'ਤੇ ਹੀ ਹਾਕੀ ਚਲਾਉਣੀ ਸ਼ੁਰੂ ਕਰ ਦਿੱਤੀ। ਫਾਈਨਲ ਮੈਚ ਪੰਜਾਬ ਪੁਲਸ ਅਤੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਵੱਲੋਂ ਖੇਡਿਆ ਜਾ ਰਿਹਾ ਸੀ। ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਦੋਵੇਂ ਟੀਮਾਂ 3-3 ਦੀ ਬਰਾਬਰੀ 'ਤੇ ਸਨ ਅਤੇ ਗੇਂਦ ਪੰਜਾਬ ਪੁਲਸ ਦੇ ਸਰਕਲ 'ਚ ਪੀ. ਐੱਨ. ਬੀ. ਦੇ ਕੋਲ ਸੀ। ਖਿਡਾਰੀਆਂ ਨੇ ਟਰਫ 'ਤੇ ਇਕ ਦੂਜੇ 'ਤੇ ਘਸੁੰਨ-ਮੁੱਕੇ ਜੜੇ ਅਤੇ ਹਾਕੀ ਸਟਿਕ ਨਾਲ ਹਮਲੇ ਕੀਤੇ। ਖੇਡ ਦੇ ਮੈਦਾਨ 'ਤੇ ਅਜਿਹੇ ਗ਼ੈਰਜਿੰਮੇਦਾਰਾਨਾ ਵਿਵਾਹਰ ਨੂੰ ਦਿਖਾਉਣ 'ਤੇ ਦੋਵੇਂ ਟੀਮਾਂ 'ਤੇ ਪਾਬੰਦੀ ਲਾ ਦਿੱਤੀ ਗਈ।  ਇਹ ਮੈਚ ਪੀ. ਐੱਨ. ਬੀ. ਨੇ 6-3 ਨਾਲ ਜਿੱਤਿਆ ਸੀ।
PunjabKesari
2. ਕਰਨਾਟਕ ਪ੍ਰੀਮੀਅਰ ਲੀਗ 'ਚ ਫਿਕਸਿੰਗ ਦਾ ਸਾਇਆ
ਕਰਨਾਟਕ ਪ੍ਰੀਮੀਅਰ ਲੀਗ 'ਚ ਸਪਾਟ ਫਿਕਸਿੰਗ ਨੇ ਇਕ ਵਾਰ ਫਿਰ ਕ੍ਰਿਕਟ 'ਚ ਭ੍ਰਿਸ਼ਟਾਚਾਰ ਹੋਣ ਨੂੰ ਉਜਾਗਰ ਕੀਤਾ। ਫਿਕਸਿੰਗ ਦਾ ਜਿੰਨ ਫਿਰ ਬੋਤਲ ਤੋਂ ਬਾਹਰ ਆ ਗਿਆ। ਅਹਿਮ ਗੱਲ ਇਹ ਹੈ ਕਿ ਟੀਮ ਇੰਡੀਆ ਵੱਲੋਂ ਖੇਡ ਚੁੱਕਾ ਇਕ ਤੇਜ਼ ਗੇਂਦਬਾਜ਼ ਵੀ ਇਸ ਮਾਮਲੇ 'ਚ ਜਾਂਚ ਦੇ ਦਾਇਰੇ 'ਚ ਹੈ। ਇਸ ਤੇਜ਼ ਗੇਂਦਬਾਜ਼ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਕ੍ਰਾਈਮ ਬ੍ਰਾਂਚ ਦੀ ਟੀਮ ਹੁਣ ਤਕ ਇਸ ਮਾਮਲੇ 'ਚ ਕੁਝ ਖਿਡਾਰੀਆਂ ਅਤੇ ਫ੍ਰੈਂਚਾਈਜ਼ੀ ਦੇ ਮਾਲਕ ਸਮੇਤ ਕੁਝ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
PunjabKesari
4. ਲੜਕੀ ਨਾਲ ਸਵੀਮਿੰਗ ਕੋਚ ਵੱਲੋਂ ਅਸ਼ਲੀਲ ਹਰਕਤਾਂ ਕਰਨਾ
2019 'ਚ ਇਕ ਸਵੀਮਿੰਗ ਕੋਚ ਸੁਜੀਤ ਕੁਮਾਰ ਨੂੰ ਇਕ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ੀ ਪਾਇਆ ਗਿਆ। ਦਰਅਸਲ ਗੋਆ 'ਚ ਇਕ ਨਾਬਾਲਗ ਲੜਕੀ ਨੇ ਦੋਸ਼ ਲਾਇਆ ਕਿ ਉਸ ਨਾਲ ਸਵੀਮਿੰਗ ਕੋਚ ਨੇ ਇਤਰਾਜ਼ਯੋਗ ਹਰਕਤਾਂ ਕੀਤੀਆਂ ਸਨ। ਇਸ ਤੋਂ ਬਾਅਦ ਖੇਡ ਵਿਭਾਗ ਨੇ ਉਸ ਦੋਸ਼ੀ ਕੋਚ ਖਿਲਾਫ ਸਖਤ ਕਾਰਵਾਈ ਕੀਤੀ ਅਤੇ ਉਸ 'ਤੇ ਸਵੀਮਿੰਗ ਕੋਚ ਦੇ ਤੌਰ 'ਤੇ ਕੰਮ ਕਰਨ ਲਈ ਬੈਨ ਲਗਾ ਦਿੱਤਾ।
PunjabKesari
3. ਮੈਚ ਫਿਕਸਿੰਗ ਪੇਸ਼ਕਸ਼ ਦੀ ਜਾਣਕਾਰੀ ਨਾ ਦੇਣ ਕਾਰਨ ਸ਼ਾਕਿਬ 'ਤੇ ਲੱਗੀ ਪਾਬੰਦੀ
ਆਈ. ਸੀ. ਸੀ. ਨੇ ਬੰਗਲਾਦੇਸ਼ ਦੇ ਕਪਤਾਨ ਅਤੇ ਦੁਨੀਆ ਦੇ ਨੰਬਰ ਇਕ ਵਨ-ਡੇ ਆਲਰਾਊਂਡਰ 'ਤੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ। ਇਹ ਪਾਬੰਦੀ ਕ੍ਰਿਕਟ ਦੇ ਸਾਰੇ ਫਾਰਮੈਟਸ 'ਤੇ ਖੇਡਣ 'ਤੇ ਹੈ। ਕੌਮਾਂਤਰੀ ਕ੍ਰਿਕਟ ਪਰਿਸ਼ਦ  (ਆਈ. ਸੀ. ਸੀ.) ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ ਸ਼ਾਕਿਬ ਨੇ ਆਈ. ਸੀ. ਸੀ. ਦੀ ਭ੍ਰਿਸ਼ਟਾਚਾਰ ਰੋਕੂ ਜ਼ਾਬਤੇ ਦੀ ਉਲੰਘਣਾ ਦੇ ਤਿੰਨ ਦੋਸ਼ਾਂ ਨੂੰ ਕਬੂਲ ਕਰ ਲਿਆ, ਜਿਸ ਦੇ ਬਾਅਦ ਉਨ੍ਹਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ। ਸ਼ਾਕਿਬ ਨਾਲ ਸੱਟੇਬਾਜ਼ਾਂ ਨੇ ਮੈਚ ਫਿਕਸਿੰਗ ਲਈ ਸੰਪਰਕ ਕੀਤਾ ਸੀ, ਪਰ ਇਸ ਦੀ ਜਾਣਕਾਰੀ ਸ਼ਾਕਿਬ ਨੇ ਆਈ. ਸੀ. ਸੀ. ਨੂੰ ਦਿੱਤੀ।


Tarsem Singh

Content Editor

Related News