ਸਾਲ 2017 : ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਮਨਵਾਇਆ ਆਪਣਾ ਲੋਹਾ

12/27/2017 1:55:45 PM

ਜਲੰਧਰ, (ਬਿਊਰੋ)- ਭਾਰਤੀ ਬੈਡਮਿੰਟਨ ਨੇ ਸਾਲ 2017 'ਚ ਕਈ ਉਪਲੱਬਧੀਆਂ ਆਪਣੇ ਨਾਂ ਦਰਜ ਕੀਤੀਆਂ ਹਨ। ਬੈਡਮਿੰਟਨ ਨੇ ਭਾਰਤ ਨੂੰ ਕਈ ਨਵੇਂ ਚੈਂਪੀਅਨ ਦਿੱਤੇ ਹਨ। ਸ਼੍ਰੀਕਾਂਤ ਕਿਦਾਂਬੀ ਨੇ ਜਿਥੇ ਸਾਲ ਵਿਚ ਪਹਿਲੀ ਵਾਰ 4 ਸੁਪਰ ਸੀਰੀਜ਼ ਜਿੱਤੀਆਂ, ਉਥੇ ਹੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਵੀ 2 ਸੁਪਰ ਸੀਰੀਜ਼ ਜਿੱਤੀਆਂ। ਸ਼੍ਰੀਕਾਂਤ ਜਿਥੇ ਵਿਸ਼ਵ ਰੈਂਕਿੰਗ ਵਿਚ ਅਜੇ ਵੀ ਚੌਥੇ ਸਥਾਨ 'ਤੇ ਚੱਲ ਰਿਹਾ ਹੈ, ਉਥੇ ਹੀ ਸਿੰਧੂ ਤੀਸਰੇ 'ਤੇ ਹੈ।
ਹਾਲੀਆ ਪ੍ਰਦਰਸ਼ਨਾਂ 'ਤੇ ਨਜ਼ਰ ਮਰੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ ਇਕ ਦਹਾਕੇ ਵਿਚ ਵੂਮੈਨ ਬੈਡਮਿੰਟਨ ਦੀ ਸਾਖ ਵਧੀ ਹੈ ਕਿਉਂਕਿ 2009 ਵਿਚ ਜਿਥੇ ਮਰਦਾਂ ਦੀਆਂ ਪ੍ਰਤੀਯੋਗਿਤਾਵਾਂ 20 ਦੇ ਆਸ-ਪਾਸ ਹੁੰਦੀਆਂ ਸਨ, ਉਥੇ ਹੀ 2017 ਤਕ ਇਹ 12 ਰਹਿ ਗਈਆਂ ਹਨ। ਮਹਿਲਾਵਾਂ ਲਈ ਅਜੇ ਵੀ ਔਸਤ 17 ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਇਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ ਘਟਾਇਆ ਨਹੀਂ ਗਿਆ। ਇਹ ਗੱਲ ਬੈਡਮਿੰਟਨ ਵਰਲਡ ਫੈੱਡਰੇਸ਼ਨ ਦੀ ਇਕ ਤਾਜ਼ਾ ਰਿਪੋਰਟ 'ਚ ਸਾਹਮਣੇ ਆਈ ਹੈ। ਰਿਪੋਰਟ ਤੋਂ ਸਾਫ ਹੈ ਕਿ ਬੈਡਮਿੰਟਨ 'ਚ ਮਹਿਲਾਵਾਂ ਦੀ ਖੇਡ ਦੀ ਜ਼ਿਆਦਾ ਤਵੱਜੋ ਵਧੀ ਹੈ। ਇਸ ਦੇ ਪਿੱਛੇ ਵੱਡਾ ਕਾਰਨ ਸਾਇਨਾ ਨੇਹਵਾਲ, ਪੀ. ਵੀ. ਸਿੰਧੂ ਅਤੇ ਅਦਿਤੀ ਵਰਗੇ ਸਟਾਰ ਹਨ।
PunjabKesariਪੀ. ਵੀ. ਸਿੰਧੂ
2017 'ਚ ਸਿੰਧੂ ਨੇ ਕੁੱਲ 52 ਮੈਚ ਖੇਡੇ, ਜਿਸ 'ਚੋਂ ਉਸ ਨੇ 40 'ਚ ਜਿੱਤ ਅਤੇ 12 'ਚ ਹਾਰ ਦਰਜ ਕੀਤੀ।

ਵਰਲਡ ਰੈਂਕਿੰਗ 3 (ਵੂਮੈਨ ਸਿੰਗਲਜ਼)

2 ਸੁਪਰ ਸੀਰੀਜ਼ ਜਿੱਤੀਆਂ ਇਸ ਸਾਲ : 2017 ਦੀ ਸ਼ੁਰੂਆਤ ਵਿਚ ਪੀ. ਵੀ. ਸਿੰਧੂ ਨੇ ਵਰਲਡ ਰੈਂਕਿੰਗ ਵਿਚ 6ਵੇਂ ਨੰਬਰ 'ਤੇ ਸ਼ੁਰੂਆਤ ਕੀਤੀ ਸੀ। ਮਾਰਚ ਵਿਚ ਆਪਣੀ ਸਥਿਤੀ ਸੰਭਾਲਦੇ ਹੋਏ ਅਪ੍ਰੈਲ ਤਕ 2 ਨੰਬਰ ਰੈਂਕਿੰਗ ਤਕ ਪਹੁੰਚ ਗਈ। ਜੂਨ-ਜੁਲਾਈ ਤਕ ਉਹ ਫਿਰ ਪੰਜਵੇਂ ਸਥਾਨ 'ਤੇ ਆ ਗਈ ਪਰ ਸਤੰਬਰ ਵਿਚ ਮੁੜ ਦੂਸਰੇ ਸਥਾਨ 'ਤੇ ਆ ਗਈ, ਜੋ ਦਸੰਬਰ ਤਕ ਤੀਸਰੇ ਨੰਬਰ 'ਤੇ ਸਥਿਰ ਰਹੀ। ਪੀ. ਵੀ. ਸਿੰਧੂ ਨੇ ਇਸ ਸਾਲ 2 ਸੁਪਰ ਸੀਰੀਜ਼ ਜਿੱਤੀਆਂ। ਦੁਬਈ ਵਿਚ ਵੀ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ।

ਕੈਰੋਲਿਨ ਮਾਰਿਨ ਨਾਲ ਜੰਗ ਜਾਰੀ : ਦੋਵੇਂ ਹੁਣ ਤਕ 11 ਸੁਪਰ ਸੀਰੀਜ਼ 'ਚ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਨ੍ਹਾਂ ਵਿਚੋਂ 5 'ਚ ਸਿੰਧੂ ਤੇ 6 'ਚ ਮਾਰਿਨ ਜਿੱਤ ਚੁੱਕੀਆਂ ਹਨ।
PunjabKesari
ਕਿਦਾਂਬੀ ਸ਼੍ਰੀਕਾਂਤ 
ਕਿਦਾਂਬੀ ਸ਼੍ਰੀਕਾਂਤ ਨੇ ਸਾਲ 2017 'ਚ 45 ਮੈਚ ਖੇਡੇ, ਜਿਸ 'ਚੋਂ ਉਸ ਨੇ 37 'ਚ ਜਿੱਤ ਅਤੇ 8 'ਚ ਹਾਰ ਦਰਜ ਕੀਤੀ।

ਵਰਲਡ ਰੈਂਕਿੰਗ 4 (ਮੈਨਸ ਸਿੰਗਲਜ਼)

ਵਰਲਡ ਨੰਬਰ 2 ਰੈਂਕ ਤਕ ਪਹੁੰਚਿਆ : 2017 ਦੀ ਸ਼ੁਰੂਆਤ ਵਿਚ ਕਿਦਾਂਬੀ ਦਾ ਵਰਲਡ ਰੈਂਕ 15 ਸੀ, ਜੋ ਮਾਰਚ ਨੂੰ 31 ਤਕ ਪਹੁੰਚ ਗਿਆ। ਜੂਨ ਤਕ ਉਹ ਆਪਣਾ ਰੈਂਕ 15 ਤਕ ਲੈ ਆਇਆ। ਨਵੰਬਰ ਤਕ ਉਹ ਦੂਸਰੇ ਨੰਬਰ 'ਤੇ ਆ ਗਿਆ ਸੀ ਪਰ ਦਸੰਬਰ ਵਿਚ ਹੋਈ ਦੁਬਈ ਸੁਪਰ ਸੀਰੀਜ਼ ਵਿਚ ਹਾਰ ਕਾਰਨ ਉਹ ਰੈਂਕਿੰਗ ਵਿਚ ਖਿਸਕ ਕੇ 4 ਨੰਬਰ 'ਤੇ ਆ ਗਿਆ। ਕਿਦਾਂਬੀ ਇਸ ਤਰ੍ਹਾਂ ਦਾ ਪਹਿਲਾ ਪਲੇਅਰ ਹੈ, ਜਿਸ ਨੇ ਇਕ ਸਾਲ ਵਿਚ 4 ਸੁਪਰ ਸੀਰੀਜ਼ ਜਿੱਤੀਆਂ ਹਨ। 

ਸੋਨਵੇਨ ਹੈ ਨੇੜਲਾ ਵਿਰੋਧੀ : ਕੋਰੀਆ ਦੇ ਸੋਨਵੇਨ ਹੋ ਨਾਲ 3 ਵਾਰ ਮੁਕਾਬਲਾ ਹੋਇਆ। 2 ਵਾਰ ਕਿਦਾਂਬੀ ਜਿੱਤਿਆ, ਜਦਕਿ ਇਕ ਵਾਰ ਸੋਨਵੇਨ।
PunjabKesari
ਐੱਚ. ਐੱਸ. ਪ੍ਰਣਯ
ਐੱਚ.ਐੱਸ. ਪ੍ਰਣਯ ਨੇ 2017 'ਚ 46 ਮੈਚ ਖੇਡੇ, ਜਿਸ 'ਚੋਂ 31 'ਚ ਜਿੱਤ ਅਤੇ 15 'ਚ ਹਾਰ ਦਰਜ ਕੀਤੀ।

ਵਰਲਡ ਰੈਂਕਿੰਗ 10 (ਮੈਨਸ ਸਿੰਗਲਜ਼)

2017 ਦੀ ਸ਼ੁਰੂਆਤ ਵਿਚ ਪ੍ਰਣਯ 28ਵੇਂ ਸਥਾਨ 'ਤੇ ਸੀ। ਇਸ ਤੋਂ ਬਾਅਦ ਉਸ ਦਾ ਪ੍ਰਦਰਸ਼ਨ ਨਿੱਖਰਦਾ ਗਿਆ। ਉਹ ਮਾਰਚ ਤਕ 21ਵੇਂ ਸਥਾਨ 'ਤੇ ਆ ਗਿਆ ਪਰ ਮਈ ਵਿਚ ਫਿਰ ਡਿਗ ਕੇ ਤੀਸਰੇ ਸਥਾਨ 'ਤੇ ਆ ਗਿਆ। ਜੁਲਾਈ ਤੋਂ ਬਾਅਦ ਉਸ ਨੇ ਉੱਚੀ ਛਲਾਂਗ ਲਾਈ। ਅਕਤੂਬਰ ਤਕ ਉਤਾਰ-ਚੜ੍ਹਾਅ ਤੋਂ ਬਾਅਦ ਆਖਿਰਕਾਰ ਦਸੰਬਰ ਤਕ ਉਹ ਦਸਵੇਂ ਸਥਾਨ 'ਤੇ ਆ ਗਿਆ। 

ਓਲੰਪਿਕ ਚੈਂਪੀਅਨ ਨੂੰ ਹਰਾਇਆ : 
ਪ੍ਰਣਯ ਨੇ ਯੂ. ਐੱਸ. ਓਪਨ 2017 ਵਿਚ ਓਲੰਪਿਕ ਸਿਲਵਰ ਮੈਡਲਿਸਟ ਲੀ ਚੋਂਗ ਵੇਈ ਅਤੇ ਚੈਂਪੀਅਨ ਚੇਨ ਲਾਂਗ ਨੂੰ ਹਰਾਇਆ ਸੀ।
PunjabKesari
ਸਾਇਨਾ ਨੇਹਵਾਲ
ਸਾਇਨਾ ਨੇਹਵਾਲ ਨੇ ਸਾਲ 2017 'ਚ 37 ਮੈਚ ਖੇਡੇ, ਜਿਸ 'ਚ ਉਸ ਨੇ 24 'ਚ ਜਿੱਤ ਅਤੇ 13 'ਚ ਹਾਰ ਦਰਜ ਕੀਤੀ।

ਵਰਲਡ ਰੈਂਕਿੰਗ 10 (ਵੂਮੈਨ ਸਿੰਗਲਜ਼)

ਸੱਟਾਂ ਤੋਂ ਰਹੀ ਪਰੇਸ਼ਾਨ : ਅਪ੍ਰੈਲ 2017 ਵਿਚ ਸਾਇਨਾ ਨੰਬਰ ਵਨ ਬੈਡਮਿੰਟਨ ਪਲੇਅਰ ਸੀ ਪਰ 2016 ਦੇ ਮਾਰਚ ਤਕ ਉਹ 8ਵੇਂ ਸਥਾਨ 'ਤੇ ਆ ਗਈ। ਇਕ ਸਮੇਂ ਜੂਨ 2017 ਵਿਚ ਉਹ 16ਵੇਂ ਨੰਬਰ 'ਤੇ ਆ ਗਈ ਸੀ ਪਰ ਇਸ ਤੋਂ ਬਾਅਦ ਉਸ ਨੇ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਲਿਆਂਦਾ। ਸਤੰਬਰ ਤੋਂ ਬਾਅਦ ਸੰਘਰਸ਼ ਕਰ ਕੇ ਉਹ ਦਸਵੇਂ ਸਥਾਨ 'ਤੇ ਆ ਗਈ।

ਮਲੇਸ਼ੀਆ ਮਾਸਟਰ ਹੀ ਜਿੱਤ ਸਕੀ 
ਸਾਇਨਾ ਇਸ ਸਾਲ ਸਿਰਫ ਮਲੇਸ਼ੀਆ ਮਾਸਟਰ ਹੀ ਜਿੱਤ ਸਕੀ। ਹਾਲਾਂਕਿ ਉਸ ਨੇ ਨੈਸ਼ਨਲ ਚੈਂਪੀਅਨਸ਼ਿਪ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ।

ਵੱਧ ਗਈਆਂ ਉਪਲਬਧੀਆਂ
ਸ਼੍ਰੀਕਾਂਤ : ਇੰਡੋਨੇਸ਼ੀਆ ਓਪਨ, ਆਸਟਰੇਲੀਆ ਓਪਨ, ਡੈਨਮਾਰਕ ਓਪਨ ਅਤੇ ਫਰਾਂਸ ਓਪਨ

ਸਿੰਧੂ : ਇੰਡੀਆ ਓਪਨ, ਕੋਰੀਆ ਓਪਨ

ਬੀ. ਸਾਈ ਪ੍ਰਣੀਤ : ਸਿੰਗਾਪੁਰ ਓਪਨ

ਹਰਮਨਪਿਆਰਤਾ 'ਚ ਦੂਜਾ ਨੰਬਰ : 51% ਲੋਕਾਂ ਨੇ ਬੈਡਮਿੰਟਨ ਨੂੰ ਆਪਣਾ ਮਨਪਸੰਦ ਖੇਡ ਮੰਨਿਆ। ਕ੍ਰਿਕਟ 61 ਫੀਸਦੀ ਪਹਿਲੇ, ਸਵੀਮਿੰਗ 30 ਫੀਸਦੀ ਨਾਲ ਤੀਜੇ ਅਤੇ ਟੇਬਲ ਟੈਨਿਸ 25 ਫੀਸਦੀ ਨਾਲ ਚੌਥੇ ਸਥਾਨ 'ਤੇ ਰਹੇ।


Related News