ਗੋਲ-ਗੱਪੇ ਵੇਚ ਕੇ ਕੀਤਾ ਕ੍ਰਿਕਟ ਖੇਡਣ ਦਾ ਸੁਪਨਾ ਪੂਰਾ: ਯਸ਼ਸਵੀ ਜੈਸਵਾਲ

Tuesday, Oct 09, 2018 - 09:55 AM (IST)

ਨਵੀਂ ਦਿੱਲੀ— ਹਾਲ ਹੀ 'ਚ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੇ ਸ਼੍ਰੀਲੰਕਾ ਟੀਮ ਨੂੰ 144 ਦੌੜਾਂ ਨਾਲ ਹਰਾ ਕੇ ਰਿਕਾਰਡ 6ਵੀਂ ਵਾਰ ਏਸ਼ੀਆ ਕੱਪ ਆਪਣੇ ਨਾਂ ਕਰ ਲਿਆ। ਇਸ ਸੀਰੀਜ਼ ਦੌਰਾਨ ਕਈ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ 'ਚੋਂ ਹੀ ਇਕ ਹੈ ਯਸ਼ਸਵੀ ਜੈਸਵਾਲ। ਟੀਮ ਦੇ ਓਪਨਰ ਯਸ਼ਸਵੀ ਨੇ ਫਾਈਨਲ ਮੈਚ 'ਚ 85 ਦੌੜਾਂ ਦੀ ਪਾਰੀ ਖੇਡੀ ਸੀ। ਨਾਲ ਹੀ ਉਨ੍ਹਾਂ ਨੇ ਤਿੰਨ ਮੈਚਾਂ 'ਚ 214 ਦੌੜਾਂ ਬਣਾਈਆਂ ਜੋ ਟੂਰਨਾਮੈਂਟ 'ਚ ਕਿਸੇ ਬੱਲੇਬਾਜ਼ ਦੇ ਸਭ ਤੋਂ ਵਧੀਆ ਸਕੋਰ ਹਨ। ਯਸ਼ਸਵੀ ਜੈਸਵਾਲ ਦੇ ਖੇਡ ਦੀ ਜਿੰਨੀ ਤਾਰੀਫ ਹੋ ਰਹੀ ਹੈ ਉਨੀ ਹੀ ਤਾਰੀਫ ਉਨ੍ਹਾਂ ਦੇ ਸੰਘਰਸ਼ ਦੀ ਹੋ ਰਹੀ ਹੈ। ਅੰਡਰ-19 ਟੀਮ ਤੱਕ ਪਹੁੰਚਣ ਲਈ ਯਸ਼ਸਵੀ ਜੈਸਵਾਲ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਇਹ ਉਨ੍ਹਾਂ ਸਖਤ ਮਿਹਨਤ ਅਤੇ ਸੰਘਰਸ਼ ਦਾ ਹੀ ਨਤੀਜਾ ਹੈ ਕਿ ਅੱਜ ਸਾਰੇ ਉਨ੍ਹਾਂ ਦੇ ਖੇਡ ਦੀ ਤਾਰੀਫ ਕਰ ਰਹੇ ਹਨ। 
-ਜਦੋਂ ਯਸ਼ਸਵੀ ਜੈਸਵਾਲ ਨੂੰ ਮਿਲਿਆ ਕੋਚ ਜਵਾਲਾ ਸਿੰਘ ਦਾ ਸਾਥ
ਕੋਚ ਜਵਾਲਾ ਸਿੰਘ ਨੇ ਯਸ਼ਸਵੀ ਜੈਸਵਾਲ ਨੂੰ ਉਦੋਂ ਖੇਡਦੇ ਦੇਖਿਆ ਸੀ ਜਦੋਂ ਉਹ ਸਿਰਫ 11 ਜਾਂ 12 ਸਾਲ ਦੇ ਸਨ ਪਰ ਉਸ ਸਮੇਂ ਯਸ਼ਸਵੀ ਜੈਸਵਾਲ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਜੂਝ ਰਹੇ ਸਨ। ਉਹ ਚੰਗਾ ਖੇਡਦੇ ਸਨ ਪਰ ਉਨ੍ਹਾਂ ਦੇ ਕੋਲ ਕੋਈ ਕੋਚ ਨਹੀਂ ਸੀ ਅਤੇ ਮਾਂ-ਬਾਪ ਵੀ ਨਾਲ ਨਹੀਂ ਰਹਿੰਦੇ ਸਨ। ਜਵਾਲਾ ਦੱਸਦੇ ਹਨ ਕਿ ਜੈਸਵਾਲ ਨੂੰ ਵੱਡੀਆਂ ਦੌੜਾਂ ਬਣਾਉਣੀ ਦੀ ਆਦਤ ਹੈ।
-ਗੋਲਗੱਪੇ ਵੇਚ ਕੇ ਪੂਰਾ ਕੀਤਾ ਸੁਪਨਾ
ਯਸ਼ਸਵੀ ਜੈਸਵਾਲ ਸਿਰਫ 11 ਸਾਲ ਦੇ ਸਨ ਜਦੋਂ ਉਨ੍ਹਾਂ ਨੇ ਉਤਰ ਪ੍ਰਦੇਸ਼ ਦੇ ਛੋਟੇ ਜਿਹੇ ਜ਼ਿਲੇ ਭਦੋਹੀ ਤੋਂ ਮੁੰਬਈ ਤੱਕ ਦਾ ਸਫਰ ਕੀਤਾ ਸੀ ਅਤੇ ਉਨ੍ਹਾਂ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ। ਆਪਣੀ ਜ਼ਿੰਦਗੀ ਬਾਰੇ 'ਚ ਗੱਲ ਕਰਦੇ ਜੈਸਵਾਲ ਨੇ ਦੱਸਿਆ, 'ਮੈਂ ਸਿਰਫ ਇਹੀ ਸੋਚ ਕੇ ਆਇਆ ਸੀ ਕਿ ਮੈਨੂੰ ਬੱਸ ਕ੍ਰਿਕਟ ਖੇਡਣੀ ਹੈ ਅਚੇ ਉਹ ਵੀ ਸਿਰਫ ਮੁੰਬਈ ਤੋਂ।' ਨਾਲ ਹੀ ਜੈਸਵਾਲ ਨੇ ਦੱਸਿਆ ਕਿ ਜਦੋਂ ਤੁਸੀਂ ਇਕ ਟੇਂਟ 'ਚ ਰਹਿੰਦੇ ਹੋ ਤਾਂ ਤੁਹਾਡੇ ਕੋਲ ਬਿਜਲੀ, ਪਾਣੀ , ਬਾਥਰੂਨ ਵਰਗੀਆਂ ਸੁਵਿਧਾਵਾਂ ਵੀ ਹੁੰਦੀਆਂ ਹਨ। ਮੁਸ਼ਕਲ ਸਮੇਂ 'ਚ ਯਸ਼ਸਵੀ ਜੈਸਵਾਲ ਨੇ ਆਪਣਾ ਖਰਚ ਚਲਾਉਣ ਲਈ ਮੁੰਬਈ ਦੇ ਆਜ਼ਾਦ ਮੈਦਾਨ 'ਤੇ ਗੋਲਗੱਪੇ ਵੀ ਵੇਚੇ ਸਨ। ਇਸ ਬਾਰੇ 'ਚ ਉਹ ਦੱਸਦੇ ਹਨ ਕਿ ਮੈਨੂੰ ਗੋਲ-ਗੱਪੇ ਵੇਚਣਾ ਚੰਗਾ ਨਹੀਂ ਲੱਗਦਾ ਸੀ ਕਿਉਂ ਕਿ ਜਿਨ੍ਹਾਂ ਲੜਕਿਆਂ ਨਾਲ ਮੈਂ ਖੇਡਦਾ ਸੀ, ਜੋ ਸਵੇਰੇ ਮੇਰੀ ਤਾਰੀਫ ਕਰਦੇ ਸਨ, ਉਹੀ ਸ਼ਾਮ ਨੂੰ ਮੇਰੇ ਕੋਲ ਗੋਲ-ਗੱਪੇ ਖਾਨ ਆਉਂਦੇ ਸਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕਰਨ 'ਤੇ ਬਹੁਤ ਬੁਰਾ ਲੱਗਦਾ ਸੀ ਪਰ ਉਨ੍ਹਾਂ ਨੂੰ ਇਹ ਕਰਨਾ ਪੈਂਦਾ ਸੀ ਕਿਉਂ ਕਿ ਪੈਸਿਆ ਦੀ ਜ਼ਰੂਰਤ ਸੀ।
- ਸਚਿਨ ਵੀ ਹਨ ਯਸ਼ਸਵੀ ਜੈਸਵਾਲ ਦੇ ਫੈਨ
ਯਸ਼ਸਵੀ ਜੈਸਵਾਲ ਦੱਸਦੇ ਹਨ ਕਿ ਉਨ੍ਹਾਂ ਦੇ ਕੋਚ ਅਤੇ ਭਾਰਤ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਸਿਰਫ ਇਕ ਸ਼ੁਰੂਆਤ ਹੈ ਅਤੇ ਉਨ੍ਹਾਂ ਨੇ  ਅਜੇ ਹੋਰ ਖੇਡਣਾ ਹੈ। ਯਸ਼ਸਵੀ ਜੈਸਵਾਲ ਦੇ ਅੰਦਰ ਸਿਰਫ ਪੰਜ ਸਾਲ ਦੀ ਉਮਰ ਤੋਂ ਕ੍ਰਿਕਟ ਦਾ ਜਾਨੂੰੰੰੰਨ ਸਵਾਰ ਸੀ। ਯਸ਼ਸਵੀ ਜੈਸਵਾਲ ਦੀ ਪ੍ਰਤਿਭਾ ਦੇ ਕਾਇਲ ਕ੍ਰਿਕਟ ਦੇ ਭਾਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਵੀ ਹਨ। ਇਕ ਵਾਰ ਸਚਿਨ ਨੇ ਯਸ਼ਸਵੀ ਜੈਸਵਾਲ ਨੂੰ ਆਪਣੇ ਘਰ ਵੀ ਬੁਲਾਇਆ ਸੀ ਅਤੇ ਖੇਡ ਦੇ ਗੁਣ ਸਿਖਾਉਣ ਤੋਂ ਬਾਅਦ ਖੁਦ ਦੇ ਹਸਤਾਖਰ ਵਾਲਾ ਬੈਟ ਵੀ ਦਿੱਤਾ।
ਯਸ਼ਸਵੀ ਜੈਸਵਾਲ ਵੇਂਗਸਰਕਰ ਲੈ ਕੇ ਗਏ ਇੰਗਲੈਂਡ
ਭਾਰਤ ਦੇ ਸਾਬਕਾ ਕ੍ਰਿਕਟਰ ਦਿਲੀਪ ਵੇਂਗਸਰਕਰ ਯਸ਼ਸਵੀ ਜੈਸਵਾਲ ਨੂੰ ਅੰਡਰ-14 ਕ੍ਰਿਕਟ 'ਚ ਖਿਡਾਉਣ ਲਈ ਇੰਗਲੈਂਡ ਲੈ ਕੇ ਗਏ। ਜਿੱਥੇ ਯਸ਼ਸਵੀ ਜੈਸਵਾਲ ਨੇ ਦੋਹਰਾ ਸੈਂਕੜਾ ਜੜਿਆ ਅਤੇ 10 ਹਜ਼ਾਰ ਪਾਊਂਡ ਦਾ ਇਨਾਮ ਜਿੱਤਿਆ। ਮੋਂਟੀ ਨੂੰ ਜਦੋਂ ਸਮੇਂ ਮਿਲਦਾ ਤਾਂ ਉਹ ਆਜ਼ਾਦ ਮੈਦਾਨ 'ਤੇ ਗੋਲਗੱਪੇ ਵੇਚਣ 'ਚ ਆਪਣੇ ਅੰਕਲ ਦੀ ਮਦਦ ਕਰਦਾ ਅਤੇ ਮੈਦਾਨ 'ਚ ਹੋਣ ਵਾਲੇ ਕ੍ਰਿਕਟ ਦੀ ਉਹ ਸਕੋਰਿੰਗ ਵੀ ਕਰਦਾ ਹੈ।

 


Related News