53 ਸਾਲ ਪੁਰਾਣਾ ਰਿਕਾਰਡ ਤੋੜਨ ਦੇ ਰਾਹ 'ਤੇ ਯਸ਼ਸਵੀ, 120 ਦੌੜਾਂ ਬਣਾਉਂਦੇ ਹੀ ਭਾਰਤੀ ਕ੍ਰਿਕਟ 'ਚ ਰਚਣਗੇ ਇਤਿਹਾਸ

Wednesday, Feb 28, 2024 - 03:19 PM (IST)

53 ਸਾਲ ਪੁਰਾਣਾ ਰਿਕਾਰਡ ਤੋੜਨ ਦੇ ਰਾਹ 'ਤੇ ਯਸ਼ਸਵੀ, 120 ਦੌੜਾਂ ਬਣਾਉਂਦੇ ਹੀ ਭਾਰਤੀ ਕ੍ਰਿਕਟ 'ਚ ਰਚਣਗੇ ਇਤਿਹਾਸ

ਸਪੋਰਟਸ ਡੈਸਕ : ਭਾਰਤੀ ਟੀਮ ਫਿਲਹਾਲ ਇੰਗਲੈਂਡ ਖਿਲਾਫ ਖੇਡੀ ਜਾ ਰਹੀ ਸੀਰੀਜ਼ 'ਚ 3-1 ਨਾਲ ਅੱਗੇ ਚੱਲ ਰਹੀ ਹੈ। ਇਸ ਸੀਰੀਜ਼ ਦਾ ਆਖਰੀ ਮੈਚ 7 ਮਾਰਚ ਤੋਂ ਧਰਮਸ਼ਾਲਾ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਇਸ ਸੀਰੀਜ਼ ਦਾ ਅੰਤ ਜਿੱਤ ਨਾਲ ਕਰਨਾ ਚਾਹੇਗੀ। ਇਸ ਦੇ ਨਾਲ ਹੀ ਟੀਮ ਦੇ ਨੌਜਵਾਨ ਬੱਲੇਬਾਜ਼ ਯਸ਼ਸਵੀ ਜਾਇਸਵਾਲ ਲਈ ਇਹ ਮੈਚ ਕਾਫੀ ਅਹਿਮ ਹੋਣ ਵਾਲਾ ਹੈ। ਇਸ ਮੈਚ ਦੌਰਾਨ ਉਹ ਭਾਰਤੀ ਕ੍ਰਿਕਟ ਦਾ ਵੱਡਾ ਰਿਕਾਰਡ ਤੋੜ ਸਕਦੇ ਹਨ।
ਯਸ਼ਸਵੀ ਜਾਇਸਵਾਲ ਦੀ ਅੱਖ ਮਹਾਰਿਕਾਰਡ 'ਤੇ 
ਯਸ਼ਸਵੀ ਜਾਇਸਵਾਲ ਨੇ ਇਸ ਸੀਰੀਜ਼ 'ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਸਭ ਤੋਂ ਅੱਗੇ ਹੈ। ਯਸ਼ਸਵੀ ਜਾਇਸਵਾਲ ਨੇ ਸੀਰੀਜ਼ ਦੇ ਪਹਿਲੇ 4 ਮੈਚਾਂ 'ਚ 655 ਦੌੜਾਂ ਬਣਾਈਆਂ ਹਨ। ਉਹ ਹੁਣ ਭਾਰਤ ਲਈ ਇੱਕ ਟੈਸਟ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਰਿਕਾਰਡ ਦੇ ਬਹੁਤ ਨੇੜੇ ਹੈ। ਜੇਕਰ ਜਾਇਸਵਾਲ ਸੀਰੀਜ਼ ਦੇ ਆਖਰੀ ਮੈਚ 'ਚ 120 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਬਣ ਜਾਣਗੇ।
ਸੁਨੀਲ ਗਾਵਸਕਰ- ਵਿਰਾਟ ਕੋਹਲੀ ਨੂੰ ਪਿੱਛੇ ਛੱਡਣ ਦਾ ਮੌਕਾ
ਭਾਰਤ ਲਈ ਇੱਕ ਟੈਸਟ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸੁਨੀਲ ਗਾਵਸਕਰ ਦੇ ਨਾਮ ਹੈ। ਸੁਨੀਲ ਗਾਵਸਕਰ ਨੇ 1970/71 ਦੀ ਵੈਸਟਇੰਡੀਜ਼ ਸੀਰੀਜ਼ ਵਿਚ 4 ਮੈਚਾਂ ਵਿਚ 774 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ 1978/79 ਦੀ ਵੈਸਟਇੰਡੀਜ਼ ਸੀਰੀਜ਼ 'ਚ ਵੀ 4 ਮੈਚ ਖੇਡਦੇ ਹੋਏ 732 ਦੌੜਾਂ ਬਣਾਈਆਂ ਸਨ। ਇਸ ਸੂਚੀ 'ਚ ਵਿਰਾਟ ਕੋਹਲੀ ਦਾ ਨਾਂ ਵੀ ਤੀਜੇ ਨੰਬਰ 'ਤੇ ਹੈ। ਵਿਰਾਟ ਨੇ 2014/15 ਆਸਟ੍ਰੇਲੀਆ ਸੀਰੀਜ਼ 'ਚ 692 ਦੌੜਾਂ ਬਣਾਈਆਂ ਸਨ।
ਭਾਰਤ ਲਈ ਇੱਕ ਟੈਸਟ ਲੜੀ ਵਿੱਚ ਸਭ ਤੋਂ ਵੱਧ ਦੌੜਾਂ
ਸੁਨੀਲ ਗਾਵਸਕਰ - 774 ਦੌੜਾਂ
ਸੁਨੀਲ ਗਾਵਸਕਰ - 732 ਦੌੜਾਂ
ਵਿਰਾਟ ਕੋਹਲੀ - 692 ਦੌੜਾਂ
ਵਿਰਾਟ ਕੋਹਲੀ - 655 ਦੌੜਾਂ
ਯਸ਼ਸਵੀ ਜਾਇਸਵਾਲ - 655 ਦੌੜਾਂ
4 ਮੈਚਾਂ 'ਚ ਦੋ ਦੋਹਰੇ ਸੈਂਕੜੇ ਲਗਾਏ
ਯਸ਼ਸਵੀ ਜਾਇਸਵਾਲ ਨੇ ਇਸ ਸੀਰੀਜ਼ 'ਚ ਹੁਣ ਤੱਕ 8 ਪਾਰੀਆਂ ਖੇਡੀਆਂ ਹਨ, ਜਿਨ੍ਹਾਂ 'ਚ 2 ਅਰਧ ਸੈਂਕੜੇ ਅਤੇ 2 ਦੋਹਰੇ ਸੈਂਕੜੇ ਲਗਾਏ ਹਨ। ਉਨ੍ਹਾਂ ਨੇ ਵਿਸ਼ਾਖਾਪਟਨਮ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ 209 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਜਕੋਟ ਟੈਸਟ ਦੀ ਦੂਜੀ ਪਾਰੀ ਵਿੱਚ 2014 ਦੀਆਂ ਅਜੇਤੂ ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਸੀਰੀਜ਼ 'ਚ 23 ਛੱਕੇ ਲਗਾਏ ਹਨ, ਜੋ ਕਿ ਟੈਸਟ ਸੀਰੀਜ਼ 'ਚ ਕਿਸੇ ਖਿਡਾਰੀ ਵਲੋਂ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਵੀ ਹੈ।
 


author

Aarti dhillon

Content Editor

Related News