ਟ੍ਰਿਪਲ ਐੱਚ ਨੇ ਟੀਮ ਇੰਗਲੈਂਡ ਨੂੰ ਦਿੱਤੀ ਵਿਸ਼ੇਸ਼ ਚੈਂਪੀਅਨਸ਼ਿਪ ਬੈਲਟ

Sunday, Jul 21, 2019 - 12:15 PM (IST)

ਟ੍ਰਿਪਲ ਐੱਚ ਨੇ ਟੀਮ ਇੰਗਲੈਂਡ ਨੂੰ ਦਿੱਤੀ ਵਿਸ਼ੇਸ਼ ਚੈਂਪੀਅਨਸ਼ਿਪ ਬੈਲਟ

ਜਲੰਧਰ : ਡਬਲਯੂ. ਡਬਲਯੂ. ਈ. ਦੇ ਟ੍ਰਿਪਲ ਐੱਚ ਨੇ ਇੰਗਲੈਂਡ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਜਿੱਤਣ 'ਤੇ ਇਕ ਵਿਸ਼ੇਸ਼ ਬੈਲਟ ਦਿੱਤੀ ਹੈ, ਜਿਸ ਵਿਚ ਕ੍ਰਿਕਟ ਇੰਗਲੈਂਡ ਦਾ ਥ੍ਰੀ ਹੀਰੋ ਸਾਈਨ ਵੀ ਬਣਿਆ ਹੋਇਆ ਹੈ। ਟ੍ਰਿਪਲ ਐੱਚ ਨੇ ਇਸ ਦਾ ਐਲਾਨ ਆਪਣੇ ਟਵਿਟਰ ਅਕਾਊਂਟ 'ਤੇ ਨਵੀਂ ਬੈਲਟ ਦੀ ਫੋਟੋ ਪੋਸਟ ਕਰਦਿਆਂ ਲਿਖਿਆ ਕਿ ''ਇਕ ਅਵਿਸ਼ਵਾਸਯੋਗ ਟੂਰਨਾਮੈਂਟ, ਖੌਫ-ਪ੍ਰੇਰਣਾਦਾਇਕ ਫਾਈਨਲ ਅਤੇ ਯੋਗ ਚੈਂਪੀਅਨ ਦੀ ਇਕ ਟੀਮ।''PunjabKesari

ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2019 ਜਿੱਤਣ ਲਈ ਇੰਗਲੈਂਡ ਕ੍ਰਿਕਟ ਨੂੰ ਵਧਾਈ। ਇਹ ਕਸਟਮ ਡਬਲਯੂ. ਡਬਲਯੂ. ਈ. ਚੈਂਪੀਅਨਸ਼ਿਪ ਤੁਹਾਡੀ ਹੈ। ਟ੍ਰਿਪਲ ਨੇ ਇਸ ਦੇ ਨਾਲ ਹੀ ਜਾਰੀ ਬਿਆਨ ਵਿਚ ਕਿਹਾ ਕਿ ਇਹ ਅਵਿਸ਼ਵਾਸਯੋਗ ਟੂਰਨਾਮੈਂਟ ਸੀ। ਖਾਸ ਤੌਰ 'ਤੇ  ਫਾਈਨਲ ਮੁਕਾਬਲੇ ਵਿਚ ਤਾਂ ਸਾਰਿਆਂ ਦੇ ਸਾਹ ਇਕ ਪਲ ਲਈ ਰੁਕ ਹੀ ਗਏ ਸਨ। ਟ੍ਰਿਪਲ ਐੱਚ ਦੇ ਇਸ ਟਵੀਟ ਤੋਂ ਬਾਅਦ ਫੈਨਜ਼ ਨੇ ਵੀ ਇਸ 'ਤੇ ਕਾਫੀ ਕੁਮੈਂਟ ਕੀਤੇ। ਇਕ ਯੂਜ਼ਰ ਨੇ ਲਿਖਿਆ, ''ਇੰਗਲੈਂਡ ਨੂੰ ਹੁਣ ਆਪਣਾ ਖਿਤਾਬ ਸਟੀਲ ਕੇਜ ਵਿਚ ਆਸਟਰੇਲੀਆ ਤੋਂ ਬਚਾਉਣਾ ਪਵੇਗਾ।'

 

Related News