ਹੰਕਾਰੀ ਸੁਸ਼ੀਲ ਦਾ ਸਟੇਡੀਅਮ ਸੀ ਗੁੰਡਿਆਂ ਦਾ ਅੱਡਾ, ਬਕਾਇਆ ਮੰਗਣ ’ਤੇ ਕਰਦਾ ਸੀ ਕੁੱਟਮਾਰ

Sunday, May 30, 2021 - 05:10 PM (IST)

ਹੰਕਾਰੀ ਸੁਸ਼ੀਲ ਦਾ ਸਟੇਡੀਅਮ ਸੀ ਗੁੰਡਿਆਂ ਦਾ ਅੱਡਾ, ਬਕਾਇਆ ਮੰਗਣ ’ਤੇ ਕਰਦਾ ਸੀ ਕੁੱਟਮਾਰ

ਸਪੋਰਟਸ ਡੈਸਕ— ਓਲੰਪਿਕ ਮੈਡਲਿਸਟ ਪਹਿਲਵਾਨ ਸੁਸ਼ੀਲ ਕੁਮਾਰ ਦੀ ਪੁਲਸ ਰਿਮਾਂਡ 4 ਦਿਨ ਹੋਰ ਵਧ ਗਈ ਹੈ। ਉਸ ਦਾ ਦੋਸਤ ਪਿ੍ਰੰਸ ਸਰਕਾਰੀ ਗਵਾਹ ਬਣਨ ਨੂੰ ਤਿਆਰ ਹੈ। ਪਹਿਲਵਾਨ ਸਾਗਰ ਧਨਖੜ ਨੂੰ ਕੁਟਦੇ ਹੋਏ ਸੁਸ਼ੀਲ ਦਾ ਜੋ ਵੀਡੀਓ ਸਾਹਮਣੇ ਆਇਆ ਹੈ, ਉਹ ਪਿ੍ਰੰਸ ਨੇ ਹੀ ਬਣਾਇਆ ਸੀ। ਪਰ ਜੁਰਮ ਦੀ ਦੁਨੀਆ ’ਚ ਸੁਸ਼ੀਲ ਦਾ ਆਉਣਾ ਅਚਾਨਕ ਨਹੀਂ ਹੋਇਆ ਸੀ। ਜਿਸ ਛੱਤਰਸਾਲ ਸਟੇਡੀਅਮ ’ਚ ਹੋਈ ਕੁੱਟਮਾਰ ਕਾਰਨ ਸਾਗਰ ਧਨਖੜ ਦੀ ਮੌਤ ਦੇ ਬਾਅਦ ਸੁਸ਼ੀਲ ਅਚਾਨਕ ਚਰਚਾ ’ਚ ਆਇਆ ਹੈ, ਉਸੇ ਸਟੇਡੀਅਮ ਦਾ ਪ੍ਰਸ਼ਾਸਕ ਬਣਨ ਦੇ ਨਾਲ ਉਸ ਦੇ ਜੁਰਮ ਦੀ ਦੁਨੀਆ ’ਚ ਆਉਣ ਦੀ ਕਹਾਣੀ ਸ਼ੁਰੂ ਹੋਈ।
ਇਹ ਵੀ ਪੜ੍ਹੋ : ਰਵਿੰਦਰ ਜਡੇਜਾ ਨੇ ਮੁਸ਼ਕਲ ਦਿਨਾਂ ਨੂੰ ਕੀਤਾ ਯਾਦ, ਕਿਹਾ-18 ਮਹੀਨੇ ਰਾਤਾਂ ਨੂੰ ਸੌਂ ਨਹੀਂ ਸਕਿਆ ਸੀ

ਛੱਤਰਸਾਲ ਸਟੇਡੀਅਮ ਡੇਢ ਸਾਲ ਤੋਂ ਗੁੰਡਾਗਰਦੀ ਦਾ ਅੱਡਾ ਬਣ ਗਿਆ ਸੀ। ਪਹਿਲਵਾਨਾਂ ਲਈ ਰਿਹਾਇਸ਼ ਨਾ ਹੋਣ ਦੇ ਬਾਵਜੂਦ ਇੱਥੇ 300 ਪਹਿਲਵਾਨ ਨਾਜ਼ਾਇਜ਼ ਤੌਰ ’ਤੇ ਰਹਿੰਦੇ ਸਨ। ਇਨ੍ਹਾਂ ’ਚ 200 ਸੀਨੀਅਰ ਹਨ ਤੇ ਇਨ੍ਹਾਂ ਦੀ ਨਿਗਰਾਨੀ ਦੀ ਵੀ ਕੋਈ ਵਿਵਸਥਾ ਨਹੀਂ ਹੈ। ਗੁੰਡਿਆਂ ਦਾ ਮਜਮਾ ਵੇਖ ਚੰਗੇ ਘਰਾਂ ਦੇ ਲੋਕ ਆਪਣੇ ਬੱਚਿਆਂ ਨੂੰ ਸਟੇਡੀਅਮ ਜਾਣ ਤੋਂ ਰੋਕਣ ਲੱਗੇ ਸਨ। ਸੁਸ਼ੀਲ ਤੇ ਉਸ ਦੇ ਗੁੰਡੇ ਅਕਸਰ ਸਟੇਡੀਅਮ ’ਚ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਕੁੱਟਮਾਰ ਕਰਦੇ ਸਨ। ਇਨ੍ਹਾਂ ਹੀ ਨਹੀਂ ਪਹਿਲਵਾਨੀ ਸਿੱਖਣ ਆਏ ਬੱਚਿਆਂ ਦੀ ਖ਼ੁਰਾਕ ਦਾ ਪੈਸਾ ਲੈ ਕੇ ਸੁਸ਼ੀਲ ਤੇ ਉਸ ਦੇ ਗੁੰਡੇ ਹਜ਼ਮ ਕਰ ਜਾਂਦੇ ਸਨ।

ਦੁਕਾਨਦਾਰ ਵੱਲੋਂ 4.50 ਲੱਖ ਰੁਪਏ ਦਾ ਬਕਾਇਆ ਮੰਗਣ ’ਤੇ ਸੁਸ਼ੀਲ ਨੇ ਅਗਵਾ ਕਰਕੇ ਕੀਤੀ ਸੀ ਕੁੱਟਮਾਰ
ਮਾਡਲ ਟਾਊਨ ’ਚ ਸਟੇਡੀਅਮ ਦੇ ਸਾਹਮਣੇ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਸਤੀਸ਼ ਗੋਇਲ ਦਸਦੇ ਹਨ ਕਿ ਉਹ 18 ਸਾਲਾਂ ਤੋਂ ਸਟੇਡੀਅਮ ’ਚ ਕਰਿਆਨੇ ਦਾ ਸਾਮਾਨ ਦੇ ਰਹੇ ਸਨ ਤੇ ਹਰ ਮਹੀਨੇ ਦੀ 10 ਤਾਰੀਖ਼ ਨੂੰ ਹਿਸਾਬ ਹੁੰਦਾ ਸੀ। ਮੈਂ ਬਕਾਇਆ 4.50 ਲੱਖ ਰੁਪਏ ਮੰਗਣ ਗਿਆ ਤਾਂ ਸੁਸ਼ੀਲ ਟਾਲਦਾ ਰਿਹਾ। ਬੱਚਿਆਂ ਤੋਂ ਪਤਾ ਲੱਗਾ ਕਿ ਸੁਸ਼ੀਲ ਨੇ ਸਾਰਿਆਂ ਤੋਂ ਪੈਸਾ ਲੈ ਲਿਆ ਹੈ। ਮੈਂ ਮੁੜ ਸੁਸ਼ੀਲ ਨੂੰ ਬਕਾਇਆ ਦੇਣ ਨੂੰ ਕਿਹਾ ਤਾਂ ਸੁਸ਼ੀਲ ਦੇ ਗੰਡੇ ਅਸ਼ੋਕ ਨੇ ਮੈਨੂੰ ਜ਼ਬਰਦਸਤੀ ਘਰ ’ਚੋਂ ਅਗਵਾ ਕਰ ਲਿਆ ਤੇ ਸਟੇਡੀਅਮ ਲੈ ਗਏ। ਮੈਂ ਮਿੰਨਤਾਂ ਕੀਤੀਆਂ ਕਿ ਪੈਸੇ ਨਾ ਮਿਲੇ ਤਾਂ ਮੈਂ ਮਰ ਜਾਵਾਂਗਾ। ਇਸ ’ਤੇ ਸੁਸ਼ੀਲ ਨੇ ਕਿਹਾ ਕਿ ਲੈ ਮਰ ਤੇ ਮੈਨੂੰ ਕੁਟਣਾ ਸ਼ੁਰੂ ਕਰ ਦਿੱਤਾ। ਉੱਥੇ ਇਕੱਠੇ 40 ਲੱਖਾਂ ਨੇ ਮੇਰੇ ’ਤੇ ਹਮਲਾ ਕਰ ਦਿੱਤਾ। 
ਇਹ ਵੀ ਪੜ੍ਹੋ : ਕ੍ਰਿਕਟ ਦੇ ਭਗਵਾਨ ਕਹੇ ਜਾਣ ਦੇ ਬਾਵਜੂਦ ਸਚਿਨ ਨੂੰ ਆਪਣੇ ਕਰੀਅਰ ’ਚ ਇਨ੍ਹਾਂ ਦੋ ਗੱਲਾਂ ਦਾ ਹੈ ਪਛਤਾਵਾ

ਨਾ ਪੁਲਸ ਨੇ ਸੁਣੀ ਨਾ ਸਤਪਾਲ ਮਹਾਬਲੀ ਨੇ
ਗੋਇਲ ਦਸਦੇ ਹਨ ਕਿ ਉਨ੍ਹਾਂ ਨੂੰ ਪੈਂਦੀ ਮਾਰ ਨੂੰ ਦੇਖ ਕੇ ਲਕੜ ਦਾ 2 ਲੱਖ ਰੁਪਏ ਲੈਣ ਆਇਆ ਵਿਅਕਤੀ ਉੱਥੋ ਦੌੜ ਗਿਆ। ਮੈਂ ਕਿਸੇ ਤਰ੍ਹਾਂ ਘਰ ਪਹੁੰਚਿਆਂ। ਮੈਂ ਦੋ ਦਿਨ ਬਾਅਦ ਮਾਡਲ ਟਾਊਨ ਥਾਣੇ ਪਹੁੰਚਿਆ ਤਾਂ ਰਿਪੋਰਟ ਦਰਜ ਨਹੀਂ ਕੀਤੀ ਗਈ ਸਗੋਂ ਮੈਨੂੰ ਦਰਖ਼ਾਸਤ ਦੇਣ ਨੂੰ ਕਿਹਾ ਗਿਆ। ਉਦੋਂ ਤੋਂ ਮੈਂ ਥਾਣੇ ਦੇ ਚੱਕਰ ਲਾ ਰਿਹਾ ਹਾਂ। ਮੈਂ ਸੁਸ਼ੀਲ ਦੇ ਗੁਰੂ ਤੇ ਸਹੁਰੇ ਸਤਪਾਲ ਮਹਾਬਲੀ ਨੂੰ ਫ਼ੋਨ ਕੀਤਾ, ਪਰ ਉਨ੍ਹਾਂ ਨੇ ਵੀ ਚੁੱਪੀ ਧਾਰਨ ਕਰ ਲਈ। ਘਟਨਾ ਦੇ ਬਾਅਦ ਕੁਸ਼ਤੀ ਕੋਚ ਵਰਿੰਦਰ ਕਹਿੰਦੇ ਹਨ ਕਿ ਇਹ ਸਹੀ ਹੈ ਕਿ ਸਤੀਸ਼ ਨੇ ਬਕਾਇਆ ਰੁਪਏ ਦੇਣੇ ਹਨ। ਮੈਂ 2017 ’ਚ ਵੀ 8 ਲੱਖ ਦੇ ਬਕਾਏ ਦਾ ਬੜੀ ਮੁਸ਼ਕਲ ਨਾਲ ਹਿਸਾਬ ਕਰਵਾਇਆ ਸੀ।

ਅਸ਼ੋਕ ਤੇ ਧਰਮਿੰਦਰ ਨੇ ਸੁਸ਼ੀਲ ਨੂੰ ਖ਼ਤਮ ਕਰ ਦਿੱਤਾ
ਕੌਮਾਂਤਰੀ ਮੈਡਲਿਸਟ ਰਹੇ ਕੁਸ਼ਤੀ ਕੋਚ ਵਰਿੰਦਰ ਕਹਿੰਦੇ ਹਨ ਕਿ ਸੁਸ਼ੀਲ ਉਸ ਦੇ ਸਹਿਪਾਠੀ ਹੋਣ ਦੇ ਨਾਲ ਸਾਂਢੂ ਭਰਾ ਵੀ ਹੈ। ਸੁਸ਼ੀਲ ਦਾ ਸਹੁਰਾ ਮੇਰੀ ਪਤਨੀ ਦਾ ਮਾਮਾ ਹੈ। ਸੁਸ਼ੀਲ ਤੇ ਸਾਗਰ ਦੇ 2013 ਤੋਂ ਬਹੁਤ ਚੰਗੇ ਸਬੰਧ ਸਨ ਪਰ ਕਿਸੇ ਤਰ੍ਹਾਂ ਦੀ ਮੁਕਾਬਲੇਬਾਜ਼ੀ ਨਹੀਂ ਸੀ। ਅਸ਼ੋਕ ਤੇ ਧਰਮਿੰਦਰ ਨੇ ਨੇ ਸੁਸ਼ੀਲ ਨੂੰ ਤਬਾਹ ਕਰ ਦਿੱਤਾ। ਇਹ ਦੋਵੇਂ ਸਟੇਡੀਅਮ ’ਚ ਨੌਕਰੀ ਨਹੀਂ ਕਰਦੇ ਸਨ ਪਰ ਉਨ੍ਹਾਂ ਨੇ 24 ਘੰਟੇ ਸੁਸ਼ੀਲ ਨਾਲ ਰਹਿ ਕੇ ਉਸ ਨੂੰ ਰਾਹ ਭੁਲਾ ਦਿੱਤੀ। ਇਨ੍ਹਾਂ ਕਾਰਨ ਅੱਜ ਸੁਸ਼ੀਲ ਜੇਲ ’ਚ ਹੈ ਤੇ ਇਹ ਦੋਵੇਂ ਹੁਣ ਸਟੇਡੀਅਮ ’ਚ ਪੈਰ ਵੀ ਨਹੀਂ ਰਖਦੇ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਦਾ ਵੱਡਾ ਬਿਆਨ, WTC ਫ਼ਾਈਨਲ ਮੇਰੇ ਲਈ ਵਿਸ਼ਵ ਕੱਪ ਫਾਈਨਲ ਵਰਗਾ ਹੈ

ਸੁਸ਼ੀਲ ਦੇ ਘਮੰਡ ਨੇ ਸਭ ਤਬਾਹ ਕਰ ਦਿੱਤਾ
ਸਟੇਡੀਅਮ ’ਚ ਕਈ ਸਾਲਾਂ ਤੋਂ ਰਸੋਈਏ ਰਹੇ ਵੀਰਪਾਲ ਦਸਦੇ ਹਨ ਕਿ ਉਸ ਨੇ ਕਿਸੇ ਵੀ ਪਹਿਲਵਾਨ ’ਚ ਅਜਿਹਾ ਘਮੰਡ ਨਹੀਂ ਦੇਖਿਆ ਜਿਸ ਤਰ੍ਹਾਂ ਸੁਸ਼ੀਲ ਦੇ ਸਿਰ ਚੜਿ੍ਹਆ ਸੀ। ਉਹ ਜਿਸ ਨੂੰ ਚਾਹੁੰਦਾ ਸੀ ਨੌਕਰੀ ’ਚ ਰਖਦਾ ਸੀ ਤੇ ਜਿਸ ਨੂੰ ਚਾਹੁੰਦਾ ਸੀ ਸਟੇਡੀਅਮ ’ਚ ਪੈਰ ਨਹੀਂ ਰੱਖਣ ਦਿੰਦਾ ਸੀ। ਮੈਂ ਤਨਖ਼ਾਹ ਮੰਗੀ ਤਾਂ ਮੈਨੂੰ ਕਹਿ ਦਿੱਤਾ ਕਿ ਸਟੇਡੀਅਮ ’ਚ ਦਾਖਲ ਨਾ ਹੋਵੀਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News