ਪਹਿਲਵਾਨ ਸੁਸ਼ੀਲ ਕੁਮਾਰ ਨੂੰ ਅੱਜ ਰੋਹਿਣੀ ਕੋਰਟ ’ਤੇ ਕੀਤਾ ਜਾਵੇਗਾ ਪੇਸ਼

Saturday, May 29, 2021 - 11:12 AM (IST)

ਪਹਿਲਵਾਨ ਸੁਸ਼ੀਲ ਕੁਮਾਰ ਨੂੰ ਅੱਜ ਰੋਹਿਣੀ ਕੋਰਟ ’ਤੇ ਕੀਤਾ ਜਾਵੇਗਾ ਪੇਸ਼

ਸਪੋਰਟਸ ਡੈਸਕ— ਪਹਿਲਵਾਨ ਸਾਗਰ ਧਨਖੜ ਦੀ ਕਤਲ ਦੇ ਮਾਮਲੇ ’ਚ ਮੁਖ ਦੋਸ਼ੀ ਪਹਿਲਵਾਨ ਸੁਸ਼ੀਲ ਕੁਮਾਰ ਤੇ ਉਸ ਦੇ ਸਾਥੀ ਅਜੇ ਨੂੰ ਅੱਜ ਰੋਹਿਣੀ ਕੋਰਟ ’ਚ ਪੇਸ਼ ਕੀਤਾ ਜਾਵੇਗਾ। ਕੋਰਟ ’ਚ ਪੇਸ਼ੀ ਦੇ ਬਾਅਦ ਕ੍ਰਾਈਮ ਬ੍ਰਾਂਚ ਦੋਸ਼ੀ ਨੂੰ ਕਈ ਲੋਕੇਸ਼ਨਸ ’ਤੇ ਲਿਜਾਉਣ ਤੇ ਕਈ ਹੋਰ ਗਿ੍ਰਫ਼ਤਾਰ ਦੋਸ਼ੀਆਂ ਦੇ ਨਾਲ ਆਹਮੋ-ਸਾਹਮਣੇ ਬਿਠਾ ਕੇ ਪੁੱਛ ਗਿੱਛ ਦਾ ਹਵਾਲਾ ਦੇ ਕੇ ਕੋਰਟ ਤੋਂ ਸੁਸ਼ੀਲ ਕੁਮਾਰ ਦਾ 8 ਦਿਨਾਂ ਦਾ ਰਿਮਾਂਡ ਮੰਗ ਸਕਦੀ ਹੈ। ਕ੍ਰਾਈਮ ਬ੍ਰਾਂਚ ਵੱਲੋਂ ਸਰਕਾਰੀ ਵਕੀਲ ਅਤੁਲ ਸ਼੍ਰੀਵਾਸਤਵ ਕੋਰਟ ’ਚ ਦਲੀਲ ਦੇਣਗੇ। 

ਜ਼ਿਕਰਯੋਗ ਹੈ ਕਿ ਸੁਸ਼ੀਲ ਨੂੰ ਛਤਰਸਾਲ ਸਟੇਡੀਅਮ ’ਚ ਜੂਨੀਅਰ ਗੋਲਡ ਮੈਡਲਿਸਟ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ ’ਚ ਦਿੱਲੀ ਪੁਲਸ ਨੇ ਐਤਵਾਰ ਨੂੰ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਘਟਨਾ ਤੋਂ ਤਕਰੀਬਨ 20 ਦਿਨ ਬਾਅਦ ਸੁਸ਼ੀਲ ਕੁਮਾਰ ਤੇ ਉਸ ਦੇ ਸਾਥੀ ਅਜੇ ਬੱਕਰਵਾਲਾ ਨੂੰ ਦਿਲੀ ਦੇ ਹੀ ਮੁੰਡਕਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ।


author

Tarsem Singh

Content Editor

Related News