ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ : ਪਹਿਲਵਾਨ ਰਵੀ ਨੇ ਜਿੱਤਿਆ ਸੋਨ ਜਦਕਿ ਬਜਰੰਗ ਨੇ ਚਾਂਦੀ ਤਮਗ਼ਾ

Saturday, Apr 23, 2022 - 06:52 PM (IST)

ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ : ਪਹਿਲਵਾਨ ਰਵੀ ਨੇ ਜਿੱਤਿਆ ਸੋਨ ਜਦਕਿ ਬਜਰੰਗ ਨੇ ਚਾਂਦੀ ਤਮਗ਼ਾ

ਨਵੀਂ ਦਿੱਲੀ- ਓਲੰਪਿਕ ਤਮਗ਼ਾ ਜੇਤੂ ਰਵੀ ਦਹੀਆ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰਖਦੇ ਹੋਏ ਉਲਨਬਾਟਾਰ 'ਚ ਚਲ ਰਹੀਆਂ ਸੀਨੀਅਰ ਏਸ਼ੀਆਈ ਕੁਸ਼ਤੀ ਪ੍ਰਤੀਯੋਗਿਤਾ 'ਚ ਸ਼ਨੀਵਾਰ ਨੂੰ ਸੋਨ ਤਮਗ਼ਾ ਜਿੱਤ ਲਿਆ ਜਦਕਿ ਸਟਾਰ ਪਹਿਲਵਾਨ ਬਜਰੰਗ ਨੂੰ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ। ਨਵੀਨ ਨੇ 70 ਕਿਲੋਗ੍ਰਾਮ ਵਰਗ 'ਚ ਕਾਂਸੀ ਤਮਗ਼ਾ ਜਿੱਤਿਆ।

ਇਹ ਵੀ ਪੜ੍ਹੋ : No Ball Controversy : ਪੰਤ ਨੂੰ ਮਿਲੀ ਮੈਚ ਦੌਰਾਨ ਆਪਾ ਗੁਆਉਣ ਦੀ ਸਜ਼ਾ, ਪ੍ਰਵੀਣ ਆਮਰੇ 'ਤੇ ਵੀ ਬੈਨ

PunjabKesari

ਭਾਰਤ ਦੇ ਇਨ੍ਹਾਂ ਤਿੰਨ ਤਮਗ਼ਿਆਂ ਦੇ ਨਾਲ ਟੂਰਨਾਮੈਂਟ 'ਚ ਕੁਲ 13 ਤਮਗ਼ੇ ਹੋ ਗਏ ਹਨ। ਰਵੀ ਨੇ ਕਜ਼ਾਕਿਸਤਾਨ ਦੇ ਪਹਿਲਵਾਨ ਰਖਤ ਕਲਝਾਨ ਨੂੰ 57 ਕਿਲੋਗ੍ਰਾਮ ਦੇ ਫਾਈਨਲ 'ਚ 12-2 ਨਾਲ ਸ਼ਿਕਸਤ ਦੇ ਕੇ ਭਾਰਤ ਨੂੰ ਪ੍ਰਤੀਯੋਗਿਤਾ ਦਾ ਸੋਨ ਤਮਗ਼ਾ ਦਿਵਾਇਆ। ਬਜਰੰਗ ਨੂੰ ਈਰਾਨ ਦੇ ਰਹਿਮਾਨ ਮੂਸਾ ਤੋਂ 65 ਕਿਲੋਗ੍ਰਾਮ ਵਰਗ 'ਚ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਨੂੰ ਚਾਂਦੀ ਤਮਗ਼ਾ ਮਿਲਿਆ। ਨਵੀਨ ਨੇ 70 ਕਿਲੋਗ੍ਰਮ 'ਚ ਮੰਗੋਲੀਆ ਦੇ ਤੇਮੂਲੇਨ ਐਨਖੇਤੁਆ ਨੂੰ ਚਿੱਤ ਕਰਕੇ ਕਾਂਸੀ ਤਮਗ਼ਾ ਜਿੱਤਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News