ਵੱਡੀਆਂ ਹਸਤੀਆਂ ਦੇ ਵਿਆਹ : ਇਸ ਧਾਕੜ ਰੈਸਲਰ ਨੇ ਵੀ ਲਏ ਫੇਰੇ

Thursday, Dec 13, 2018 - 04:42 PM (IST)

ਵੱਡੀਆਂ ਹਸਤੀਆਂ ਦੇ ਵਿਆਹ : ਇਸ ਧਾਕੜ ਰੈਸਲਰ ਨੇ ਵੀ ਲਏ ਫੇਰੇ

ਰਾਈ— ਦੇਸ਼ ਦੇ ਸਭ ਤੋਂ ਅਮੀਰ ਘਰਾਣੇ ਅੰਬਾਨੀ ਪਰਿਵਾਰ 'ਚ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ ਆਨੰਦ ਪੀਰਾਮਲ ਨਾਲ ਹੋਇਆ। ਇਸੇ ਤਰ੍ਹਾਂ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ 13 ਸਾਲ ਦੀ ਜਾਣ ਪਛਾਣ ਦੇ ਬਾਅਦ ਆਖਰਕਾਰ ਇਕ ਹੋ ਗਏ।

ਇਸੇ ਦੇ ਨਾਲ ਹੀ ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਦੇ ਚਾਂਦੀ ਤਮਗਾ ਜੇਤੂ, ਸਭ ਤੋਂ ਛੋਟੀ ਉਮਰ 'ਚ ਓਲੰਪਿਕ ਖੇਡਣ ਵਾਲੇ ਪਹਿਲਵਾਨ ਅਤੇ ਕਾਮਨਵੈਲਥ ਗੇਮਸ ਦੇ ਸੋਨ ਤਮਗਾ ਜਿੱਤਣ ਵਾਲੇ ਅਮਿਤ ਦਾਹੀਆ ਦਿੱਲੀ ਦੀ ਹਿਮਾਂਸ਼ੀ ਦੇ ਨਾਲ ਵਿਆਹ ਦੇ ਬੰਧਨ 'ਚ ਬੱਝੇ ਗਏ। ਉਨ੍ਹਾਂ ਹਿਮਾਂਸੀ ਨਾਲ 7 ਫੇਰੇ ਲਏ। ਹਿਮਾਂਸ਼ੀ ਬੀ.ਏ. ਪਾਸ ਹੈ। ਨਾਹਰੀ ਪਿੰਡ ਦੇ ਵਸਨੀਕ ਅਮਿਤ ਦਾਹੀਆ ਉਰਫ ਭੂਰਾ ਦੇਸ਼ ਲਈ ਸਭ ਤੋਂ ਛੋਟੀ ਉਮਰ ਸਿਰਫ 18 ਸਾਲ 'ਚ ਓਲੰਪਿਕ 'ਚ ਖੇਡਣ ਵਾਲੇ ਪਹਿਲਵਾਨ ਹਨ। ਮੰਗਲਵਾਰ ਰਾਤ ਉਨ੍ਹਾਂ ਨੇ ਜ਼ਿੰਦਗੀ ਦੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਹੈ। ਲਾਮਪੁਰ ਦੇ ਰਾਜਵੰਸ਼ ਗਾਰਡਨ 'ਚ ਉਨ੍ਹਾਂ ਨੇ ਦਿੱਲੀ ਦੇ ਨੰਗਲੀ ਪਿੰਡ ਦੀ ਹਿਮਾਂਸ਼ੀ ਦੇ ਨਾਲ ਵਿਆਹ ਕੀਤਾ।


author

Tarsem Singh

Content Editor

Related News