ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਕਾਂਸੀ ਤਮਗੇ ਤੋਂ ਖੁੰਝੇ ਚੈਂਪੀਅਨ ਸੁਮਿਤ
Monday, Oct 22, 2018 - 04:04 PM (IST)

ਬੁਡਾਪੋਸਟ : ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜੇਤੂ ਪਹਿਲਵਾਨ ਸੁਮਿਤ ਸੀਨੀਅਰ ਵਿਸ਼ਵ ਕੁਸ਼ਤੀ ਚੈਂਪਅਨਸ਼ਿਪ ਦੇ 125 ਕਿ.ਗ੍ਰਾ ਫ੍ਰੀ-ਸਟਾਈਲ ਵਰਗ ਵਿਚ ਕਾਂਸੀ ਤਮਗੇ ਤੋਂ ਖੁੰਝ ਗਏ ਹਨ। ਸੁਮਿਤ ਨੂੰ 125 ਕਿ.ਗ੍ਰਾ ਫ੍ਰੀ-ਸਟਾਈਲ ਵਰਗ ਵਿਚ ਕਾਂਸੀ ਤਮਗੇ ਦੇ ਮੁਕਾਬਲੇ ਵਿਚ ਅਮਰੀਕਾ ਦੇ ਨਿਕੋਲਸ ਐਡਵਰਡ ਤੋਂ 2-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਵਿਸ਼ਵ ਚੈਂਪੀਅਨਸ਼ਿਪ ਵਿਚ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜੇਤੂ ਬਜਰੰਗ ਪੂਨੀਆ ਨੇ 65 ਕਿ.ਗ੍ਰਾ ਵਰਗ ਦੇ ਫਾਈਨਲ ਵਿਚ ਪਹੁੰਚ ਕੇ ਇਸ ਪ੍ਰਤੀਯੋਗਿਤਾ ਦੇ ਇਤਿਹਾਸ ਵਿਚ ਭਾਰਤ ਦਾ 8ਵਾਂ ਤਮਗਾ ਪੱਕਾ ਕਰ ਦਿੱਤਾ ਹੈ। ਬਜਰੰਗ ਦਾ ਫਾਈਨਲ ਵਿਚ ਜਾਪਾਨ ਦੇ ਤਾਕੁਤੋ ਓਤੋਗੁਰੋ ਨਾਲ ਮੁਕਾਬਲਾ ਹੋਣਾ ਹੈ। ਬਜਰੰਗ ਜੇਕਰ ਜਿੱਤ ਹਾਸਲ ਕਰਦਾ ਹੈ ਤਾਂ ਵਿਸ਼ਵ ਚੈਂਪੀਅਨਸ਼ਿਪ ਵਿਚ ਇਕਲੌਤਾ ਸੋਨ ਤਮਗਾ 2 ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ 2010 ਵਿਚ ਮਾਸਕੋ ਵਿਚ ਜਿੱਤਿਆ ਸੀ। ਬਜਰੰਗ ਦਾ ਵਿਸ਼ਵ ਚੈਂਪੀਅਨਸ਼ਿਪ ਵਿਚ ਦੂਜਾ ਤਮਗਾ ਤੈਅ ਹੋ ਚੁੱਕਾ ਹੈ। ਬਜਰੰਗ ਨੇ 2013 ਵਿਚ ਬੁਡਾਪੋਸਟ ਵਿਚ ਹੀ ਕਾਂਸੀ ਤਮਗਾ ਜਿੱਤਿਆ ਸੀ।