ਵਨਡੇ ਵਰਲਡ ਕੱਪ ਨਹੀਂ, ਸਗੋਂ ਇਸ ਚੈਂਪੀਅਨਸ਼ਿਪ ਨੂੰ ਸਭ ਤੋਂ ਵੱਡਾ ਮੰਨਦੇ ਹਨ ਵਿਰਾਟ ਕੋਹਲੀ

02/19/2020 4:21:14 PM

ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ ਨੂੰ ਆਈ. ਸੀ. ਸੀ. ਦੀ ਸਾਰਿਆਂ ਮੁਕਾਬਲਿਆਂ 'ਚ ਸਭ ਤੋਂ ਵੱਡੀ ਪ੍ਰਤੀਯੋਗਿਤਾ ਕਰਾਰ ਦਿੱਤਾ। ਖੇਡ ਦੀ ਟਾਪ ਸੰਚਾਲਨ ਸੰਸਥਾ 2023-2031 ਤੱਕ ਅਗਲੇ 8 ਸਾਲ ਦੇ ਸਰਕਲ ਦੇ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਸਫੇਦ ਗੇਂਦ ਦੇ ਟੂਰਨਾਮੈਂਟ ਜੋੜਨ ਦੀ ਯੋਜਨਾ ਬਣਾ ਰਹੀ ਹੈ।

PunjabKesariਭਾਰਤੀ ਕਪਤਾਨ ਨੇ ਸ਼ੁੱਕਰਵਾਰ ਤੋਂ ਨਿਊਜ਼ੀਲੈਂਡ ਖਿਲਾਫ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਕਿਹਾ, ''ਮੈਨੂੰ ਲੱਗਦਾ ਹੈ ਕਿ ਆਈ. ਸੀ. ਸੀ. ਟੂਰਨਾਮੈਂਟ 'ਚ ਵਰਲਡ ਟੈਸਟ ਚੈਂਪੀਅਨਸ਼ਿਪ ਨੂੰ ਸਭ ਤੋਂ ਟਾਪ 'ਤੇ ਹੋਣਾ ਚਾਹੀਦਾ ਹੈ। ਮੇਰੇ ਲਈ ਸਾਰੇ ਹੋਰ ਟੂਰਨਾਮੈਂਟ ਇਸ ਤੋਂ ਬਾਅਦ ਆਉਂਦੇ ਹਨ। ਇਹ ਸ਼ਾਇਦ ਇਨ੍ਹਾਂ ਸਾਰਿਆਂ 'ਚ ਸਭ ਤੋਂ ਵੱਡਾ ਹੈ , ਕਿਉਂਕਿ ਹਰ ਟੀਮ ਲਾਰਡਸ 'ਚ ਹੋਣ ਵਾਲੇ ਫਾਈਨਲ 'ਚ ਜਗ੍ਹਾ ਬਣਾਉਣਾ ਚਾਹੁੰਦੀ ਹੈ। ਅਸੀਂ ਵੀ ਵੱਖ ਨਹੀਂ ਹਾਂ। ਉਨ੍ਹਾਂ ਨੇ ਕਿਹਾ, ''ਅਸੀਂ ਇਸ ਦੇ ਨੇੜੇ ਹਾਂ। ਅਸੀਂ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਜਲਦ ਤੋਂ ਜਲਦ ਇਸ 'ਚ ਕੁਆਲੀਫਾਈ ਕਰ ਜਾਈਏ ਅਤੇ ਸਾਡਾ ਧਿਆਨ ਕੁਆਲੀਫਾਈ ਕਰਨ ਦੀ ਬਜਾਏ ਉਸ ਚੈਂਪੀਅਨਸ਼ਿਪ ਨੂੰ ਜਿੱਤਣ 'ਤੇ ਲੱਗਾ ਹੋਵੇ। PunjabKesariਇਸ 'ਚ ਕੋਈ ਸ਼ਕ ਨਹੀਂ ਕਿ ਵਰਲਡ ਟੈਸਟ ਚੈਂਪੀਅਨਸ਼ਿਪ ਨੇ ਪਾਰੰਪਰਕ ਫਾਰਮੈਟ 'ਚ ਥੋੜ੍ਹੀ ਮੁਕਾਬਲੇਬਾਜ਼ੀ ਲਿਆ ਦਿੱਤੀ ਹੈ ਜਿਸ ਦੇ ਨਾਲ ਮੁਕਾਬਲੇ ਅਤੇ ਜ਼ਿਆਦਾ ਰੋਮਾਂਚਕ ਹੋ ਗਏ ਹਨ ਕਿਉਂਕਿ ਇਸ 'ਚ ਅੰਕ ਦਿੱਤੇ ਜਾਂਦੇ ਹਨ। ਕੋਹਲੀ ਨੇ ਕਿਹਾ, ''ਇਸ ਨੇ ਟੈਸਟ ਕ੍ਰਿਕਟ ਨੂੰ ਅਤੇ ਜ਼ਿਆਦਾ ਰੋਮਾਂਚਕ ਬਣਾ ਦਿੱਤਾ ਹੈ ਅਤੇ ਅਸੀਂ ਅਜਿਹਾ ਹੀ ਅਨੁਭਵ ਕੀਤਾ ਹੈ, ਉਨ੍ਹਾਂ ਨੇ ਕਿਹਾ, ''ਮੈਚ ਟੱਕਰ ਦੇ ਹੋਵਾਂਗੇ ਅਤੇ ਟੀਮਾਂ ਡਰਾਅ ਦੇ ਬਜਾਏ ਜਿੱਤ ਹਾਸਲ ਕਰਨਾ ਚਾਹੁਣਗੀਆਂ ਜੋ ਟੈਸਟ ਕ੍ਰਿਕਟ 'ਚ ਸਾਨੂੰ ਦੇਖਣ ਦੀ ਜ਼ਰੂਰਤ ਹੈ। 

ਆਈ. ਸੀ. ਸੀ. ਦੇ ਪੇਸ਼ਕਸ਼ 2023-2031 ਭਵਿੱਖ ਦੌਰਾ ਪ੍ਰੋਗਰਾਮ (ਐੱਫ. ਟੀ. ਪੀ) ਸਰਕਲ ਦੇ ਮੁਤਾਬਕ 2024 ਅਤੇ 2028 'ਚ ਟੀ-20 ਚੈਂਪੀਅਨਸ ਕੱਪ, 2025 ਅਤੇ 2029 'ਚ ਵਨ-ਡੇ ਚੈਂਪੀਅਨਸ ਕੱਪ, 2026 ਅਤੇ 2030 'ਚ ਟੀ-20 ਵਿਸ਼ਵ ਕੱਪ ਅਤੇ 2027 ਅਤੇ 2031 'ਚ ਵਨ-ਡੇ ਵਿਸ਼ਵ ਕੱਪ ਨਿਰਧਾਰਤ ਕੀਤਾ ਗਿਆ ਹੈ।


Related News