ਭਾਰਤ ਦਾ ਸਾਹਮਣਾ ਵਿਸ਼ਵ ਜੂਨੀਅਰ ਸਕੁਐਸ਼ ਦੇ ਪ੍ਰੀ-ਕੁਆਰਟਰ ''ਚ ਪਾਕਿਸਤਾਨ ਨਾਲ
Thursday, Jul 26, 2018 - 09:07 AM (IST)

ਚੇਨਈ— ਪਾਕਿਸਤਾਨ ਨੇ ਬੁੱਧਵਾਰ ਨੂੰ ਜ਼ਿੰਬਾਬਵੇ 'ਤੇ ਮਿਲੀ 3-0 ਨਾਲ ਜਿੱਤ ਨਾਲ ਡਬਲਿਊ.ਐੱਸ.ਐੱਫ. ਵਿਸ਼ਵ ਜੂਨੀਅਰ ਪੁਰਸ਼ ਸਕੁਐਸ਼ ਟੀਮ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਸਾਹਮਣਾ ਮੇਜ਼ਬਾਨ ਭਾਰਤ ਨਾਲ ਹੋਵੇਗਾ।
ਗਰੁੱਪ ਈ. 'ਚ ਚੋਟੀ ਦੇ ਰਹਿਣ ਵਾਲੀ ਭਾਰਤੀ ਟੀਮ ਵੀਰਵਾਰ ਨੂੰ ਪਾਕਿਸਤਾਨ ਨਾਲ ਭਿੜੇਗੀ। ਪਾਕਿਸਤਾਨ ਦੀ ਟੀਮ ਗਰੁੱਪ ਐੱਫ. ਦੇ ਸ਼ੁਰੂਆਤੀ ਮੈਚ 'ਚ ਚੈੱਕ ਗਣਰਾਜ ਤੋਂ 1-2 ਨਾਲ ਹਾਰ ਗਈ ਸੀ ਪਰ ਉਸ ਨੇ ਜ਼ਿੰਬਾਬਵੇ ਨੂੰ ਹਰਾ ਕੇ ਇਸ ਦੀ ਭਰਪਾਈ ਕੀਤੀ। ਪਾਕਿਸਤਾਨ ਨੇ ਗਰੁੱਪ ਐੱਫ. 'ਚ ਦੂਜਾ ਸਥਾਨ ਹਾਸਲ ਕੀਤਾ ਅਤੇ ਅੰਤਿਮ ਅੱਠ 'ਚ ਜਗ੍ਹਾ ਬਣਾਉਣ ਲਈ ਉਸ ਦਾ ਗਰੁੱਪ ਈ. ਦੀ ਚੋਟੀ ਦੀ ਟੀਮ ਭਾਰਤ ਦੇ ਨਾਲ ਮੁਕਾਬਲਾ ਹੋਵੇਗਾ।