FIH ਕੋਵਿਡ-19 ਕਾਰਨ ਪਹਿਲੇ ਵਿਸ਼ਵ ਹਾਕੀ ਫ਼ਾਈਵਸ ਟੂਰਨਾਮੈਂਟ ਨੂੰ ਮੁਲਤਵੀ ਕਰਨ ਨੂੰ ਮਜਬੂਰ

Wednesday, Jul 14, 2021 - 04:30 PM (IST)

FIH ਕੋਵਿਡ-19 ਕਾਰਨ ਪਹਿਲੇ ਵਿਸ਼ਵ ਹਾਕੀ ਫ਼ਾਈਵਸ ਟੂਰਨਾਮੈਂਟ ਨੂੰ ਮੁਲਤਵੀ ਕਰਨ ਨੂੰ ਮਜਬੂਰ

ਲੁਸਾਨੇ— ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਇਸ ਸਾਲ ਹੋਣ ਵਾਲੇ ਪਹਿਲੇ ਐੱਫ. ਆਈ. ਐੱਚ. ਵਰਲਡ ਹਾਕੀ ਫ਼ਾਈਵਸ ਟੂਰਨਾਮੈਂਟ ਨੂੰ 2022 ਤਕ ਮੁਲਤਵੀ ਕਰ ਦਿੱਤਾ ਹੈ। ਕੋਵਿਡ-19 ਮਹਾਮਾਰੀ ਨੂੰ ਲੈ ਕੇ ਦੁਨੀਆ ਭਰ ’ਚ ਛਾਈ ‘ਬੇਯਕੀਨੀ’ ਕਾਰਨ ਅਜਿਹਾ ਹੋਇਆ। 

‘ਐੱਫ. ਆਈ. ਐੱਚ. ਹਾਕੀ ਫ਼ਾਈਵਸ ਲੁਸਾਨੇ 2021’ ਪ੍ਰਤੀਯੋਗਿਤਾ ਦਾ ਆਯੋਜਨ ਇਸ ਸਾਲ ਸਤੰਬਰ ’ਚ ਕਰਨ ਦੀ ਯੋਜਨਾ ਸੀ ਪਰ ਹੁਣ ਇਸ ਨੂੰ ਅਗਲੇ ਸਾਲ ਲਈ ਟਾਲ ਦਿੱਤਾ ਗਿਆ ਹੈ। ਐੱਫ. ਆਈ. ਐੱਚ. ਦੇ ਅਧਿਕਾਰੀ ਥਿਏਰੀ ਵੀਲ ਨੇ ਬਿਆਨ ’ਚ ਕਿਹਾ, ‘‘ਇਸ ਸਾਲ ਹੋਣ ਵਾਲੀ ਪ੍ਰਤੀਯੋਗਿਤਾ ’ਚ ਇਕ ਸਾਲ ਦੀ ਦੇਰੀ ਨਿਰਾਸ਼ਾਜਨਕ ਹੈ ਖਾਸ ਕਰਕੇ ਹਾਕੀ ਫ਼ਾਈਵਸ ਨੂੰ ਵਿਸ਼ਵ ਪੱਧਰ ’ਤੇ ਫੈਲਾਉਣ ’ਚ ਇਸ ਦੀ ਭੂਮਿਕਾ ਨੂੰ ਦੇਖਦੇ ਹੋਏ। ਅਸੀਂ ਹਾਲਾਂਕਿ ਇਸ ਸਿੱਟੇ ’ਤੇ ਪਹੁੰਚੇ ਹਾਂ ਕਿ ਉਸ ਪ੍ਰਤੀਯੋਗਿਤਾ ਦੇ ਪ੍ਰਚਾਰ ਕਰਨ ਦੀ ਪੂਰਨ ਸਮਰਥਾ ਨੂੰ ਬਚਾਉਣ ਲਈ ਇਸ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ ਤੇ ਇਹ ਸਰਵਸ੍ਰੇਸ਼ਠ ਫ਼ੈਸਲਾ ਲਿਆ ਗਿਆ ਹੈ।’’ 


author

Tarsem Singh

Content Editor

Related News