ਵਿਸ਼ਵ ਕੱਪ ਦੀ ''ਗਰਲਫ੍ਰੈਂਡ'' ਲਾਰਿਸਾ ਨੂੰ ਹੁਣ ਨਹੀਂ ਰਿਹਾ ਫੁੱਟਬਾਲ ਨਾਲ ਮੋਹ
Monday, Jun 25, 2018 - 04:29 AM (IST)

ਜਲੰਧਰ - 2010 ਵਿਸ਼ਵ ਕੱਪ ਦੌਰਾਨ ਮਸ਼ਹੂਰ ਹੋਈ ਫੁੱਟਬਾਲ ਫੈਨਸ ਲਾਰਿਸਾ ਰਿਕਵੇਲਮੇ ਇਨ੍ਹਾਂ ਦਿਨਾਂ ਵਿਚ ਫੁੱਟਬਾਲ ਤੋਂ ਦੂਰ ਚੱਲ ਰਹੀ ਹੈ। ਲਾਰਿਸਾ ਪਹਿਲੀ ਵਾਰ ਚਰਚਾ ਵਿਚ ਤਦ ਆਈ ਸੀ ਜਦੋਂ ਪੈਰਾਗੇਵ ਤੇ ਸਲੋਵਾਕੀਆ ਵਿਚਾਲੇ ਮੈਚ ਚੱਲ ਰਿਹਾ ਸੀ। ਮੈਚ ਦੌਰਾਨ ਪੈਰਾਗਵੇ ਦੇ ਝੰਡੇ ਵਾਲੀ ਟੀ-ਸ਼ਰਟ ਵਿਚ ਮੋਬਾਇਲ ਫੋਨ ਰੱਖ ਕੇ ਲਾਰਿਸਾ ਖੂਬ ਮਸ਼ਹੂਰ ਹੋਈ ਸੀ।
ਦਰਅਸਲ ਲਾਰਿਸਾ ਨੇ ਇਹ ਸਭ ਮੋਬਾਇਲ ਕੰਪਨੀ ਨੋਕੀਆ ਦੀ ਪ੍ਰਮੋਸ਼ਨ ਲਈ ਕੀਤਾ ਸੀ ਪਰ ਇਹ ਇੰਨਾ ਹਿੱਟ ਹੋ ਗਿਆ ਕਿ ਉਸ ਨੂੰ ਵਿਸ਼ਵ ਕੱਪ ਦੀ ਗਰਲਫ੍ਰ੍ਰੈਂਡ ਕਿਹਾ ਜਾਣ ਲੱਗਾ। ਹੌਲੀ-ਹੌਲੀ ਡਿਓਡ੍ਰੈਂਟ ਕੰਪਨੀ ਐਕਸ ਲਈ ਉਸ ਨੇ ਨਾਂ ਕਮਾਇਆ ਪਰ ਅਸਲੀ ਚਰਚਾ ਉਸ ਨੂੰ ਤਦ ਮਿਲੀ ਸੀ, ਜਦੋਂ ਅਰਜਨਟੀਨਾ ਦੇ ਲੀਜੈਂਡ ਫੁੱਟਬਾਲਰ ਡਿਆਗੋ ਮਾਰਾਡੋਨਾ ਨੇ ਕਿਹਾ ਸੀ ਕਿ ਉਹ ਸੜਕਾਂ 'ਤੇ ਨੰਗਾ ਹੋ ਕੇ ਭੱਜੇਗਾ ਜੇਕਰ ਅਰਜਟਨੀਨਾ ਟੀਮ ਵਿਸ਼ਵ ਕੱਪ ਜਿੱਤ ਗਈ। ਮਾਰਾਡੋਨਾ ਨੂੰ ਦੇਖ ਕੇ ਲਾਰਿਸਾ ਨੇ ਵੀ ਕਹਿ ਦਿੱਤਾ ਸੀ ਕਿ ਜੇਕਰ ਪੈਰਾਗਵੇ ਦੀ ਟੀਮ ਸਪੇਨ ਨੂੰ ਹਰਾ ਕੇ ਸੈਮੀਫਾਈਨਲ ਵਿਚ ਵੀ ਪਹੁੰਚ ਗਈ ਤਾਂ ਉਹ ਸੜਕਾਂ 'ਤੇ ਬਿਨਾਂ ਕੱਪੜਿਆਂ ਦੇ ਦੌੜ ਲਾਏਗੀ। ਹਾਲਾਂਕਿ ਪੈਰਾਗਵੇ ਜਿੱਤ ਨਹੀਂ ਸਕਿਆ ਪਰ ਇਸਦੇ ਬਾਵਜੂਦ ਲਾਰਿਸਾ ਨੇ ਆਪਣਾ ਵਾਅਦਾ ਪੂਰਾ ਕੀਤਾ ਸੀ।
2013 ਵਿਚ ਲਾਰਿਸਾ ਨੇ ਫੁੱਟਬਾਲਰ ਜੋਨਾਥਨ ਫੈਬ੍ਰੋ ਨਾਲ ਵਿਆਹ ਕੀਤਾ। ਉਸਦੀ ਇਕ ਬੇਟੀ ਹੈ, ਜਿਸਦੇ ਪਾਲਣ-ਪੋਸ਼ਣ ਵਿਚ ਉਹ ਫੁੱਟਬਾਲ ਨੂੰ ਭੁੱਲ ਚੁੱਕੀ ਹੈ। ਲਾਰਿਸਾ ਦੇ ਇੰਸਟਾਗ੍ਰਾਮ 'ਤੇ ਵੀ ਫੁੱਟਬਾਲ ਨਾਲ ਜੋੜੀ ਕਈ ਪੋਸਟ ਦੇਖਣ ਨੂੰ ਨਹੀਂ ਮਿਲ ਰਹੀ ਹੈ।