ਵਰਲਡ ਕੱਪ 'ਚੋਂ ਬਾਹਰ ਹੋਈ ਵੈਸਟਇੰਡੀਜ਼ ਦੇ ਪੂਰਨ ਨੇ ਕਿਹਾ- ਇਸ ਟੀਮ ਨੂੰ ਹਰਾਉਣਾ ਇਕਲੌਤਾ ਮਕਸਦ

Tuesday, Jul 02, 2019 - 02:07 PM (IST)

ਵਰਲਡ ਕੱਪ 'ਚੋਂ ਬਾਹਰ ਹੋਈ ਵੈਸਟਇੰਡੀਜ਼ ਦੇ ਪੂਰਨ ਨੇ ਕਿਹਾ- ਇਸ ਟੀਮ ਨੂੰ ਹਰਾਉਣਾ ਇਕਲੌਤਾ ਮਕਸਦ

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਬੱਲੇਬਾਜ਼ ਨਿਕੋਲਸ ਪੂਰਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਟੀਮ ਵਰਲਡ ਕੱਪ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਸਿੱਖਿਆਂ ਲਵੇਗੀ ਤੇ ਭਾਰਤ ਦੇ ਖਿਲਾਫ ਹੋਣ ਵਾਲੀ ਸੀਰੀਜ 'ਚ ਗੁੰਮ ਹੋਇਆ ਸਨਮਾਨ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।

ਪੂਰਨ ਨੇ ਸੋਮਵਾਰ ਨੂੰ ਇੱਥੇ ਸ਼੍ਰੀਲੰਕਾ ਦੇ ਖਿਲਾਫ 118 ਦੌੜਾਂ ਦੀ ਦਮਦਾਰ ਪਾਰੀ ਖੇਡ ਦੇ ਹੋਏ ਆਪਣੇ ਕਰਿਅਰ ਦਾ ਪਹਿਲਾ ਸੈਂਕੜਾ ਲਗਾਇਆ, ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਵੈਸਟਇੰਡੀਜ਼ ਦੀ ਟੀਮ ਸੈਮੀਫਾਈਨਲ ਦੀ ਰੇਸ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਸੀ। ਆਈ. ਸੀ. ਸੀ. ਨੇ ਪੂਰਨ ਦੇ ਹਵਾਲੇ ਤੋਂ ਦੱਸਿਆ, ਇਹ ਸਾਡੇ ਲਈ ਇਕ ਸਫਲ ਟੂਰਨਾਮੈਂਟ ਨਹੀਂ ਰਿਹਾ, ਪਰ ਇਕ ਖਿਡਾਰੀ ਦੇ ਰੂਪ 'ਚ ਤੁਸੀਂ ਜਿੱਤਣ ਤੋਂ ਜ਼ਿਆਦਾ ਫੇਲ ਹੁੰਦੇ ਹੋ। ਸਾਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ।


Related News