ਇੰਗਲੈਂਡ ਨਾਲ ਟੀ20 ਲੜੀ ਦੇ ਅੰਤ ਤਕ ਸਾਨੂੰ ਵਿਸ਼ਵ ਕੱਪ ਟੀਮ ਪਤਾ ਹੋਣੀ ਚਾਹੀਦੀ ਹੈ : ਵਿਕਰਮ

03/10/2021 10:43:03 PM

ਅਹਿਮਦਾਬਾਦ– ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਨੇ ਕਿਹਾ ਕਿ ਇੰਗਲੈਂਡ ਦੇ ਨਾਲ ਆਗਾਮੀ ਟੀ-20 ਲੜੀ ਦੇ ਅੰਤ ਤਕ ਸਾਨੂੰ ਆਪਣੀ ਟੀ-20 ਵਿਸ਼ਵ ਕੱਪ ਟੀਮ ਪਤਾ ਹੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਟੀ-20 ਵਿਸ਼ਵ ਕੱਪ ਭਾਰਤ ਵਿਚ ਹੋਣਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਇਸ ਲੜੀ ਦੇ ਅੰਤ ਤਕ ਅਸੀਂ ਇਹ ਤੈਅ ਕਰ ਲਈਏ ਕਿ ਅਸੀਂ ਕਿਸ ਟੀਮ ਦੇ ਨਾਲ ਵਿਸ਼ਵ ਕੱਪ ਵਿਚ ਉਤਰਨਾ ਹੈ।

ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਲੜੀ ਤੋਂ ਪਹਿਲਾਂ ਟੀ20 ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚਿਆ ਭਾਰਤ


ਰਾਠੌੜ ਨੇ ਕਿਹਾ, ‘‘ਇਹ ਚੰਗੀ ਤਰ੍ਹਾਂ ਪਤਾ ਹੈ ਕਿ ਟੀਮ ਵਿਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਕਿਉਂਕਿ ਸਾਡੀ ਟੀਮ ਕਾਫੀ ਸੰਤੁਲਿਤ ਟੀਮ ਹੈ ਪਰ ਅਚਾਨਕ ਕਿਸੇ ਖਿਡਾਰੀ ਦੇ ਮੈਚ ਨਾ ਖੇਡ ਸਕਣ ਦੀ ਸਥਿਤੀ ਵਿਚ ਅਸੀਂ ਆ ਸਕਦੇ ਹਾਂ ਜਾਂ ਕੋਈ ਖਿਡਾਰੀ ਜ਼ਖ਼ਮੀ ਹੋ ਸਕਦਾ ਹੈ, ਇਸ ਲਈ ਬੱਲੇਬਾਜ਼ੀ ਕੋਚ ਹੋਣ ਦੇ ਨਾਤੇ ਮੈਂ ਹੁਣ ਤੋਂ ਹੀ ਟੀਮ ਨੂੰ ਸੰਤੁਲਿਤ ਕਰਨਾ ਚਾਹੁੰਦਾ ਹਾਂ।’’ ਬੱਲੇਬਾਜ਼ੀ ਕੋਚ ਨੇ ਕਿਹਾ,‘‘ਮੈਂ ਬੱਲੇਬਾਜ਼ਾਂ ਦੇ ਸਟ੍ਰਾਈਕ ਰੇਟ ਨੂੰ ਲੈ ਕੇ ਚਿੰਤਾਤ ਨਹੀਂ ਹਾਂ। ਵੱਡੀ ਗੱਲ ਇਹ ਹੈ ਕਿ ਖਿਡਾਰੀ ਹਾਲਾਤ ਅਨੁਸਾਰ ਆਪਣੀ ਭੂਮਿਕਾ ਦੇ ਤਹਿਤ ਖੇਡਣ ’ਤੇ ਧਿਆਨ ਦੇਣ। ਟੀ-20 ਕ੍ਰਿਕਟ ਵਿਚ ਗੇਮ ਪਲਾਨ ਬਹੁਤ ਮਾਇਨੇ ਰੱਖਦਾ ਹੈ।’’

ਇਹ ਖ਼ਬਰ ਪੜ੍ਹੋ-  ਸਾਨੀਆ ਨੇ ਮਹਿਲਾ ਪੇਸ਼ੇਵਰ ਗੋਲਫ ’ਚ ਬਣਾਈ ਬੜ੍ਹਤ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

 


Gurdeep Singh

Content Editor

Related News