ਵਿਸ਼ਵ ਕੱਪ ''ਚ ਪ੍ਰਿਥਵੀਰਾਜ ਅਤੇ ਕੀਨਨ ਨੇ ਕੀਤਾ ਨਿਰਾਸ਼

Sunday, Aug 18, 2019 - 10:59 AM (IST)

ਵਿਸ਼ਵ ਕੱਪ ''ਚ ਪ੍ਰਿਥਵੀਰਾਜ ਅਤੇ ਕੀਨਨ ਨੇ ਕੀਤਾ ਨਿਰਾਸ਼

ਨਵੀਂ ਦਿੱਲੀ— ਫਿਨਲੈਂਡ ਦੇ ਲਾਹਿਤੀ 'ਚ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਸ਼ਾਟਗਨ ਟੂਰਨਾਮੈਂਟ 'ਚ ਪੁਰਸ਼ ਟ੍ਰੈਪ ਮੁਕਾਬਲੇ 'ਚ ਭਾਰਤ ਦੀ ਚੁਣੌਤੀ ਕੁਆਲੀਫਾਇੰਗ ਪੜਾਅ 'ਚ ਹੀ ਖਤਮ ਹੋ ਗਈ। ਭਾਰਤ ਦੇ ਦੋਹਾਂ ਨਿਸ਼ਾਨੇਬਾਜ਼ਾਂ ਪ੍ਰਿਥਵੀ ਰਾਜ ਤੋਂਡਇਮਾਨ ਅਤੇ ਕੀਨਨ ਚੇਨਾਈ ਮੁਸ਼ਕਲ ਹਾਲਾਤਾਂ 'ਚ ਫਾਈਨਲ 'ਚ ਸਥਾਨ ਬਣਾਉਣ 'ਚ ਅਸਫਲ ਰਹੇ। 

ਪ੍ਰਤੀਯੋਗਿਤਾ ਦੇ ਤੀਜੇ ਦਿਨ ਕੀਨਨ ਨੇ 24 ਅਤੇ 23 ਰਾਊਂਡ ਖੇਡੇ ਜੋ ਤਿੰਨ ਦਿਨਾਂ 'ਚ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ। ਪ੍ਰਿਥਵੀਰਾਜ ਨੇ 20 ਅਤੇ 24 ਦੇ ਰਾਊਂਡ ਖੇਡੇ। ਕੀਨਨ 125 'ਚੋਂ 114 ਦਾ ਸਕੋਰ ਕਰਕੇ 23ਵੇਂ ਅਤੇ ਪ੍ਰਿਥਵੀਰਾਜ 113 ਦਾ ਸਕੋਰ ਕਰਕੇ 29ਵੇਂ ਸਥਾਨ 'ਤੇ ਰਹੇ। ਇਸ ਮੁਕਾਬਲੇ ਦੇ ਫਾਈਨਲ ਲਈ ਛੇਵਾਂ ਅਤੇ ਆਖ਼ਰੀ ਕੁਆਲੀਫਾਇੰਗ ਸਥਾਨ 117 ਦੇ ਸਕੋਰ 'ਤੇ ਆ ਗਿਆ।


author

Tarsem Singh

Content Editor

Related News