ਵਿਸ਼ਵ ਕੱਪ ਨਿਸ਼ਾਨੇਬਾਜ਼ੀ : ਸੌਰਭ ਅਤੇ ਮੰਨੂ ਨੇ ਜਿੱਤਿਆ ਮਿਕਸਡ ਟੀਮ ''ਚ ਸੋਨ ਤਮਗਾ

Wednesday, Feb 27, 2019 - 05:59 PM (IST)

ਵਿਸ਼ਵ ਕੱਪ ਨਿਸ਼ਾਨੇਬਾਜ਼ੀ : ਸੌਰਭ ਅਤੇ ਮੰਨੂ ਨੇ ਜਿੱਤਿਆ ਮਿਕਸਡ ਟੀਮ ''ਚ ਸੋਨ ਤਮਗਾ

ਨਵੀਂ ਦਿੱਲੀ : ਸੌਰਭ ਚੌਧਰੀ ਅਤੇ ਮੰਨੂ ਭਾਕਰ ਦੀ ਨੌਜਵਾਨ ਜੋੜੀ ਨੇ ਇੱਥੇ ਡਾ ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਚਲ ਰਹੇ ਆਈ. ਐੱਸ. ਐੱਸ. ਐੱਫ. ਪਿਸਟਲ/ਰਾਈਫਲ ਵਿਸ਼ਵ ਕੱਪ ਵਿਚ ਬੁੱਧਵਾਰ ਨੂੰ 10 ਮੀ. ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿਚ ਸੋਨ ਤਮਗਾ ਜਿੱਤ ਲਿਆ। ਭਾਰਤ ਦਾ ਪ੍ਰਤੀਯੋਗਿਤਾ ਵਿਚ ਇਹ ਤੀਜਾ ਅਤੇ ਸੌਰਭ ਦਾ ਦੂਜਾ ਸੋਨ ਤਮਗਾ ਹੈ। ਭਾਰਤ ਨੂੰ ਪਹਿਲੇ ਦਿਨ ਅਪੂਰਵੀ ਚੰਦੇਲਾ ਨੇ ਸੋਨ ਤਮਗਾ ਦਿਵਾਇਆ ਸੀ ਜਦਕਿ ਸੌਰਭ ਨੇ ਦੂਜੇ ਦਿਨ ਸੋਨ ਤਮਗਾ ਜਿੱਤਿਆ ਸੀ। ਭਾਰਤੀ ਨੌਜਵਾਨ ਜੋੜੀ ਨੇ 483.5 ਦਾ ਸਕੋਰ ਕਰ ਸੋਨ ਤਮਗੇ 'ਤੇ ਕਬਜਾ ਕੀਤਾ। ਚੀਨ ਦੀ ਜੋੜੀ ਰੇਨ ਜਿਨ ਜਿਆਂਗ ਅਤੇ ਬੋਵੇਨ ਝਾਂਗ ਨੇ 477.7 ਦੇ ਸਕੋਰ ਦੇ ਨਾਲ ਚਾਂਦੀ ਤਮਗਾ ਅਤੇ ਕੋਰੀਆਈ  ਜੋੜੀ ਮਿਨਜੁੰਗ ਕਿਮ ਅਤੇ ਦੇਈਹੁਨ ਪਾਕਰ (418.8) ਨੇ ਕਾਂਸੀ ਤਮਗਾ ਜਿੱਤਿਆ।


Related News