ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ''ਚ ਕਾਰਲਸਨ ਦੀ ਲਗਾਤਾਰ ਤੀਜੀ ਜਿੱਤ

12/08/2021 11:11:47 PM

ਦੁਬਈ (ਨਿਕਲੇਸ਼ ਜੈਨ)- ਫੀਡੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ 'ਚ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਉਨ੍ਹਾਂ ਦੇ ਚੈਲੇਂਜਰ ਰੂਸ ਦੇ ਇਯਾਨ ਨੇਪੋਮਿੰਸੀ 'ਤੇ ਲਗਾਤਾਰ ਤੀਜੀ ਜਿੱਤ ਦਰਜ ਕਰਦੇ ਹੋਏ ਆਪਣੇ 5ਵੇਂ ਵਿਸ਼ਵ ਖਿਤਾਬ ਵੱਲ ਕਦਮ ਵਧਾ ਦਿੱਤੇ ਹਨ। ਅਜਿਹਾ ਹੋਣ ਤੋਂ ਬਾਅਦ ਉਹ ਵੀ ਭਾਰਤ ਦੇ ਵਿਸ਼ਵਨਾਥਨ ਆਨੰਦ ਦੇ 5 ਵਿਸ਼ਵ ਖਿਤਾਬ ਦੀ ਬਰਾਬਰੀ ਕਰ ਲੈਣਗੇ।

ਇਹ ਖ਼ਬਰ ਪੜ੍ਹੋ- ਵਿਰਾਟ ਕੋਹਲੀ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਹੋਣਗੇ ਵਨ ਡੇ ਟੀਮ ਦੇ ਨਵੇਂ ਕਪਤਾਨ

PunjabKesari


9ਵੇਂ ਰਾਊਂਡ ਦੇ ਮੁਕਾਬਲੇ ਵਿਚ ਸਫੈਦ ਮੋਹਰਾਂ ਨਾਲ ਖੇਡ ਰਹੇ ਨੇਪੋਮਿੰਸੀ ਨੇ ਇੰਗਲਿਸ਼ ਓਪਨਿੰਗ ਨਾਲ ਖੇਡ ਦੀ ਸ਼ੁਰੂਆਤ ਕੀਤੀ ਅਤੇ ਜਵਾਬ ਵਿਚ ਮੈਗਨਸ ਨੇ ਇਕ ਵਾਰ ਫਿਰ ਖੇਡ ਦੀ ਚੌਥੀ ਚਾਲ ਓਪਨਿੰਗ ਤੋਂ ਹਟ ਕੇ ਖੇਡਦੇ ਹੋਏ ਨੇਪੋਮਿੰਸੀ ਨੂੰ ਫਿਰ ਹਾਲਤ ਦਾ ਮੁਲਾਂਕਣ ਕਰਨ 'ਤੇ ਮਜ਼ਬੂਰ ਕਰ ਦਿੱਤਾ। ਖੇਡ ਦੀ 26ਵੀਂ ਚਾਲ 'ਚ ਵਜ਼ੀਰ ਦੀ ਅਦਲਾ-ਬਦਲੀ ਤੋਂ ਬਾਅਦ ਅਜਿਹਾ ਲੱਗਾ ਕਿ ਮੰਨੋ ਖੇਡ ਹੁਣ ਡਰਾਅ ਹੋ ਸਕਦੀ ਹੈ, ਉਦੋਂ 28ਵੀਂ ਚਾਲ ਵਿਚ ਆਪਣਾ ਪਿਆਦਾ ਬਚਾਉਣ ਦੀ ਕੋਸ਼ਿਸ਼ ਵਿਚ ਨੇਪੋਮਿੰਸੀ ਆਪਣਾ ਊਠ ਗਵਾ ਬੈਠੇ ਅਤੇ 39 ਚਾਲਾਂ ਤੱਕ ਕੋਸ਼ਿਸ਼ ਕਰਨ ਤੋਂ ਬਾਅਦ ਉਨ੍ਹਾਂ ਨੇ ਹਾਰ ਸਵੀਕਾਰ ਕਰ ਲਈ। ਇਸ ਦੇ ਨਾਲ ਹੀ 9 ਮੈਚ ਤੋਂ ਬਾਅਦ ਮੈਗਨਸ 6-3 ਨਾਲ ਅੱਗੇ ਹੋ ਗਏ ਹਨ। ਹੁਣ ਜਦੋਂਕਿ ਸਿਰਫ 5 ਮੈਚ ਹੀ ਬਾਕੀ ਹਨ, ਜਿੱਥੇ ਕਾਰਲਸਨ ਨੂੰ ਜਿੱਤ ਲਈ ਸਿਰਫ 1.5 ਅੰਕਾਂ ਦੀ ਤਾਂ ਨੇਪੋਮਿੰਸੀ ਨੂੰ 4.5 ਅੰਕਾਂ ਦੀ ਜ਼ਰੂਰਤ ਹੈ। ਅਜਿਹੇ 'ਚ ਕਾਰਲਸਨ ਦੀ ਜਿੱਤ ਲਗਭਗ ਤੈਅ ਤਾਂ ਨੇਪੋਮਿੰਸੀ ਦੀ ਵਾਪਸੀ ਲਗਭਗ ਅਸੰਭਵ ਸੀ ਦਿਖ ਰਹੀ ਹੈ।

ਇਹ ਖ਼ਬਰ ਪੜ੍ਹੋ-  ਦੱਖਣੀ ਅਫਰੀਕਾ ਦੌਰੇ ਦੇ ਲਈ ਭਾਰਤ ਦੀ ਟੈਸਟ ਟੀਮ ਦਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News