ਸਪੀਡ ਚੈੱਸ ਦੇ ਕੁਆਰਟਰ ਫਾਈਨਲ ''ਚ ਪਹੁੰਚਿਆ ਵਿਸ਼ਵ ਚੈਂਪੀਅਨ ਕਾਰਲਸਨ

Tuesday, Nov 03, 2020 - 10:44 PM (IST)

ਸਪੀਡ ਚੈੱਸ ਦੇ ਕੁਆਰਟਰ ਫਾਈਨਲ ''ਚ ਪਹੁੰਚਿਆ ਵਿਸ਼ਵ ਚੈਂਪੀਅਨ ਕਾਰਲਸਨ

ਨਾਰਵੇ (ਨਿਕਲੇਸ਼ ਜੈਨ)– ਵਿਸ਼ਵ ਸ਼ਤਰੰਜ ਚੈਂਪੀਅਨ ਮੈਗਨਸ ਕਾਰਲਸਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਪੀਡ ਚੈੱਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਉਸ ਨੇ ਪਲੇਅ ਆਫ ਦੇ ਦੂਜੇ ਦਿਨ ਹੋਏ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਇਰਾਨ ਦੇ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਪਰਹਮ ਮਘਸੂਦਲੂ ਨੂੰ ਇਕਪਾਸੜ ਅੰਦਾਜ਼ ਵਿਚ ਹਰਾਉਂਦੇ ਹੋਏ 24-5 ਦੇ ਵੱਡੇ ਫਰਕ ਨਾਲ ਹਰਾਇਆ। ਹੁਣ ਕੁਆਰਟਰ ਫਾਈਨਲ ਵਿਚ ਮੈਗਨਸ ਕਾਰਲਸਨ ਦਾ ਸਾਹਮਣਾ ਭਾਰਤ ਦੇ ਨਿਹਾਲ ਸਰੀਨ ਨੂੰ ਹਰਾਉਣ ਵਾਲੇ ਫਰਾਂਸ ਦੇ ਮੈਕਿਸਮ ਲਾਗ੍ਰੇਵ ਨਾਲ ਹੋਵੇਗਾ।
ਨਿਯਮ ਅਨੁਸਾਰ ਸਭ ਤੋਂ ਪਹਿਲਾਂ ਕਾਰਲਸਨ ਤੇ ਪਰਹਮ ਵਿਚਾਲੇ 90 ਮਿੰਟ ਦੌਰਾਨ 5+1 ਮਿੰਟ ਦੇ ਕੁਲ 9 ਮੁਕਾਬਲੇ ਹੋਏ, ਜਿਸ ਵਿਚ ਮੈਗਨਸ ਨੇ 6.5-2.5 ਨਾਲ ਵੱਡੀ ਬੜ੍ਹਤ ਹਾਸਲ ਕਰ ਲਈ । ਇਸ ਦੌਰਾਨ ਉਸ ਨੇ 5 ਮੁਕਾਬਲੇ ਜਿੱਤੇ, 3 ਡਰਾਅ ਖੇਡੇ ਜਦਕਿ 1 ਮੈਚ ਪਰਹਮ ਨੇ ਜਿੱਤਿਆ।
ਇਸ ਤੋਂ ਬਾਅਦ ਦੂਜੇ ਗੇੜ ਵਿਚ 60 ਮਿੰਟ ਤਕ 3-1 ਮਿੰਟ ਦੇ ਮੁਕਾਬਲੇ ਖੇਡੇ ਗਏ ਤੇ ਇਸ ਵਾਰ ਮੈਗਨਸ ਕਾਰਲਸਨ ਬੇਹੱਦ ਹੀ ਹਮਲਾਵਰ ਹੋ ਗਿਆ ਤੇ ਉਸ ਨੇ ਕੁਲ ਖੇਡੇ ਗਏ 8 ਮੁਕਾਬਲਿਆਂ ਵਿਚੋਂ 7 ਜਿੱਤ ਲਏ ਤੇ ਇਕ ਡਰਾਅ ਰਿਹਾ ਅਰਥਾਤ ਕਾਰਲਸਨ ਦਾ ਸਕੋਰ 14-3 ਹੋ ਗਿਆ। ਆਖਰੀ ਗੇੜ ਵਿਚ 30 ਮਿੰਟ ਤਕ 1+1 ਮਿੰਟ ਦੇ 12 ਮੁਕਾਬਲੇ ਹੋਏ, ਜਿਸ ਵਿਚ ਕਾਰਲਸਨ ਨੇ 10 ਤੇ ਪਰਹਮ ਨੇ 2 ਮੁਕਾਬਲੇ ਜਿੱਤੇ ਤੇ ਕੁਲ ਸਕੋਰ 24.5 ਰਿਹਾ।


author

Gurdeep Singh

Content Editor

Related News