ਜਾਪਾਨ ਦਾ ਮਿਓਰਾ ਪੇਸ਼ੇਵਰ ਕਰਾਰ ਹਾਸਲ ਕਰਨ ਵਾਲਾ ਸਭ ਤੋਂ ਉਮਰਦਰਾਜ ਫੁੱਟਬਾਲਰ ਬਣਿਆ

01/15/2020 12:06:06 PM

ਟੋਕੀਓ : ਅਗਲੇ ਮਹੀਨੇ 53ਵਾਂ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਹੇ ਜਾਪਾਨ ਦੇ ਸਾਬਕਾ ਸਟ੍ਰਾਈਕਰ ਕਾਜੂਯੋਸ਼ੀ ਮਿਓਰਾ ਨੇ ਯੋਕੋਹਾਮਾ ਐੱਫ. ਸੀ. ਨਾਲ ਆਪਣੇ ਕਰਾਰ ਨੂੰ ਅੱਗੇ ਵਧਾਇਆ ਹੈ, ਜਿਸ ਨਾਲ ਉਹ ਪੇਸ਼ੇਵਰ ਕਰਾਰ ਹਾਸਲ ਕਰਨ ਵਾਲਾ ਸਭ ਤੋਂ ਉਮਰਦਰਾਜ ਫੁੱਟਬਾਲਰ ਬਣ ਗਿਆ ਹੈ।

ਪਿਆਰ ਨਾਲ 'ਕਿੰਗ ਕਾਜੂ' ਦੇ ਨਾਂ ਨਾਲ ਬੁਲਾਏ ਜਾਣ ਵਾਲੇ ਇਸ ਖਿਡਾਰੀ ਲਈ ਇਹ ਕਰੀਅਰ ਦਾ 35ਵਾਂ ਸੈਸ਼ਨ ਹੋਵੇਗਾ। ਯੋਕਾਹਾਮਾ ਐੱਫ. ਸੀ. ਨਾਲ 2005 ਤੋਂ ਜੁੜੇ ਇਸ ਖਿਡਾਰੀ ਨੇ ਕਿਹਾ ਕਿ ਉਹ 60 ਸਾਲ ਦੀ ਉਮਰ ਤਕ ਸੰਨਿਆਸ ਨਹੀਂ ਲਵੇਗਾ। ਮਿਓਰਾ 2017 ਵਿਚ ਸਭ ਤੋਂ ਲੰਬੇ ਸਮੇਂ ਤਕ ਪੇਸ਼ੇਵਰ ਫੁੱਟਬਾਲ ਖੇਡਣ ਤੇ ਪੇਸ਼ੇਵਰ ਫੁੱਟਬਾਲ ਵਿਚ ਗੋਲ ਕਰਨ ਵਾਲਾ ਸਭ ਤੋਂ ਉਮਰਦਰਾਜ ਖਿਡਾਰੀ ਬਣਿਆ ਸੀ। ਇਹ ਦੋਵੇਂ ਰਿਕਾਰਡ ਇਸ ਤੋਂ ਪਹਿਲਾਂ ਇੰਗਲੈਂਡ ਦੇ ਧਾਕੜ ਸਟੈਨਲੇ ਮੈਥਿਊਜ਼ ਦੇ ਨਾਂ ਸਨ।


Related News