ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ''ਤੇ ਤੂਫ਼ਾਨ ਵਿਚਾਲੇ ਅੱਗ ਦਾ ਤਾਂਡਵ, ਟਰਾਲਾ ਬਣਿਆ ਅੱਗ ਦਾ ਗੋਲਾ (ਵੀਡੀਓ)

Tuesday, May 05, 2026 - 01:39 PM (IST)

ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ''ਤੇ ਤੂਫ਼ਾਨ ਵਿਚਾਲੇ ਅੱਗ ਦਾ ਤਾਂਡਵ, ਟਰਾਲਾ ਬਣਿਆ ਅੱਗ ਦਾ ਗੋਲਾ (ਵੀਡੀਓ)

ਜਲਾਲਾਬਾਦ (ਸੁਨੀਲ ਨਾਗਪਾਲ) : ਜਲਾਲਾਬਾਦ 'ਚ ਬੀਤੀ ਰਾਤ ਆਏ ਤੇਜ਼ ਤੂਫ਼ਾਨ ਕਾਰਨ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ 'ਤੇ ਇੱਕ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਤੂੜੀ ਨਾਲ ਭਰੇ ਇੱਕ ਟਰਾਲੇ ਨੂੰ ਜ਼ਬਰਦਸਤ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲਾਲਾਬਾਦ ਦੇ ਪਿੰਡ ਆਮਿਰ ਖਾਸ ਦੇ ਨੇੜੇ ਵਾਪਰੀ, ਜਿੱਥੇ ਸੜਕ ਕਿਨਾਰੇ ਇੱਕ ਤੂੜੀ ਨਾਲ ਭਰਿਆ ਟਰਾਲਾ ਪਾਰਕ ਕੀਤਾ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਲਾਕੇ ਦੇ ਖੇਤਾਂ 'ਚ ਕਣਕ ਦੀ ਨਾੜ ਨੂੰ ਅੱਗ ਲਗਾਈ ਗਈ ਸੀ।

ਤੂਫ਼ਾਨ ਕਾਰਨ ਚੱਲ ਰਹੀਆਂ ਤੇਜ਼ ਹਵਾਵਾਂ ਨੇ ਖੇਤਾਂ ਵਿਚਲੀਆਂ ਅੱਗ ਦੀਆਂ ਚਿਣਗਾਂ ਨੂੰ ਉਡਾ ਕੇ ਸੜਕ ਕਿਨਾਰੇ ਖੜ੍ਹੇ ਟਰਾਲੇ ਤੱਕ ਪਹੁੰਚਾ ਦਿੱਤਾ, ਜਿਸ ਕਾਰਨ ਟਰਾਲੇ ਨੂੰ ਅੱਗ ਲੱਗ ਗਈ ਅਤੇ ਇਸ ਨੇ ਭਿਆਨਕ ਰੂਪ ਧਾਰ ਲਿਆ। ਹਵਾ ਦੀ ਰਫ਼ਤਾਰ ਤੇਜ਼ ਹੋਣ ਕਾਰਨ ਅੱਗ ਇੰਨੀ ਬੇਕਾਬੂ ਹੋ ਗਈ ਕਿ ਉਸ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਅਤੇ ਇਸ ਕਾਰਨ ਹਾਈਵੇ 'ਤੇ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ। ਇਸ ਦੌਰਾਨ ਕੁਦਰਤ ਦਾ ਇੱਕ ਹੋਰ ਰੂਪ ਦੇਖਣ ਨੂੰ ਮਿਲਿਆ ਜਦੋਂ ਅਚਾਨਕ ਤੇਜ਼ ਬਰਸਾਤ ਸ਼ੁਰੂ ਹੋ ਗਈ। ਮੀਂਹ ਪੈਣ ਨਾਲ ਅੱਗ ਤਾਂ ਬੁਝ ਗਈ ਪਰ ਉਦੋਂ ਤੱਕ ਟਰਾਲਾ ਅਤੇ ਉਸ 'ਚ ਲੱਦੀ ਸਾਰੀ ਤੂੜੀ ਸੜ ਕੇ ਸੁਆਹ ਹੋ ਚੁੱਕੀ ਸੀ, ਜਿਸ ਨਾਲ ਮਾਲਕ ਦਾ ਭਾਰੀ ਨੁਕਸਾਨ ਹੋ ਗਿਆ ਹੈ।


author

Babita

Content Editor

Related News