ਪੰਜਾਬ ਦਾ ਸਰਪੰਚ ਰਾਤੋ-ਰਾਤ ਬਣਿਆ ਕਰੋੜਪਤੀ-''ਪਾਪਾ ਸਾਡੀ ਕਿਸਮਤ ਜਾਗ ਗਈ...''

Thursday, May 07, 2026 - 04:12 PM (IST)

ਪੰਜਾਬ ਦਾ ਸਰਪੰਚ ਰਾਤੋ-ਰਾਤ ਬਣਿਆ ਕਰੋੜਪਤੀ-''ਪਾਪਾ ਸਾਡੀ ਕਿਸਮਤ ਜਾਗ ਗਈ...''

ਜਲਾਲਾਬਾਦ/ਫਾਜ਼ਿਲਕਾ (ਸੁਨੀਲ ਨਾਗਪਾਲ) : ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸਰੂਪ ਸਿੰਘ ਵਾਲਾ ਦੇ ਸਰਪੰਚ ਲਖਵਿੰਦਰ ਸਿੰਘ ਦੀ ਕਿਸਮਤ ਰਾਤੋ-ਰਾਤ ਉਸ ਸਮੇਂ ਚਮਕ ਗਈ, ਜਦੋਂ ਉਨ੍ਹਾਂ ਦਾ ਸਿੱਕਮ ਸਟੇਟ ਲਾਟਰੀ ਦਾ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ। ਜਾਣਕਾਰੀ ਮੁਤਾਬਕ ਲਖਵਿੰਦਰ ਸਿੰਘ ਦੋ ਦਿਨ ਪਹਿਲਾਂ ਪੰਚਾਇਤੀ ਕੰਮ ਦੇ ਸਿਲਸਿਲੇ 'ਚ ਜਲਾਲਾਬਾਦ ਆਏ ਸਨ ਅਤੇ ਉੱਥੋਂ ਦੀ ਲਾਟਰੀ ਏਜੰਸੀ ਤੋਂ ਜਲਦਬਾਜ਼ੀ 'ਚ ਸਿਰਫ 7 ਰੁਪਏ ਦੀ ਲਾਟਰੀ ਟਿਕਟ ਖ਼ਰੀਦੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਤਨਖ਼ਾਹਾਂ ਅਤੇ ਪੈਨਸ਼ਨਾਂ ਨੂੰ ਲੈ ਕੇ ਪਿਆ ਨਵਾਂ ਪੰਗਾ, ਲੱਖਾਂ ਪਰਿਵਾਰ ਹੋ ਰਹੇ ਪ੍ਰਭਾਵਿਤ

ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਜਿੱਤ ਦਾ ਪਤਾ ਸੋਸ਼ਲ ਮੀਡੀਆ ਰਾਹੀਂ ਲੱਗਾ, ਜਿੱਥੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਇੱਕ ਕਰੋੜ ਦਾ ਜੇਤੂ ਲਾਪਤਾ ਹੈ। ਜਦੋਂ ਉਨ੍ਹਾਂ ਨੇ ਆਪਣੀ ਟਿਕਟ ਨੰਬਰ 80B 10379 ਦਾ ਮਿਲਾਨ ਕੀਤਾ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਭਾਵੁਕ ਹੁੰਦਿਆਂ ਲਖਵਿੰਦਰ ਸਿੰਘ ਨੇ ਆਪਣੇ ਪਿਤਾ ਨੂੰ ਗਲੇ ਲਗਾਇਆ ਅਤੇ ਕਿਹਾ ਕਿ 'ਹੁਣ ਸਾਡੇ ਬੁਰੇ ਦਿਨ ਖ਼ਤਮ ਹੋ ਗਏ ਹਨ ਅਤੇ ਕਿਸਮਤ ਜਾਗ ਪਈ ਹੈ'।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ, ਸੂਬਾ ਵਾਸੀਆਂ ਨੂੰ ਪਈ ਵੱਡੀ ਮੁਸੀਬਤ!

ਇਸ ਵੱਡੀ ਜਿੱਤ ਦੀ ਖੁਸ਼ੀ 'ਚ ਸਰਪੰਚ ਆਪਣੇ ਪਰਿਵਾਰ ਅਤੇ ਪਿੰਡ ਵਾਸੀਆਂ ਸਮੇਤ ਢੋਲ-ਧਮੱਕੇ ਨਾਲ ਲਾਟਰੀ ਏਜੰਸੀ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਬਾਜ਼ਾਰ 'ਚ ਲੱਡੂ ਵੰਡੇ ਗਏ। ਏਜੰਸੀ ਦੇ ਮਾਲਕ ਮੁਕੇਸ਼ ਬਜਾਜ ਅਤੇ ਰਵੀ ਬਜਾਜ ਨੇ ਦੱਸਿਆ ਕਿ 5 ਮਈ ਨੂੰ ਨਿਕਲੇ ਨਤੀਜੇ 'ਚ ਉਨ੍ਹਾਂ ਵੱਲੋਂ ਵੇਚੀ ਗਈ ਟਿਕਟ 'ਤੇ ਇਹ ਇਨਾਮ ਨਿਕਲਿਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e

 


author

Babita

Content Editor

Related News