ਕੰਮ ਦੇ ਦਬਾਅ ਨੇ ਪਤਨੀ ਨੂੰ ਵੀ ਕਰ ਦਿੱਤਾ ਸੀ ਪ੍ਰੇਸ਼ਾਨ : ਲੈਂਗਰ

Tuesday, Jul 30, 2019 - 03:47 AM (IST)

ਕੰਮ ਦੇ ਦਬਾਅ ਨੇ ਪਤਨੀ ਨੂੰ ਵੀ ਕਰ ਦਿੱਤਾ ਸੀ ਪ੍ਰੇਸ਼ਾਨ : ਲੈਂਗਰ

ਸਿਡਨੀ— ਆਸਟਰੇਲੀਆ ਦੇ ਕੋਚ ਜਸਟਿਨ ਲੈਂਗਰ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਕੰਮ ਦੇ ਪਹਿਲੇ 6 ਮਹੀਨੇ ਇੰਨੇ ਤਣਾਅਪੂਰਨ ਸਨ ਕਿ ਵਿਰਾਟ ਕੋਹਲੀ ਦੀ ਭਾਰਤੀ ਟੀਮ ਜਦੋਂ ਇਥੇ ਪਹਿਲੀ ਟੈਸਟ ਤੇ ਵਨ ਡੇ ਲੜੀ ਜਿੱਤਣ ਦੇ ਨੇੜੇ ਸੀ ਤਾਂ ਉਸ ਦੀ ਪਤਨੀ ਸੂਯ ਰੋਣ ਲੱਗੀ ਸੀ। 1 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਏਸ਼ੇਜ਼ ਲੜੀ ਤੋਂ ਪਹਿਲਾਂ ਲੈਂਗਰ ਨੇ ਕਿਹਾ ਕਿ ਗੇਂਦ ਨਾਲ ਛੇੜਖਾਨੀ ਮਾਮਲੇ ਨਾਲ ਜੂਝ ਰਹੀ ਆਸਟਰੇਲੀਆਈ ਟੀਮ ਦੀ ਪਿਛਲੇ ਸਾਲ ਜ਼ਿੰਮੇਵਾਰੀ ਸੰਭਾਲਣ ਦਾ ਉਸ 'ਤੇ ਅਸਰ ਪਿਆ, ਵਿਸ਼ੇਸ਼ ਤੌਰ 'ਤੇ ਇਥੇ ਭਾਰਤ ਵਿਰੁੱਧ ਡਰਾਅ ਹੋਏ ਚੌਥੇ ਟੈਸਟ ਦੌਰਾਨ। 

PunjabKesari
ਲੈਂਗਰ ਨੇ ਕਿਹਾ, ''ਮੈਂ ਆਪਣੀ ਪਤਨੀ ਨੂੰ ਉਦੋਂ ਤੋਂ ਜਾਣਦਾ ਹਾਂ, ਜਦੋਂ ਮੈਂ 14 ਸਾਲ ਦਾ ਸੀ ਤੇ ਉਹ ਮੇਰੇ ਬਾਰੇ ਸਭ ਕੁਝ ਜਾਣਦੀ ਸੀ। ਛੇ ਮਹੀਨੇ ਪਹਿਲਾਂ ਜਦੋਂ  ਸਵੇਰੇ 8 ਵਜੇ ਅਸੀਂ ਨਾਸ਼ਤਾ ਕਰ ਰਹੇ ਸੀ ਤੇ ਮੇਰੀ ਪਤਨੀ ਨੇ ਬੇਟੀਆਂ ਦੇ ਸਾਹਮਣੇ ਹੀ ਟੇਬਲ 'ਤੇ ਰੋਣਾ ਸ਼ੁਰੂ ਕਰ ਦਿੱਤਾ ਸੀ।''
ਲੈਂਗਰ  ਨੇ ਕਿਹਾ, ''ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ।''
ਉਸ ਨੇ ਕਿਹਾ ਮੈਂ ਆਪਣੀ ਪਤਨੀ ਨੂੰ ਕਦੇ ਇਸ ਤਰ੍ਹਾਂ ਰੋਂਦੇ ਹੋਏ ਪਹਿਲਾਂ ਨਹੀਂ ਦੇਖਿਆ ਸੀ। ਉਸ ਨੇ ਕਿਹਾ, ''ਇਥੇ ਜੋ ਹੋ ਰਿਹਾ ਹੈ, ਮੈਂ ਆਪਣੀ ਪਤਨੀ ਨੂੰ ਕਦੇ ਰੋਂਦੇ ਹੋਏ ਨਹੀਂ ਦੇਖਿਆ ਸੀ। ਉਸ ਨੇ ਕਿਹਾ, ''ਇਥੇ ਜੋ ਹੋ ਰਿਹਾ ਹੈ, ਉਹ ਮੈਨੂੰ ਪਸੰਦ ਨਹੀਂ ਹੈ, ਤੁਹਾਡੇ ਨਾਲ ਜੋ ਹੋ ਰਿਹਾ ਹੈ, ਉਹ ਮੈਨੂੰ ਪਸੰਦ ਨਹੀਂ ਹੈ, ਇਸ ਦਾ ਸਾਡੇ 'ਤੇ ਜੋ ਅਸਰ ਹੋ ਰਿਹਾ ਹੈ, ਉਹ ਮੈਨੂੰ ਪਸੰਦ ਨਹੀਂ, ਲੋਕਾਂ ਦਾ ਵਤੀਰਾ ਚੰਗਾ ਨਹੀਂ ਸੀ, ਲੋਕ ਸਾਡੇ ਬਾਰੇ, ਟੀਮ ਤੇ ਆਸਟਰੇਲੀਆਈ ਕ੍ਰਿਕਟ ਬਾਰੇ ਕਾਫੀ ਕੁਝ ਕਹਿ ਰਹੇ ਸਨ। ਇਹ ਮੇਰੇ ਲਈ ਅੱਖਾਂ ਖੋਲ੍ਹਣ ਵਾਲਾ ਪਲ ਸੀ, ਇਸ ਨਾਲ ਮੇਰਾ ਪਰਿਵਾਰ ਪ੍ਰਭਾਵਿਤ ਹੋ ਰਿਹਾ ਸੀ।''
ਭਾਰਤ ਨੇ ਟੈਸਟ ਤੇ ਵਨ ਡੇ ਕੌਮਾਂਤਰੀ ਲੜੀਆਂ ਦੋਵੇਂ 2-1 ਦੇ ਬਰਾਬਰ ਫਰਕ ਨਾਲ ਜਿੱਤੀਆਂ ਸਨ।


author

Gurdeep Singh

Content Editor

Related News