ਮਹਿਲਾ ਵਿਸ਼ਵ ਕੱਪ : ਆਸਟਰੇਲੀਆ ਦੀ ਦੱਖਣੀ ਅਫਰੀਕਾ ''ਤੇ ਧਮਾਕੇਦਾਰ ਜਿੱਤ

03/22/2022 7:59:17 PM

ਵੈਲਿੰਗਟਨ- ਕਪਤਾਨ ਮੇਗ ਲੈਨਿੰਗ ਦੀ ਅਜੇਤੂ 135 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ 6 ਵਾਰ ਦੇ ਚੈਂਪੀਅਨ ਆਸਟਰੇਲੀਆ ਨੇ ਮੰਗਲਵਾਰ ਨੂੰ ਇੱਥੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਨੂੰ 5 ਵਿਕਟਾਂ ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਲੈਨਿੰਗ ਨੇ ਵਨ ਡੇ ਵਿਚ ਆਪਣਾ 15ਵਾਂ ਸੈਂਕੜਾ ਲਗਾਇਆ, ਜਿਸ ਦੇ ਲਈ ਉਨ੍ਹਾਂ ਨੇ 130 ਗੇਂਦਾਂ ਅਤੇ 15 ਚੌਕੇ ਅਤੇ 1 ਛੱਕਾ ਲਗਾਇਆ। ਉਸਦੀ ਇਸ ਪਾਰੀ ਨਾਲ ਆਸਟਰੇਲੀਆ ਨੇ ਪੰਜ ਵਿਕਟਾਂ 'ਤੇ 272 ਦੌੜਾਂ ਬਣਾ ਕੇ 28 ਗੇਂਦਾਂ ਰਹਿੰਦੇ ਹੀ ਜਿੱਤ ਦਰਜ ਕਰ ਲਈ।

PunjabKesari

ਇਹ ਖ਼ਬਰ ਪੜ੍ਹੋ- ਦਿੱਲੀ ਦੰਗਿਆਂ ’ਚ ਜਨਤਕ ਜਾਇਦਾਦ ਦੇ ਨੁਕਸਾਨ ਦੀ ਵਸੂਲੀ ਦੀ ਮੰਗ, ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ ਫੈਸਲਾ ਟਾਲਿਆ

PunjabKesari
ਦੱਖਣੀ ਅਫਰੀਕਾ ਦੀ ਟੀਮ ਟਾਸ ਹਾਰਨ ਤੋਂ ਬਾਅਦ ਪੰਜ ਵਿਕਟਾਂ 'ਤੇ 271 ਦੌੜਾਂ ਬਣਾਈਆਂ ਸੀ। ਉਸਦੀ ਟੀਮ ਵਲੋਂ ਲੌਰਾ ਵੋਲਵਾਰਟ ਨੇ 134 ਗੇਂਦਾਂ 'ਤੇ 90 ਦੌੜਾਂ ਬਣਾਈਆਂ, ਜਦਕਿ ਕਪਤਾਨ ਸੁਨ ਲੁਸ (52) ਨੇ ਇਕ ਹੋਰ ਅਰਧ ਸੈਂਕੜਾ ਲਗਾਇਆ ਪਰ ਲੈਨਿੰਗ ਦੀ ਸ਼ਾਨਦਾਰ ਪਾਰੀ ਦੇ ਕਾਰਨ ਆਸਟਰੇਲੀਆ ਨੇ ਉਸਦਾ ਸਕੋਰ ਬੌਣਾ ਕਰ ਦਿੱਤਾ। ਲੈਨਿੰਗ ਨੇ ਵਿਸ਼ਵ ਕੱਪ ਵਿਚ ਆਪਣਾ ਤੀਜਾ ਸੈਂਕੜਾ ਲਗਾਇਆ। ਇਸ ਜਿੱਤ ਦੇ ਨਾਲ ਆਸਟਰੇਲੀਆ ਚੋਟੀ 'ਤੇ ਹੈ। ਉਸਦੇ 6 ਮੈਚਾਂ ਵਿਚ 12 ਅੰਕ ਹਨ ਅਤੇ ਉਸ ਨੂੰ ਹੁਣ ਬੰਗਲਾਦੇਸ਼ ਨਾਲ ਆਪਣਾ ਆਖਰੀ ਲੀਗ ਮੈਚ ਖੇਡਣਾ ਹੈ, ਜਿਸ ਨਾਲ ਉਸਦਾ ਚੋਟੀ 'ਤੇ ਰਹਿਣਾ ਤੈਅ ਹੈ। ਦੱਖਣੀ ਅਫਰੀਕਾ ਦੀ ਇਹ ਟੂਰਨਾਮੈਂਟ ਵਿਚ ਪਹਿਲੀ ਹਾਰ ਹੈ। ਉਹ ਪੰਜ ਮੈਚਾਂ ਵਿਚ 8 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ ਅਤੇ ਜੇਕਰ ਉਹ ਆਪਣੇ ਅਗਲੇ 2 ਮੈਚਾਂ ਵਿਚ ਵੈਸਟਇੰਡੀਜ਼ ਅਤੇ ਭਾਰਤ ਤੋਂ ਹਾਰ ਜਾਂਦਾ ਹੈ ਤਾਂ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਵੀ ਹੋ ਸਕਦਾ ਹੈ। ਦੱਖਣੀ ਅਫਰੀਕਾ ਦੀ ਟੀਮ ਵਲੋਂ ਸ਼ਬਨੀਮ ਇਸਮਾਈਲ ਅਤੇ ਸਪਿਨਰ ਚੋਲੇ ਟ੍ਰਾਯੋਨ ਨੇ 2-2 ਵਿਕਟਾਂ ਹਾਸਲ ਕੀਤੀਆਂ। 

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਪਾਕਿ ਨੇ ਵਿੰਡੀਜ਼ ਨੂੰ ਹਰਾ ਕੇ ਤੋੜਿਆ ਹਾਰ ਦਾ ਸਿਲਸਿਲਾ

PunjabKesari


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News