ਮਹਿਲਾ ਵਿਸ਼ਵ ਕੱਪ : ਭਾਰਤ ਦੀ ਬੰਗਲਾਦੇਸ਼ 'ਤੇ ਵੱਡੀ ਜਿੱਤ, 110 ਦੌੜਾਂ ਨਾਲ ਹਰਾਇਆ
Tuesday, Mar 22, 2022 - 01:41 PM (IST)
ਸਪੋਰਟਸ ਡੈਸਕ- ਭਾਰਤ ਨੇ ਮੰਗਲਵਾਰ ਨੂੰ ਇੱਥੇ ਆਈ.ਸੀ.ਸੀ. ਮਹਿਲਾ ਇਕ ਰੋਜ਼ਾ ਵਿਸ਼ਵ ਕੱਪ ਮੈਚ ਵਿਚ ਬੰਗਲਾਦੇਸ਼ ਨੂੰ 110 ਦੌੜਾਂ ਨਾਲ ਹਰਾਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ’ਤੇ 229 ਦੌੜਾਂ ਬਣਾਈਆਂ। ਜਵਾਬ 'ਚ ਬੰਗਲਾਦੇਸ਼ ਦੀ ਟੀਮ 40.3 ਓਵਰਾਂ 'ਚ 119 ਦੌੜਾਂ 'ਤੇ ਸਿਮਟ ਗਈ। ਭਾਰਤ ਲਈ ਯਸਤਿਕਾ ਭਾਟੀਆ ਨੇ 50 ਦੌੜਾਂ ਬਣਾਈਆਂ ਜਦਕਿ ਸ਼ੈਫਾਲੀ ਵਰਮਾ ਨੇ 42, ਸਮ੍ਰਿਤੀ ਮੰਧਾਨਾ ਨੇ 30, ਪੂਜਾ ਵਸਤਰਕਾਰ ਨੇ ਨਾਬਾਦ 30, ਸਨੇਹ ਰਾਣਾ ਨੇ 27 ਅਤੇ ਰਿਚਾ ਘੋਸ਼ ਨੇ 26 ਦੌੜਾਂ ਦਾ ਯੋਗਦਾਨ ਦਿੱਤਾ। ਕਪਤਾਨ ਮਿਤਾਲੀ ਤੇ ਹਰਮਨਪ੍ਰੀਤ ਕੌਰ ਦੋਵੇਂ ਫਲਾਪ ਸਾਬਤ ਹੋਈਆਂ। ਮਿਤਾਲੀ ਸਿਫ਼ਰ ਤੇ ਜਦਕਿ ਹਰਮਨਪ੍ਰੀਤ ਕੌਰ 14 ਦੌੜਾਂ ਬਣਾ ਸਕੀ। ਬੰਗਲਾਦੇਸ਼ ਲਈ ਰਿਤੂ ਮੋਨੀ ਨੇ ਤਿੰਨ ਅਤੇ ਨਾਹਿਦਾ ਅਖਤਰ ਨੇ ਦੋ ਵਿਕਟਾਂ ਲਈਆਂ।
ਬੰਗਲਾਦੇਸ਼ ਦਾ ਬੱਲੇਬਾਜ਼ੀ 'ਚ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ। ਉਸ ਵਲੋਂ ਸਲਮਾ ਖਾਤੂਨ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ। ਇਸ ਤੋਂ ਬਾਅਦ ਲਤਾ ਮੋਂਡਲ ਨੇ 24 ਦੌੜਾਂ, ਮੁਰਸ਼ਿਦ ਖਾਤੂਨ ਵਲੋਂ 19 ਦੌੜਾਂ ਰਿਤੂ ਮੋਨੀ ਨੇ 16 ਦੌੜਾਂ ਤੇ ਜਹਾਨਆਰਾ ਆਲਮ ਨੇ 10 ਦੌੜਾਂ ਬਣਾਈਆ। ਇਨ੍ਹਾਂ ਤੋਂ ਇਲਾਵਾ ਬੰਗਲਾਦੇਸ਼ ਦੀਆਂ ਬਾਕੀ ਬੱਲੇਬਾਜ਼ ਆਪਣਾ ਸਕੋਰ ਦਹਾਈ ਤਕ ਵੀ ਨਾ ਲਿਜਾ ਸਕੀਆਂ। ਭਾਰਤ ਵਲੋਂ ਝੂਲਨ ਗੋਸਵਾਮੀ ਨੇ 2, ਰਾਜੇਸ਼ਵਰੀ ਗਾਇਕਵਾੜ ਨੇ 1, ਪੂਜਾ ਵਸਤਰਾਕਰ ਨੇ 2, ਸਨੇਹ ਰਾਣਾ ਨੇ 4 ਤੇ ਪੂਨਮ ਯਾਦਵ ਨੇ ਇਕ ਵਿਕਟ ਲਈ। ਭਾਰਤ ਆਪਣਾ ਆਖਰੀ ਲੀਗ ਮੈਚ 27 ਮਾਰਚ ਨੂੰ ਦੱਖਣੀ ਅਫਰੀਕਾ ਖਿਲਾਫ ਖੇਡੇਗਾ।