Women's T20 WC : ਅੱਜ ਭਾਰਤ ਦਾ ਸਾਹਮਣਾ ਵੈਸਟਇੰਡੀਜ਼ ਨਾਲ, ਦੇਖੋ ਮੈਚ ਦੀਆਂ ਸੰਭਾਵਿਤ ਪਲੇਇੰਗ XI

Wednesday, Feb 15, 2023 - 02:04 PM (IST)

Women's T20 WC : ਅੱਜ ਭਾਰਤ ਦਾ ਸਾਹਮਣਾ ਵੈਸਟਇੰਡੀਜ਼ ਨਾਲ, ਦੇਖੋ ਮੈਚ ਦੀਆਂ ਸੰਭਾਵਿਤ ਪਲੇਇੰਗ XI

ਸਪੋਰਟਸ ਡੈਸਕ- ICC Women's T20 World Cup 2023 ਵਿੱਚ ਭਾਰਤੀ ਮਹਿਲਾ ਟੀਮ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਹੁਣ ਟੀਮ ਨੇ ਆਪਣਾ ਦੂਜਾ ਮੈਚ ਵੈਸਟਇੰਡੀਜ਼ ਦੀ ਮਹਿਲਾ ਟੀਮ ਦੇ ਖਿਲਾਫ 15 ਫਰਵਰੀ ਭਾਵ ਅੱਜ ਕੇਪਟਾਊਨ ਦੇ ਨਿਊਲੈਂਡਸ ਮੈਦਾਨ 'ਤੇ ਖੇਡਣਾ ਹੈ।

ਵੈਸਟਇੰਡੀਜ਼ ਦੀ ਮਹਿਲਾ ਟੀਮ ਦੀ ਸ਼ੁਰੂਆਤ ਉਮੀਦ ਮੁਤਾਬਕ ਨਹੀਂ ਰਹੀ ਅਤੇ ਉਨ੍ਹਾਂ ਨੂੰ ਇੰਗਲੈਂਡ ਖਿਲਾਫ ਆਪਣੇ ਪਹਿਲੇ ਮੈਚ 'ਚ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਜੇਕਰ ਉਹ ਭਾਰਤ ਖਿਲਾਫ ਇਹ ਮੈਚ ਨਹੀਂ ਜਿੱਤ ਸਕੀ ਤਾਂ ਉਸ ਲਈ ਸੈਮੀਫਾਈਨਲ 'ਚ ਪਹੁੰਚਣਾ ਕਾਫੀ ਮੁਸ਼ਕਲ ਹੋਵੇਗਾ।

ਭਾਰਤੀ ਮਹਿਲਾ ਟੀਮ ਨੇ ਭਾਵੇਂ ਹੀ ਆਪਣਾ ਪਹਿਲਾ ਮੈਚ ਸ਼ਾਨਦਾਰ ਤਰੀਕੇ ਨਾਲ ਜਿੱਤਿਆ ਹੋਵੇ ਪਰ ਟੀਮ ਦੀ ਆਖਰੀ ਓਵਰਾਂ ਵਿੱਚ ਗੇਂਦਬਾਜ਼ੀ ਯਕੀਨੀ ਤੌਰ 'ਤੇ ਵੱਡੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਨਾਲ ਹੀ ਗੇਂਦਬਾਜ਼ ਪਿਛਲੇ ਮੈਚ ਵਿੱਚ ਸਿਰਫ਼ 4 ਵਿਕਟਾਂ ਹੀ ਹਾਸਲ ਕਰ ਸਕੇ ਸਨ। ਅਜਿਹੇ 'ਚ ਜੇਕਰ ਇਸ ਮੈਚ 'ਚ ਕੋਈ ਸੁਧਾਰ ਨਾ ਹੋਇਆ ਤਾਂ ਟੀਮ ਮੁਸੀਬਤ 'ਚ ਘਿਰ ਸਕਦੀ ਹੈ। ਬੱਲੇਬਾਜ਼ੀ 'ਚ ਜੇਮਿਮਾ ਰੌਡਰਿਗਜ਼ ਅਤੇ ਰਿਚਾ ਘੋਸ਼ ਦੀ ਸ਼ਾਨਦਾਰ ਮੈਚ ਜੇਤੂ ਪਾਰੀ ਨਾਲ ਟੀਮ ਦਾ ਮੱਧਕ੍ਰਮ ਕਾਫੀ ਮਜ਼ਬੂਤ ​​ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ਹਾਰਦਿਕ ਪੰਡਯਾ ਨੇ ਵੈਲੇਨਟਾਈਨ ਡੇਅ 'ਤੇ ਮੁੜ ਕਰਵਾਇਆ ਵਿਆਹ, ਉਦੈਪੁਰ 'ਚ ਹੋਇਆ ਪ੍ਰੋਗਰਾਮ, ਵੇਖੋ ਤਸਵੀਰਾਂ

ਦੂਜੇ ਪਾਸੇ ਜੇਕਰ ਪਹਿਲੇ ਮੈਚ 'ਚ ਵਿੰਡੀਜ਼ ਮਹਿਲਾ ਟੀਮ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀ ਜਾਵੇ ਤਾਂ ਕਪਤਾਨ ਹੇਲੀ ਮੈਥਿਊਜ਼ ਅਤੇ ਕੈਂਪਬੈਲ ਨੇ ਬੱਲੇਬਾਜ਼ੀ 'ਚ ਨਿਸ਼ਚਿਤ ਤੌਰ 'ਤੇ ਜ਼ਿੰਮੇਵਾਰੀ ਨਿਭਾਈ ਪਰ ਹੋਰ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਕੀਤਾ।

ਸੰਭਾਵਿਤ ਪਲੇਇੰਗ ਇਲੈਵਨ

ਭਾਰਤੀ ਮਹਿਲਾ ਟੀਮ - ਸ਼ੇਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਜੇਮਿਮਾ ਰੌਡਰਿਗਜ਼, ਹਰਲੀਨ ਦਿਓਲ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕੇਟਕੀਪਰ), ਦੀਪਤੀ ਸ਼ਰਮਾ, ਪੂਜਾ ਵਸਤਰਕਾਰ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਰੇਣੁਕਾ ਸਿੰਘ।

ਵੈਸਟ ਇੰਡੀਜ਼ ਮਹਿਲਾ ਟੀਮ - ਹੇਲੀ ਮੈਥਿਊਜ਼ (ਕਪਤਾਨ), ਸਟੈਫਨੀ ਟੇਲਰ, ਸ਼ੇਮੇਨੀ ਕੈਂਪਬੈਲ, ਸ਼ਬੀਕਾ ਗਜਾਨਾਬੀ, ਚਿਨੇਲ ਹੈਨਰੀ, ਚੈਡੇਨ ਨੇਸ਼ਨ, ਐਫੀ ਫਲੇਚਰ, ਜੈਦਾ ਜੇਮਸ, ਸ਼ਮੀਲੀਆ ਕੋਨੇਲ, ਰਸ਼ਦਾ ਵਿਲੀਅਮਜ਼ (ਵਿਕੇਟਕੀਪਰ), ਸ਼ਕੇਰਾ ਸੇਲਮੈਨ।

ਤੁਸੀਂ ਮੈਚ ਦਾ ਲਾਈਵ ਟੈਲੀਕਾਸਟ ਕਦੋਂ ਅਤੇ ਕਿੱਥੇ ਦੇਖ ਸਕਦੇ ਹੋ?

ਭਾਰਤੀ ਮਹਿਲਾ ਅਤੇ ਵੈਸਟਇੰਡੀਜ਼ ਮਹਿਲਾ ਟੀਮ ਵਿਚਾਲੇ ਖੇਡੇ ਜਾਣ ਵਾਲੇ ਇਸ ਮੈਚ ਦਾ ਸਪੋਰਟਸ ਨੈੱਟਵਰਕ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਮੈਚ ਦੀ ਲਾਈਵ ਸਟ੍ਰੀਮਿੰਗ Disney Plus Hotstar ਐਪ 'ਤੇ ਕੀਤੀ ਜਾਵੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਸ਼ੁਰੂ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News