ਮਹਿਲਾ ਟੀ-20 ਰੈਂਕਿੰਗ : ਹਰਮਨਪ੍ਰੀਤ, ਸ਼ੈਫਾਲੀ ਸੰਯੁਕਤ 11ਵੇਂ ਸਥਾਨ ''ਤੇ, ਮੰਧਾਨਾ ਪੰਜਵੇਂ ਸਥਾਨ ''ਤੇ

Tuesday, Jul 23, 2024 - 05:02 PM (IST)

ਮਹਿਲਾ ਟੀ-20 ਰੈਂਕਿੰਗ : ਹਰਮਨਪ੍ਰੀਤ, ਸ਼ੈਫਾਲੀ ਸੰਯੁਕਤ 11ਵੇਂ ਸਥਾਨ ''ਤੇ, ਮੰਧਾਨਾ ਪੰਜਵੇਂ ਸਥਾਨ ''ਤੇ

ਦੁਬਈ : ਭਾਰਤੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਆਈਸੀਸੀ ਟੀ-20 ਮਹਿਲਾ ਕ੍ਰਿਕਟ ਰੈਂਕਿੰਗ ਵਿੱਚ ਪੰਜਵੇਂ ਸਥਾਨ ’ਤੇ ਬਰਕਰਾਰ ਹੈ ਜਦਕਿ ਕਪਤਾਨ ਹਰਮਨਪ੍ਰੀਤ ਕੌਰ ਅਤੇ ਸ਼ੈਫਾਲੀ ਵਰਮਾ ਸੰਯੁਕਤ 11ਵੇਂ ਸਥਾਨ ’ਤੇ ਹਨ। ਬੱਲੇਬਾਜ਼ਾਂ ਦੀ ਸੂਚੀ ਵਿੱਚ ਹਰਮਨਪ੍ਰੀਤ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ ਜਦੋਂ ਕਿ ਸ਼ੈਫਾਲੀ ਚਾਰ ਸਥਾਨ ਉੱਪਰ ਪਹੁੰਚ ਗਈ ਹੈ। ਚੋਟੀ ਦੇ 20 'ਚ ਭਾਰਤ ਦੇ ਚਾਰ ਖਿਡਾਰੀ ਹਨ। ਜੇਮਿਮਾ ਰੌਡਰਿਗਜ਼ 19ਵੇਂ ਸਥਾਨ 'ਤੇ ਹੈ। ਰਿਚਾ ਘੋਸ਼ 24ਵੇਂ ਸਥਾਨ 'ਤੇ ਹੈ। ਬੇਥ ਮੂਨੀ 769 ਅੰਕਾਂ ਨਾਲ ਸਿਖਰ 'ਤੇ ਹੈ।
ਗੇਂਦਬਾਜ਼ਾਂ ਦੀ ਸੂਚੀ 'ਚ ਆਫ ਸਪਿਨਰ ਦੀਪਤੀ ਸ਼ਰਮਾ ਤੀਜੇ ਸਥਾਨ 'ਤੇ ਹੈ ਜਦਕਿ ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਨੌਵੇਂ ਸਥਾਨ 'ਤੇ ਹੈ। ਖੱਬੇ ਹੱਥ ਦੀ ਸਪਿਨਰ ਰਾਧਾ ਯਾਦਵ 20ਵੇਂ ਸਥਾਨ 'ਤੇ ਹੈ। ਇੰਗਲੈਂਡ ਦੀ ਸੋਫੀ ਐਸੇਲੇਟੋਨ ਸਿਖਰ 'ਤੇ ਹੈ।


author

Aarti dhillon

Content Editor

Related News