Asian Games 2023: ਦੇਸ਼ ਦੀਆਂ ਧੀਆਂ ਨੇ ਚਮਕਾਇਆ ਨਾਮ, ਤੀਰਅੰਦਾਜੀ 'ਚ ਜਿੱਤਿਆ 19ਵਾਂ ਸੋਨ ਤਮਗਾ
Thursday, Oct 05, 2023 - 11:37 AM (IST)
ਹਾਂਗਜ਼ੂ- ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਪਛੜਨ ਤੋਂ ਬਾਅਦ ਵਾਪਸੀ ਕੀਤੀ ਅਤੇ ਵੀਰਵਾਰ ਨੂੰ ਇੱਥੇ ਰੋਮਾਂਚਕ ਫਾਈਨਲ ਵਿਚ ਚੀਨੀ ਤਾਈਪੇ ਨੂੰ ਇਕ ਅੰਕ ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿਚ ਆਪਣਾ ਦੂਜਾ ਸੋਨ ਤਗਮਾ ਸੁਨਿਸ਼ਚਿਤ ਕਰ ਲਿਆ।
ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਚੋਟੀ ਦਾ ਦਰਜਾ ਪ੍ਰਾਪਤ ਡਿਫੈਂਡਿੰਗ ਵਿਸ਼ਵ ਚੈਂਪੀਅਨ ਟੀਮ ਨੇ ਆਖਰੀ ਪੜਾਅ 'ਚ ਚੀਨੀ ਤਾਈਪੇ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੂੰ 60 'ਚੋਂ 60 ਅੰਕਾਂ ਦੇ ਸੰਪੂਰਨ ਸਕੋਰ ਨਾਲ 230-229 ਨਾਲ ਹਰਾਇਆ।
ਮੌਜੂਦਾ ਖੇਡਾਂ ਵਿੱਚ ਤੀਰਅੰਦਾਜ਼ੀ ਵਿੱਚ ਭਾਰਤ ਦਾ ਇਹ ਦੂਜਾ ਸੋਨ ਅਤੇ ਕੁੱਲ ਪੰਜਵਾਂ ਤਮਗਾ ਹੈ। ਬੁੱਧਵਾਰ ਨੂੰ ਜੋਤੀ ਅਤੇ ਓਜਸ ਦੇਵਤਾਲੇ ਨੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ- ਕੁਝ ਹੀ ਘੰਟਿਆਂ 'ਚ ਸ਼ੁਰੂ ਹੋਵੇਗਾ ਵਿਸ਼ਵ ਕੱਪ ਦਾ ਮਹਾਕੁੰਭ, ਜਾਣੋ ਇਸ ਟੂਰਨਾਮੈਂਟ ਨਾਲ ਜੁੜੀ ਪੂਰੀ ਡਿਟੇਲ
ਏਸ਼ੀਆਈ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਦੇਸ਼ ਦਾ ਪਿਛਲਾ ਸਰਵੋਤਮ ਪ੍ਰਦਰਸ਼ਨ 2014 ਵਿੱਚ ਇੰਚੀਓਨ ਵਿੱਚ ਸੀ ਜਦੋਂ ਉਸਨੇ ਇੱਕ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ ਸੀ। ਦੇਵਤਾਲੇ ਅਤੇ ਅਭਿਸ਼ੇਕ ਵਰਮਾ ਨੇ ਪੁਰਸ਼ਾਂ ਦੇ ਕੰਪਾਊਂਡ ਵਰਗ ਦੇ ਫਾਈਨਲ ਵਿੱਚ ਥਾਂ ਬਣਾ ਕੇ ਭਾਰਤ ਲਈ ਦੋ ਹੋਰ ਤਮਗੇ ਪੱਕੇ ਕੀਤੇ ਹਨ। ਜੋਤੀ ਨੇ ਵੀ ਮਹਿਲਾ ਕੰਪਾਊਂਡ ਵਿਅਕਤੀਗਤ ਫਾਈਨਲ ਵਿੱਚ ਥਾਂ ਬਣਾ ਕੇ ਤਮਗਾ ਪੱਕਾ ਕਰ ਲਿਆ ਹੈ।
ਇਸ ਤੋਂ ਪਹਿਲਾਂ ਭਾਰਤ ਨੇ ਸੈਮੀਫਾਈਨਲ 'ਚ ਚੌਥਾ ਦਰਜਾ ਪ੍ਰਾਪਤ ਇੰਡੋਨੇਸ਼ੀਆ ਨੂੰ 233-219 ਨਾਲ ਹਰਾਇਆ ਅਤੇ ਕੁਆਰਟਰ ਫਾਈਨਲ 'ਚ ਹਾਂਗਕਾਂਗ 'ਤੇ 231-220 ਨਾਲ ਆਸਾਨ ਜਿੱਤ ਦਰਜ ਕੀਤੀ। ਰਤੀਹ ਜਿਲਿਜਾਤੀ ਫਾਦਲੀ, ਸਯਾਹਾਰਾ ਖੋਏਰੁਨਿਸਾ ਅਤੇ ਸ਼੍ਰੀ ਰੰਤੀ ਦੀ ਮੌਜੂਦਗੀ ਵਾਲੀ ਇੰਡੋਨੇਸ਼ੀਆਈ ਟੀਮ ਨੇ ਕਜ਼ਾਕਿਸਤਾਨ ਦੀ ਮਜ਼ਬੂਤ ਟੀਮ ਨੂੰ 232-229 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਭਾਰਤੀ ਟੀਮ ਨੇ ਸ਼ੁਰੂਆਤ ਤੋਂ ਹੀ ਇੰਡੋਨੇਸ਼ੀਆ 'ਤੇ ਦਬਾਅ ਬਣਾਇਆ ਅਤੇ ਸ਼ੁਰੂਆਤੀ ਸੈੱਟ 'ਚ 10 ਅੰਕਾਂ 'ਤੇ ਸਾਰੇ ਛੇ ਤੀਰ ਮਾਰੇ। ਇੰਡੋਨੇਸ਼ੀਆ ਦੀ ਟੀਮ ਸਿਰਫ਼ 51 ਅੰਕ ਹੀ ਬਣਾ ਸਕੀ ਜਿਸ ਕਾਰਨ ਭਾਰਤੀ ਟੀਮ ਨੇ ਨੌਂ ਅੰਕਾਂ ਦੀ ਬੜ੍ਹਤ ਬਣਾਈ। ਇੰਡੋਨੇਸ਼ੀਆ ਦੀ ਟੀਮ ਇਸ ਖਰਾਬ ਸ਼ੁਰੂਆਤ ਤੋਂ ਉਭਰ ਨਹੀਂ ਸਕੀ। ਦੂਜੇ ਸੈੱਟ ਤੋਂ ਬਾਅਦ ਭਾਰਤੀ ਟੀਮ ਨੇ 14 ਅੰਕਾਂ ਦੀ ਵੱਡੀ ਬੜ੍ਹਤ ਬਣਾ ਲਈ, ਜਿਸ ਤੋਂ ਬਾਅਦ ਉਸ ਨੂੰ ਜਿੱਤ ਦਰਜ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਈ।
ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ 2023 : ਨੀਰਜ ਨੇ ਫਿਰ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਇਕ ਹੋਰ ਗੋਲਡ
ਭਾਰਤੀ ਟੀਮ ਨੇ ਹਾਂਗਕਾਂਗ ਖਿਲਾਫ ਧੀਮੀ ਸ਼ੁਰੂਆਤ ਕੀਤੀ। ਭਾਰਤੀ ਤਿਕੜੀ ਨੇ ਸ਼ੁਰੂਆਤ 'ਚ ਦੋ ਅੰਕਾਂ ਦੀ ਬੜ੍ਹਤ ਬਣਾ ਲਈ ਪਰ ਚੇਨ ਹੁੰਗ ਟਿੰਗ, ਵੋਂਗ ਸੁਕ ਹਸਿਊਨ ਅਤੇ ਲੂਕ ਯਿਨ ਯੀ ਦੀ ਪੰਜਵਾਂ ਦਰਜਾ ਪ੍ਰਾਪਤ ਜੋੜੀ ਨੇ ਸਕੋਰ 57-57 ਨਾਲ ਬਰਾਬਰ ਕਰ ਦਿੱਤਾ।
ਭਾਰਤੀ ਤਿਕੜੀ ਨੇ ਹਾਲਾਂਕਿ ਤੀਜੇ ਪੜਾਅ ਵਿੱਚ ਸਿਰਫ਼ ਇੱਕ ਅੰਕ ਗੁਆਇਆ ਅਤੇ ਅੱਠ ਅੰਕਾਂ ਦੀ ਮਜ਼ਬੂਤ ਬੜ੍ਹਤ ਬਣਾ ਲਈ। ਹਾਂਗਕਾਂਗ ਨੇ ਆਖਰੀ ਪੜਾਅ 'ਚ ਅੱਠ ਅੰਕਾਂ ਦਾ ਟੀਚਾ ਰੱਖਿਆ, ਜਿਸ ਤੋਂ ਬਾਅਦ ਭਾਰਤ ਦਾ ਰਾਹ ਆਸਾਨ ਹੋ ਗਿਆ। ਸਤਾਰਾਂ ਸਾਲਾ ਅਦਿਤੀ ਨੇ ਆਖਰੀ ਸ਼ਾਟ ਤੋਂ ਪਹਿਲਾਂ ਹੀ 10 ਅੰਕਾਂ ਨਾਲ ਭਾਰਤ ਦੀ ਜਿੱਤ ਯਕੀਨੀ ਬਣਾ ਦਿੱਤੀ। ਜੋਤੀ ਨੇ ਆਖਰੀ ਕੋਸ਼ਿਸ਼ ਵਿੱਚ ਨੌਂ ਅੰਕ ਬਣਾਏ ਪਰ ਇਸ ਤੋਂ ਪਹਿਲਾਂ ਹੀ ਭਾਰਤ ਦੀ ਜਿੱਤ ਤੈਅ ਹੋ ਚੁੱਕੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711