ਮਹਿਲਾ ਪੱਤਰਕਾਰ ਨੇ ਪੀ. ਐੱਮ. ਦੇ ਪ੍ਰੋਗਰਾਮ ''ਤੇ ਚੁੱਕੇ ਸਵਾਲ, ਸਾਇਨਾ ਨੇ ਕੀਤਾ ਪਲਟਵਾਰ

Thursday, Feb 28, 2019 - 01:59 PM (IST)

ਨਵੀਂ ਦਿੱਲੀ : ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਵੈਸੇ ਤਾਂ ਆਪਣੇ ਸ਼ਾਨਦਾਰ ਖੇਡ ਲਈ ਜਾਣੀ ਜਾਂਦੀ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹੀਲ ਹੀ 'ਚ ਸੋਸ਼ਲ ਮੀਡੀਆ 'ਤੇ ਕਿ ਸਵਾਲ ਨੂੰ ਲੈ ਕੇ ਸਾਇਨਾ ਨੇ ਪੱਤਰਕਾਰ 'ਤੇ ਪਲਟਵਾਰ ਕੀਤਾ ਜਿਸ ਤੋਂ ਬਾਅਦ ਉਹ ਸੁਰਖੀਆਂ 'ਚ ਆ ਗਈ। ਦਰਅਸਲ, ਪੱਤਰਕਾਰ ਬਰਖਾ ਦੱਤ ਨੇ ਪੀ. ਐੱਮ. ਵੱਲੋਂ ਲਾਂਚ ਕੀਤੇ ਖੇਲੋ ਇੰਡੀਆ ਐਪ ਨੂੰ ਲੈ ਕੇ ਟਿੱਪਣੀ ਕੀਤੀ ਸੀ। ਬੁੱਧਵਾਰ ਨੂੰ ਲਾਂਚ ਕੀਤੇ ਗਏ ਐਪ ਨੂੰ ਲੈ ਕੇ ਪੱਤਰਕਾਰ ਬਰਖਾ ਦੱਤ ਨੇ ਲਿਖਿਆ, ''ਮੈਨੂੰ ਲਗਦਾ ਹੈ ਕਿ ਇਸ ਐਪ ਲਾਂਚਿੰਗ ਨੂੰ ਟਾਲ ਦੇਣਾ ਚਾਹੀਦਾ ਸੀ। ਸਾਡਾ ਇਕ ਜਵਾਨ ਪਾਕਿਸਤਾਨ ਦੇ ਕਬਜੇ ਵਿਚ ਹੈ ਅਤੇ ਫੌਜ ਨੂੰ ਵੀ ਆਜ਼ਾਦੀ ਹੈ ਪਰ ਭਾਰਤੀ ਸਰਕਾਰ ਵੱਲੋਂ ਸੰਵੇਦਨਸ਼ੀਲਦਾ ਦਿਖਾਉਣੀ ਚਾਹੀਦੀ ਹੈ ਅਤੇ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ।

ਸਾਇਨਾ ਨੇ ਦਿੱਤਾ ਜਵਾਬ
ਬਰਖਾ ਦੇ ਇਸ ਟਵੀਟ ਦੇ ਜਵਾਬ 'ਚ ਸਾਇਨਾ ਨੇ ਲਿਖਿਆ, ਖੇਲੋ ਇੰਡੀਆ ਐਪ ਲਾਂਚਿੰਗ ਯੂਥ ਸੰਸਦ ਫੈਸਟ ਦਾ ਹਿੱਸਾ ਸੀ। ਜਿਸ ਦਾ ਮਕਸਦ ਨੌਜਵਾਨਾਂ ਨੂੰ ਸੰਸਕ੍ਰਿਤਿਕ, ਭੁਗੌਲਿਕ ਆਰਥਿਕ ਰੂਪ ਨਾਲ ਜੋੜਨਾ ਸੀ। ਸਾਰਿਆਂ ਨੂੰ ਇਕਜੁੱਟ ਕਰਨ ਦਾ ਇਸ ਤੋਂ ਚੰਗਾ ਸਮਾਂ ਕੀ ਹੋ ਸਕਦਾ ਹੈ। ਇਹ ਆਲੋਚਨਾ ਗੈਰ ਜ਼ਰੂਰੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਆਪਣੀ ਤਰ੍ਹਾਂ ਦੇ ਪਹਿਲੇ ਮੁਬਾਈਲ ਐਪਲੀਕੇਸ਼ਨ 'ਖੇਲੋ ਇੰਡੀਆ ਐਪ' ਨੂੰ ਜਾਰੀ ਕੀਤਾ ਜੋ ਕਿ ਦੇਸ਼ ਵਿਚ ਖੇਡ ਅਤੇ ਫਿੱਟਨੈਸ ਦੇ ਪ੍ਰਤੀ ਜਾਗਰੂਕਤਾ ਲਿਆਉਣ ਸਬੰਧੀ ਹੈ।

PunjabKesari

ਇਸ ਦਾ ਮਕਸਦ ਪ੍ਰਧਾਨ ਮੰਤਰੀ ਦੇ ਭਾਰਤ ਵਿਚ ਖੇਡ ਈਕੋਸਿਸਟਮ ਤੰਤਰ ਨੂੰ ਵਿਕਸਤ ਕਰਨ ਅਤੇ ਆਉਣ ਵਾਲੇ ਸਾਲਾਂ ਵਿਚ ਦੇਸ਼ ਨੂੰ ਵਿਸ਼ਵ ਵਿਚ ਖੇਡ ਮਹਾਸ਼ਕਤੀ ਬਣਾਉਣ ਦੇ ਟੀਚੇ ਨੂੰ ਅੱਗੇ ਵਧਾਉਣਾ ਹੈ। ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਕਿਹਾ, ''ਭਾਰਤ ਨੇ ਖੇਡਾਂ ਵਿਚ ਅੱਜ ਲੰਬੀ ਛਲਾਂਗ ਲਾਈ ਹੈ। ਇਹ ਐਪਲੀਕੇਸ਼ਨ ਦੇਸ਼ ਵਿਚ ਫਿੱਟਨੈਸ ਅਤੇ ਖੇਡ ਦੇ ਪਹਿਲੂ ਦੇ ਲਿਹਾਜ ਨਾਲ ਮਹੱਤਵਪੂਰਨ ਹੈ। ਇਸ ਨਾਲ ਛੋਟੀ ਉਮਰ ਵਿਚ ਹੁਨਰ ਦੀ ਪਹਿਚਾਣ ਕਰਨ ਅਤੇ ਉਸ ਨੂੰ ਨਿਖਾਰਣ ਵਿਚ ਮਦਦ ਮਿਲੇਗੀ।'' ਸਾਇਨਾ ਦੇ ਇਸ ਟਵੀਟ ਦਾ ਕਈ ਲੋਕਾਂ ਨੇ ਸਮਰਥਨ ਕੀਤਾ ਹੈ ਅਤੇ ਬਰਖਾ ਦੱਤ ਦੇ ਵਿਰੋਧ ਨੂੰ ਗਲਤ ਦੱਸਿਆ ਹੈ।


Related News