ਫਿਜੀ ''ਤੇ ਸ਼ਾਨਦਾਰ ਜਿੱਤ ਨਾਲ ਭਾਰਤ ਸੈਮੀਫਾਈਨਲ ''ਤੇ
Tuesday, Jun 18, 2019 - 05:29 PM (IST)

ਹਿਰੋਸ਼ਿਮਾ— ਭਾਰਤੀ ਮਹਿਲਾ ਹਾਕੀ ਟੀਮ ਨੇ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ ਫਿਜੀ ਨੂੰ ਮੰਗਲਵਾਰ ਨੂੰ 11-0 ਨਾਲ ਹਰਾ ਕੇ ਇੱਥੇ ਚਲ ਰਹੇ ਐੱਫ.ਆਈ.ਐੱਚ. ਸੀਰੀਜ਼ ਫਾਈਨਲਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਭਾਰਤੀ ਟੀਮ ਨੇ ਪੂਲ-ਏ ਦੇ ਆਪਣੇ ਆਖਰੀ ਮੁਕਾਬਲੇ 'ਚ ਫਿਜੀ ਨੂੰ ਟਿਕਣ ਦਾ ਕੋਈ ਮੌਕਾ ਨਹੀਂ ਦਿੱਤਾ। ਵਿਸ਼ਵ ਰੈਂਕਿੰਗ 'ਚ ਨੌਵੇਂ ਸਥਾਨ 'ਤੇ ਮੌਜੂਦ ਭਾਰਤੀ ਟੀਮ 44ਵੀਂ ਰੈਂਕਿੰਗ ਦੀ ਫਿਜੀ ਖਿਲਾਫ ਪਹਿਲੇ ਤੋਂ ਹੀ ਜਿੱਤ ਦੀ ਦਾਅਵੇਦਾਰ ਸੀ ਅਤੇ ਇਸ ਜਿੱਤ ਦੇ ਨਾਲ ਉਸ ਨੇ ਟੂਰਨਾਮੈਂਟ 'ਚ ਜਿੱਤ ਦੀ ਹੈਟ੍ਰਿਕ ਬਣਾ ਲਈ।
ਭਾਰਤ ਨੇ ਆਪਣੇ ਪਹਿਲੇ ਦੋ ਮੈਚਾਂ 'ਚ ਉਰੂਗਵੇ ਨੂੰ 4-1 ਤੋਂ 5-0 ਨਾਲ ਅਤੇ ਪੋਲੈਂਡ ਨੂੰ 5-0 ਨਾਲ ਹਰਾਇਆ ਸੀ। ਭਾਰਤ ਨੇ ਇਸ ਤਰ੍ਹਾਂ ਤਿੰਨੇ ਮੈਚਾਂ 'ਚ 20 ਗੋਲ ਦਾਗੇ ਅਤੇ ਸਿਰਫ ਇਕ ਗੋਲ ਖਾਇਆ। ਭਾਰਤੀ ਟੀਮ ਹੁਣ ਓਲੰਪਿਕ ਕੁਆਲੀਫਾਇਰ 'ਚ ਜਗ੍ਹਾ ਬਣਾਉਣ ਤੋਂ ਇਕ ਕਦਮ ਦੂਰ ਰਹਿ ਗਈ ਹੈ। ਭਾਰਤ ਦੀ ਸ਼ਾਨਦਾਰ ਜਿੱਤ 'ਚ ਡ੍ਰੈਗ ਫਲਿਕਰ ਗੁਰਜੀਤ ਕੌਰ ਨੇ ਬਿਹਤਰੀਨ ਹੈਟ੍ਰਿਕ ਸਮੇਤ ਚਾਰ ਗੋਲ ਦਾਗੇ। ਗੁਰਜੀਤ ਨੇ 15ਵੇਂ, 19ਵੇਂ, 21ਵੇਂ ਅਤੇ 23ਵੇਂ ਮਿੰਟ 'ਚ ਲਗਾਤਾਰ ਚਾਰ ਗੋਲ ਕੀਤੇ।