ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, 50 ਓਵਰਾਂ ''ਚ ਬਣਾ ਦਿੱਤੀਆਂ 490 ਦੌੜਾਂ

Friday, Jun 08, 2018 - 10:00 PM (IST)

ਜਲੰਧਰ— ਡਬਲਿਨ ਕ੍ਰਿਕਟ ਸਟੇਡੀਅਮ 'ਚ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਨੇ ਆਇਰਲੈਂਡ ਖਿਲਾਫ ਸ਼ਾਨਦਾਰ ਬੱਲੇਬਾਜੀ ਕਰਦੇ ਹੋਏ 490 ਦੌੜਾਂ ਬਣਾ ਦਿੱਤੀਆਂ। ਬੈਟਿੰਗ ਦੇ ਸਹਿਯੋਗੀ ਪਿੱਚ 'ਤੇ ਨਿਊਜ਼ੀਲੈਂਡ ਦੀ ਕਪਤਾਨ ਸੂਜੀ ਬੇਟ੍ਰਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਬੱਲੇਬਾਜ਼ੀ ਕਰਨ ਉਤਰੀ ਬੇਟ੍ਰਸ ਦੇ ਨਾਲ ਜੇਸ ਵਾਟਕਿਨ ਪਹੁੰਚੀ। ਦੋਵਾਂ ਨੇ ਪਹਿਲੇ ਓਵਰ ਤੋਂ ਹੀ ਆਇਰਲੈਂਡ ਦੀ ਗੇਂਦਬਾਜ਼ੀ ਦੀ ਖਬਰ ਲੈਣੀ ਸ਼ੁਰੂ ਕਰ ਦਿੱਤੀ। 18.5 ਓਵਰ 'ਚ ਜਦੋ ਵਾਟਕਿਨ ਦੀ ਵਿਕਟ ਡਿੱਗੀ ਤਾਂ ਨਿਊਜ਼ੀਲੈਂਡ ਟੀਮ 172 ਦੌੜਾਂ ਬਣਾ ਚੁੱਕਾ ਸੀ। ਵਾਟਕਿਨ ਨੇ 59 ਗੇਂਦਾਂ 'ਚ 10 ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਨ ਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਇੰਗਲੈਂਡ ਦੇ ਨਾਂ ਹੈ। ਇੰਗਲੈਂਡ ਟੀਮ ਨੇ ਪਾਕਿਸਤਾਨ ਖਿਲਾਫ 444 ਦੌੜਾਂ ਬਣਾਈਆਂ ਸਨ। ਹੁਣ ਮਹਿਲਾ ਟੀਮ ਨੇ 490 ਦੌੜਾਂ ਬਣਾ ਕੇ ਪੁਰਸ਼ਾਂ ਦਾ ਇਹ ਰਿਕਾਰਡ ਤੋੜ ਦਿੱਤਾ ਹੈ।
ਬੇਟ੍ਰਸ 151 ਅਤੇ ਗ੍ਰੀਨ ਦੀਆਂ 121 ਦੌੜਾਂ ਨੇ ਮਚਾਇਆ ਕਹਿਰ
ਇਸ ਤੋਂ ਬਾਅਦ ਕਪਤਾਨ ਬੇਟ੍ਰਸ ਨੇ ਮੈਡੀ ਗ੍ਰੀਨ ਦੇ ਨਾਲ ਮਿਲ ਕੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਖੇਡਣੇ ਜਾਰੀ ਰੱਖੇ। ਦੋਵਾਂ ਦੀ ਤੂਫਾਨੀ ਬੱਲੇਬਾਜੀ ਦਾ ਆਲਮ ਕੁਝ ਇਸ ਤਰ੍ਹਾਂ ਦਾ ਸੀ ਕਿ ਨਿਊਜ਼ੀਲੈਂਡ ਟੀਮ 30 ਓਵਰਾਂ 'ਚ 288 ਦੌੜਾਂ ਤੱਕ ਪਹੁੰਚ ਚੁੱਕੀ ਸੀ। ਕਪਤਾਨ ਬੇਟਸ ਨੇ ਸਿਰਫ 94 ਗੇਂਦਾਂ ਦਾ ਸਾਹਮਣਾ ਕਰਦੇ ਹੋਏ 24 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 151 ਦੌੜਾਂ ਬਣਾਈਆਂ। ਉੱਥੇ ਹੀ ਗ੍ਰੀਨ ਨੇ ਏਮੀ ਸਡਰਵੇਟ (21) ਦੇ ਨਾਲ ਮਿਲ ਕੇ ਸਕੋਰ ਨੂੰ ਅੱਗੇ ਵਧਾਇਆ। ਸਡਰਵੇਟ ਆਊਟ ਹੋਏ ਤਾਂ ਗ੍ਰੀਨ ਨੇ ਐਮਿਲਾ ਕੇਰ ਦੇ ਨਾਲ ਆਇਰਲੈਂਡ ਖਿਲਾਫ ਧਾਬੜਤੋੜ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਗ੍ਰੀਮ ਨੇ 77 ਗੇਂਦਾਂ 'ਚ 15 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 121 ਦੌੜਾਂ ਬਣਾਈਆਂ।
ਐਮਿਲਾ ਨੇ 45 ਗੇਂਦਾਂ 'ਚ ਬਣਾਈਆਂ 81 ਦੌੜਾਂ
ਦੂਜੇ ਪਾਸੇ ਕੇਰ ਨੇ ਬਾਅਦ 'ਚ ਬੀ. ਬੈਜੁਡੈਨਹੌਟ ਨਾਲ ਮਿਲ ਕੇ ਟੀਮ ਨੂੰ 490 ਦੌੜਾਂ ਤੱਕ ਪਹੁੰਚਾ ਦਿੱਤਾ। ਐਮਿਲਾ ਅਤੇ ਬੈਜੁਡੈਨਹੌਟ ਨੇ ਆਖਰੀ ਓਵਰਾਂ 'ਚ ਵੀ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐਮਿਲਾ ਨੇ 45 ਗੇਂਦਾਂ 'ਚ 9 ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 81 ਦੌੜਾਂ ਬਣਾਈਆਂ ਤਾਂ ਉੱਥੇ ਹੀ ਬੈਜੁਡੈਨਹੌਟ ਨੇ 15 ਗੇਂਦਾਂ 'ਚ ਚਾਰ ਚੌਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ।
ਚਾਰ ਗੇਂਦਬਾਜ਼ਾਂ ਨੂੰ ਪਏ 90 ਤੋਂ ਜ਼ਿਆਦਾ ਸਕੋਰ
ਆਇਰਲੈਂਡ ਦੀ ਮਹਿਲਾ ਗੇਂਦਬਾਜ਼ਾਂ ਲਈ ਇਹ ਦਿਨ ਇੰਨ੍ਹਾਂ ਬੁਰਾ ਸੀ ਕਿ ਚਾਰ ਗੇਂਦਬਾਜ਼ਾਂ ਨੇ ਆਪਣੇ ਕੋਟੇ ਦੇ 10 ਓਵਰਾਂ 'ਚ 90 ਤੋਂ ਜ਼ਿਆਦਾ ਦੌੜਾਂ ਲੁਟਾ ਦਿੱਤੀਆਂ। ਸਭ ਤੋਂ ਬੁਰਾ ਹਾਲ ਰਿਹਾ ਕਾਰਾ ਮੁਰਰੇ ਦਾ ਰਿਹਾ। ਜਿਸ ਨੇ 10 ਓਵਰਾਂ 'ਚ 199 ਦੌੜਾਂ ਲੁਟਾ ਦਿੱਤੀਆਂ। ਉਸ ਦੀ ਗੇਂਦ 'ਤੇ ਨਿਊਜ਼ੀਲੈਂਡ ਦੀ ਮਹਿਲਾ ਬੱਲੇਬਾਜ਼ਾਂ ਨੇ 13 ਚੌਕੇ ਅਤੇ 5 ਛੱਕੇ ਲਗਾਏ। ਇਸ ਤੋਂ ਇਲਾਵਾ ਲਿਟਿਲ ਨੇ 92, ਮਾਰਟਿਜ ਨੇ 92 ਤਾਂ ਲੇਵਿਸ ਨੇ ਵੀ 92 ਦੌੜਾਂ ਲੁਟਾਈਆਂ। ਆਇਰਲੈਂਡ ਦੀ ਏਮੀ ਕੇਨੇਲੀ ਨੇ ਵੀ 9 ਓਵਰਾਂ 'ਚ 81 ਦੌੜਾਂ ਦਿੱਤੀਆਂ ਸਨ।


Related News