ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀਆਂ ਤਰੱਕੀਆਂ! ਪੜ੍ਹੋ ਪੂਰੀ List
Wednesday, Jan 07, 2026 - 11:25 AM (IST)
ਚੰਡੀਗੜ੍ਹ (ਅੰਕੁਰ): ਲੋਕ ਸੰਪਰਕ ਵਿਭਾਗ ਦੇ ਤਿੰਨ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ। ਸ਼ਿਖਾ ਨਹਿਰਾ ਨੂੰ ਜੁਆਇੰਟ ਡਾਇਰੈਕਟਰ, ਸੂਚਨਾ ਤੇ ਨਰਿੰਦਰ ਪਾਲ ਸਿੰਘ ਜਗਦਿਓ, ਸ਼ੇਰਜੰਗ ਸਿੰਘ ਹੁੰਦਲ ਨੂੰ ਡਿਪਟੀ ਡਾਇਰੈਕਟਰ ਵਜੋਂ ਤਰੱਕੀ ਦਿੱਤੀ ਗਈ ਹੈ।
ਸ਼ਿਖਾ ਨਹਿਰਾ ਅਤੇ ਨਰਿੰਦਰ ਪਾਲ ਸਿੰਘ ਇਸ ਵੇਲੇ ਚੰਡੀਗੜ੍ਹ ਸਥਿਤ ਵਿਭਾਗ ਦੇ ਮੁੱਖ ਦਫ਼ਤਰ (ਹੈੱਡ ਆਫਿਸ) ਵਿਖੇ ਕ੍ਰਮਵਾਰ ਡਿਪਟੀ ਡਾਇਰੈਕਟਰ ਅਤੇ ਆਈ.ਪੀ.ਆਰ.ਓ. ਵਜੋਂ ਤਾਇਨਾਤ ਹਨ, ਜਦ ਕਿ ਸ਼ੇਰ ਜੰਗ ਅੰਮ੍ਰਿਤਸਰ ’ਚ ਡੀ.ਪੀ.ਆਰ.ਓ. ਦੇ ਅਹੁਦੇ ’ਤੇ ਸੇਵਾਵਾਂ ਨਿਭਾ ਰਹੇ ਹਨ। ਇਸ ਸਬੰਧੀ ਫ਼ੈਸਲਾ ਵਿਭਾਗੀ ਤਰੱਕੀ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਲਿਆ ਗਿਆ।
