ਮਹਿਲਾ ਵਿਸ਼ਵ ਕੱਪ ਟੀ20 : ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 25 ਦੌੜਾਂ ਨਾਲ ਹਰਾਇਆ
Thursday, Nov 15, 2018 - 05:12 AM (IST)

ਜਲੰਧਰ— ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਾਲੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਟੀ-20 ਟੂਰਨਾਮੈਂਟ ਦਾ ਮੁਕਾਬਲਾ ਬੁੱਧਵਾਰ ਨੂੰ ਖੇਡਿਆ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ ਨੇ 98 ਦੌੜਾਂ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਦੇ 2 ਖਿਡਾਰੀ ਜੀਰੋ 'ਤੇ ਆਊਟ ਹੋ ਗਏ ਸਨ। ਬੰਗਲਾਦੇਸ਼ ਦੀ ਪੂਰੀ ਟੀਮ 20 ਓਵਰਾਂ 'ਚ 72 ਦੌੜਾਂ ਹੀ ਬਣਾ ਸਕੀ ਤੇ ਸ਼੍ਰੀਲੰਕਾ ਨੇ ਇਹ ਮੈਚ 25 ਦੌੜਾਂ ਨਾਲ ਜਿੱਤ ਲਿਆ।