ਪੰਜਾਬ : ਚਾਹ ਦਾ ਕੱਪ ਪਿਆ ਕੇ ਲਵਾ ਲਏ ਕੱਪੜੇ, ਤੇ ਫਿਰ ਖੇਡੀ ਗੰਦੀ ਖੇਡ

Wednesday, Jan 21, 2026 - 06:05 PM (IST)

ਪੰਜਾਬ : ਚਾਹ ਦਾ ਕੱਪ ਪਿਆ ਕੇ ਲਵਾ ਲਏ ਕੱਪੜੇ, ਤੇ ਫਿਰ ਖੇਡੀ ਗੰਦੀ ਖੇਡ

ਬਠਿੰਡਾ (ਵਿਜੈ ਵਰਮਾ) : ਬਠਿੰਡਾ ਵਿਚ ਹਨੀ ਟ੍ਰੈਪ ਦਾ ਇਕ ਗੰਭੀਰ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੁੰਬਈ ਤੋਂ ਆਏ ਇਕ ਨੌਜਵਾਨ ਨੂੰ ਮਦਦ ਦੇ ਬਹਾਨੇ ਘਰ ਬੁਲਾਕੇ ਨਸ਼ੀਲੀ ਚਾਹ ਪਿਲਾਈ ਗਈ ਅਤੇ ਬੇਹੋਸ਼ੀ ਦੀ ਹਾਲਤ ਵਿਚ ਉਸ ਦੀ ਨਗਨ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਗਿਆ। ਦੋਸ਼ੀਆਂ ਨੇ ਪਹਿਲਾਂ 15 ਹਜ਼ਾਰ ਰੁਪਏ ਨਕਦ ਅਤੇ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਹੁਣ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ 1.50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਮੁੰਬਈ ਨਿਵਾਸੀ ਗਗਨਜੋਤ ਨੇ ਇਸ ਸਬੰਧ ਵਿਚ ਬਠਿੰਡਾ ਰੇਂਜ ਦੇ ਡੀਆਈਜੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ

ਪੀੜਤ ਨੇ ਦੱਸਿਆ ਕਿ ਉਹ 14 ਜਨਵਰੀ 2026 ਨੂੰ ਦੋਸਤ ਦੇ ਗ੍ਰਿਹ ਪ੍ਰਵੇਸ਼ ਅਤੇ ਬੱਚਿਆਂ ਦੇ ਜਨਮਦਿਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਬਠਿੰਡਾ ਆਇਆ ਸੀ। 16 ਜਨਵਰੀ ਨੂੰ ਮੁੰਬਈ ਵਾਪਸ ਜਾਣ ਸਮੇਂ ਉਸਨੂੰ ਇਕ ਔਰਤ ਦਾ ਫ਼ੋਨ ਆਇਆ, ਜਿਸ ਨਾਲ ਉਸ ਦੀ ਕਰੀਬ ਇਕ ਸਾਲ ਪਹਿਲਾਂ ਬਠਿੰਡਾ ਜ਼ਿਲ੍ਹਾ ਅਦਾਲਤ ਵਿਚ ਮੁਲਾਕਾਤ ਹੋਈ ਸੀ। ਉਸ ਸਮੇਂ ਔਰਤ ਨੇ ਆਪਣੇ ਪਤੀ ਨਾਲ ਜੁੜੇ ਚੈਕ ਬਾਊਂਸ ਮਾਮਲਿਆਂ ਦਾ ਹਵਾਲਾ ਦੇ ਕੇ ਮਦਦ ਮੰਗੀ ਸੀ। ਪੀੜਤ ਅਨੁਸਾਰ ਔਰਤ ਨੇ ਪਰਿਵਾਰਕ ਵਿਵਾਦ ਸੁਲਝਾਉਣ ਦੇ ਬਹਾਨੇ ਉਸਨੂੰ ਆਦਰਸ਼ ਨਗਰ ਸਥਿਤ ਆਪਣੇ ਘਰ ਬੁਲਾਇਆ। ਘਰ ਪਹੁੰਚਣ ’ਤੇ ਔਰਤ ਇਕੱਲੀ ਸੀ ਅਤੇ ਉਸਨੇ ਚਾਹ ਪਿਲਾਈ। ਚਾਹ ਪੀਣ ਤੋਂ ਕੁਝ ਮਿੰਟਾਂ ਬਾਅਦ ਹੀ ਪੀੜਤ ਅਰਧ-ਬੇਹੋਸ਼ੀ ਦੀ ਹਾਲਤ ਵਿਚ ਚਲਾ ਗਿਆ। ਇਸ ਦੌਰਾਨ ਤਿੰਨ ਔਰਤਾਂ ਅਤੇ ਦੋ ਪੁਰਸ਼ ਉੱਥੇ ਪਹੁੰਚੇ, ਜਿਨ੍ਹਾਂ ਨੇ ਉਸਦੇ ਕੱਪੜੇ ਉਤਾਰ ਕੇ ਮੋਬਾਈਲ ਫ਼ੋਨ ਨਾਲ ਨਗਨ ਵੀਡੀਓ ਬਣਾ ਲਈ।

ਇਹ ਵੀ ਪੜ੍ਹੋ : ਪੰਜਾਬ : ਛੋਟੇ ਭਰਾ ਦਾ ਕਤਲ ਕਰਕੇ ਮਾਪਿਆਂ ਕੋਲ ਪਹੁੰਚਿਆ ਵੱਡਾ ਪੁੱਤ, ਗੱਲ ਸੁਣ ਕੇ ਕੰਬ ਗਈ ਮਾਂ

ਦੋਸ਼ ਹੈ ਕਿ ਦੋਸ਼ੀਆਂ ਨੇ ਉਸਦੇ ਗਲੇ ਤੋਂ ਸੋਨੇ ਦੀ ਚੇਨ ਅਤੇ ਉਂਗਲੀ ਤੋਂ ਅੰਗੂਠੀ ਜ਼ਬਰਦਸਤੀ ਉਤਾਰ ਲਈ। ਪਰਸ ਵਿੱਚੋਂ ਲਗਭਗ 15 ਹਜ਼ਾਰ ਰੁਪਏ ਨਕਦ ਕੱਢ ਲਏ ਅਤੇ ਬੈਗ ਵਿਚੋਂ ਆਧਾਰ ਕਾਰਡ ਤੇ ਪੈਨ ਕਾਰਡ ਵੀ ਲੈ ਗਏ। ਦੋਸ਼ੀਆਂ ਨੇ ਧਮਕੀ ਦਿੱਤੀ ਕਿ ਜੇਕਰ 20 ਜਨਵਰੀ ਤੱਕ 1.50 ਲੱਖ ਰੁਪਏ ਨਾ ਦਿੱਤੇ ਗਏ ਤਾਂ ਵੀਡੀਓ ਸੋਸ਼ਲ ਮੀਡੀਆ ’ਤੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਸਨੂੰ ਅਰਧ-ਬੇਹੋਸ਼ੀ ਦੀ ਹਾਲਤ ਵਿਚ ਘਰ ਤੋਂ ਬਾਹਰ ਸੁੱਟ ਦਿੱਤਾ ਗਿਆ। ਪੀੜਤ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਇਕ ਸੰਗਠਿਤ ਗਿਰੋਹ ਹੈ, ਜੋ ਬੇਗੁਨਾਹ ਲੋਕਾਂ ਨੂੰ ਹਨੀ ਟ੍ਰੈਪ ਵਿਚ ਫਸਾ ਕੇ ਲੁੱਟ ਅਤੇ ਬਲੈਕਮੇਲਿੰਗ ਕਰਦਾ ਹੈ। ਉਸਨੇ ਦੋਸ਼ੀਆਂ ਦੇ ਮੋਬਾਈਲ ਫ਼ੋਨਾਂ ਤੋਂ ਇਤਰਾਜ਼ਯੋਗ ਵੀਡੀਓ ਅਤੇ ਪਰਿਵਾਰਕ ਮੈਂਬਰਾਂ ਦੇ ਨੰਬਰ ਮਿਟਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲੇ ਦੇ ਸਾਰੇ ਪੱਖਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਾਵਰਕਾਮ ਨੇ ਡਿਫਾਲਟਰਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ, ਕੁਨੈਕਸ਼ਨ ਕੱਟਣਗੀਆਂ 13 ਟੀਮਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News