ਦੱ. ਅਫਰੀਕਾ ਟੀਮ ਨੇ ਮਹਿਲਾ ਟੀ-20 ਵਿਸ਼ਵ ਕੱਪ ''ਚ ਉਲਟਫੇਰ ਭਰੀ ਕੀਤੀ ਜਿੱਤ ਦਰਜ

Sunday, Feb 23, 2020 - 10:50 PM (IST)

ਦੱ. ਅਫਰੀਕਾ ਟੀਮ ਨੇ ਮਹਿਲਾ ਟੀ-20 ਵਿਸ਼ਵ ਕੱਪ ''ਚ ਉਲਟਫੇਰ ਭਰੀ ਕੀਤੀ ਜਿੱਤ ਦਰਜ

ਪਰਥ— ਦੱਖਣੀ ਅਫਰੀਕਾ ਨੇ ਐਤਵਾਰ ਨੂੰ ਇੱਥੇ ਮਹਿਲਾ ਟੀ-20 ਵਿਸ਼ਵ ਕੱਪ ਗਰੁੱਪ ਬੀ ਮੈਚ 'ਚ ਇੰਗਲੈਂਡ ਨੂੰ 2 ਗੇਂਦਾਂ ਰਹਿੰਦੇ ਹੋਏ 6 ਵਿਕਟਾਂ ਨਾਲ ਹਰਾ ਕੇ ਉਲਟਫੇਰ ਕੀਤਾ। ਇੰਗਲੈਂਡ ਨੇ ਨਟਾਲੀ ਸਿਕਵਰ ਦੇ ਅਰਧ ਸੈਂਕੜੇ ਦੇ ਦਮ 'ਤੇ 8 ਵਿਕਟਾਂ 'ਤੇ 123 ਦੌੜਾਂ ਬਣਾਈਆ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਨੇ 19.4 ਓਵਰ 'ਚ ਚਾਰ ਵਿਕਟਾਂ 'ਤੇ 127 ਦੌੜਾਂ ਨਾਲ ਜਿੱਤ ਹਾਸਲ ਕੀਤੀ। 'ਪਲੇਅਰ ਆਫ ਦਿ ਮੈਚ' ਬਣੀ ਦੱਖਣੀ ਅਫਰੀਕਾ ਦੀ ਕਪਤਾਨ ਡੇਨ ਵਾਨ ਨਿਕਰਕ ਨੇ 51 ਗੇਂਦਾਂ 'ਚ 2 ਚੌਕਿਆਂ ਤੇ 2 ਛੱਕਿਆਂ ਨਾਲ 46 ਦੌੜਾਂ ਜਦਕਿ ਮਰੀਜਾਨੇ ਕਾਪ ਨੇ 33 ਗੇਂਦਾਂ 'ਚ 6 ਚੌਕਿਆਂ ਨਾਲ 38 ਦੌੜਾਂ ਦਾ ਯੋਗਦਾਨ ਦਿੱਤਾ। ਮਿਗਨੋਨ ਡੁ ਪ੍ਰੀਜ ਨੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਹਾਸਲ ਕਰਵਾਈ ਤੇ 18 ਦੌੜਾਂ ਬਣਾ ਕੇ ਅਜੇਤੂ ਰਹੀ।

PunjabKesari
ਉਹ 100 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਦੱਖਣੀ ਅਫਰੀਕਾ ਦੀ ਪਹਿਲੀ ਮਹਿਲਾ ਵੀ ਬਣ ਗਈ ਹੈ। ਦੱਖਣੀ ਅਫਰੀਕਾ ਦੀ ਕਪਤਾਨ ਡੇਨ ਵਾਨ ਨਿਕਰਕ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਸਿਕਵਰ ਨੇ 41 ਗੇਦਾਂ ਦਾ ਸਾਹਮਣਾ ਕਰਦੇ ਹੋਏ ਪੰਜ ਚੌਕਿਆਂ ਤੇ 1 ਛੱਕੇ ਨਾਲ 50 ਦੌੜਾਂ ਬਣਾਈਆਂ। ਟੀਮ ਦੇ ਲਈ ਕੇਵਲ 2 ਬੱਲੇਬਾਜ਼ ਹੀ ਦੋਹਰੇ ਅੰਕ ਤਕ ਪਹੁੰਚ ਸਕੀ, ਜਿਸ 'ਚ ਸਲਾਮੀ ਬੱਲੇਬਾਜ਼ ਐਮੀ ਜੋਨਸ ਨੇ 23 ਤੇ ਫ੍ਰਾਨ ਵਿਲਸਨ ਨੇ 14 ਦੌੜਾਂ ਬਣਾਈਆਂ।


author

Gurdeep Singh

Content Editor

Related News