24 ਜਨਵਰੀ ਤੋਂ ਸ਼ੁਰੂ ਹੋਵੇਗੀ ਮਹਿਲਾ ਫੁੱਟਬਾਲ ਲੀਗ

Thursday, Jan 09, 2020 - 10:10 PM (IST)

24 ਜਨਵਰੀ ਤੋਂ ਸ਼ੁਰੂ ਹੋਵੇਗੀ ਮਹਿਲਾ ਫੁੱਟਬਾਲ ਲੀਗ

ਨਵੀਂ ਦਿੱਲੀ— ਹੀਰੋ ਇੰਡੀਆ ਮਹਿਲਾ ਫੁੱਟਬਾਲ ਲੀਗ 24 ਜਨਵਰੀ ਤੋਂ ਬੈਂਗਲੁਰੂ ਫੁੱਟਬਾਲ ਸਟੇਡੀਅਮ 'ਚ ਸ਼ੁਰੂ ਹੋਵੇਗੀ, ਜਿਸ 'ਚ 12 ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ ਦਾ ਚੌਥਾ ਐਡੀਸ਼ਨ ਹੈ, ਜਿਸ 'ਚ ਜੋਨਲ ਕੁਆਲੀਫਾਇਰ ਤੋਂ ਬਾਅਦ 12 ਟੀਮਾਂ ਦੀ ਚੋਣ ਆਖਰੀ ਰਾਊਂਡ ਦੇ ਲਈ ਕੀਤੀ ਗਈ ਹੈ। ਮਣੀਪੁਰ, ਗੁਜਰਾਤ, ਮਹਾਰਾਸ਼ਟਰ, ਗੋਆ, ਤਾਮਿਲਨਾਡੂ, ਓਡਿਸ਼ਾ, ਪੱਛਮੀ ਬੰਗਾਲ, ਪੰਜਾਬ, ਕਰਨਾਟਕ ਤੇ ਬਾਕੀ ਭਾਰਤ ਜੋਨ ਦੀਆਂ ਟੀਮਾਂ ਖਿਤਾਬ ਦੇ ਲਈ ਆਪਣੀ ਚੁਣੌਤੀ ਪੇਸ਼ ਕਰਨਗੀਆਂ।
12 ਟੀਮਾਂ ਨੂੰ 6-6 ਟੀਮਾਂ ਦੇ ਦੋ ਗਰੁੱਪ 'ਚ ਵੰਡਿਆ ਗਿਆ ਹੈ ਤੇ ਹਰ ਗਰੁੱਪ 'ਚ ਚੋਟੀ ਦੀਆਂ 2-2 ਟੀਮਾਂ ਸੈਮੀਫਾਈਨਲ 'ਚ ਪਹੁੰਚਣਗੀਆਂ। ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਮਣੀਪੁਰ ਦੀ ਕ੍ਰਿਸਪਾ ਐੱਫ. ਸੀ. ਤੇ ਕਰਨਾਟਕ ਦੀ ਕਿੱਕਸਟਾਟਰ ਐੱਫ. ਸੀ. ਟੀਮਾਂ ਦੇ ਵਿਚ ਹੋਵੇਗਾ। ਫਾਈਨਲ ਮੈਚ 13 ਫਰਵਰੀ ਨੂੰ ਖੇਡਿਆ ਜਾਵੇਗਾ।


author

Gurdeep Singh

Content Editor

Related News