ਮੇਸੀ ਦੇ ਬਿਨਾਂ ਬਾਰਸੀਲੋਨਾ ਨੇ ਬਿਲਬਾਓ ਨਾਲ ਖੇਡਿਆ ਡਰਾਅ
Monday, Aug 23, 2021 - 02:29 AM (IST)
ਬਾਰਸੀਲੋਨਾ- ਨੀਦਰਲੈਂਡ ਦੇ ਸਟ੍ਰਾਈਕਰ ਮੇਮਿਫਸ ਡੀਪੇ ਨੇ ਕੋਚ ਰੋਨਾਲਡ ਕੋਮੈਨ ਦੀਆਂ ਉਮੀਦਾਂ 'ਤੇ ਖਰਾ ਉਤਰਗੇ ਹੋਏ ਬਾਰਸੀਲੋਨਾ ਵਲੋਂ ਪਹਿਲਾ ਗੋਲ ਕੀਤਾ, ਜਿਸ ਨਾਲ ਉਸਦੀ ਟੀਮ ਲਿਓਨੇਲ ਮੇਸੀ ਦੇ ਜਾਣ ਤੋਂ ਬਾਅਦ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਪਹਿਲੀ ਹਾਰ ਤੋਂ ਬਚ ਗਈ। ਬਾਰਸੀਲੋਨਾ ਨੇ ਮਾੜੀ ਖੇਡ ਦਿਖਾਈ ਪਰ ਡੀਪੇ ਦੇ ਗੋਲ ਨਾਲ ਉਹ ਐਥਲੈਟਿਕ ਬਿਲਬਾਓ ਨਾਲ 1-1 ਨਾਲ ਡਰਾਅ 'ਤੇ ਰੋਕਣ ਵਿਚ ਸਫਲ ਰਹੀ। ਕੋਰੋਨਾ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਸੈਮ ਮੇਮੇਸ ਸਟੇਡੀਅਮ ਵਿਚ ਕੁਝ ਦਰਸ਼ਕ ਵੀ ਪਹੁੰਚੇ ਸਨ, ਜਿਨ੍ਹਾ ਨੇ ਡੀਪੇ ਦੇ 75ਵੇਂ ਮਿੰਟ ਵਿਚ ਕੀਤੇ ਗਏ ਗੋਲ ਨਾਲ ਕੁਝ ਸੁੱਖ ਦਾ ਸਾਹ ਲਿਆ।
ਇਹ ਖ਼ਬਰ ਪੜ੍ਹੋ- ਇੰਟਰ ਮਿਲਾਨ ਨੇ ਵੱਡੀ ਜਿੱਤ ਨਾਲ ਸੀਰੀ ਏ ਮੁਹਿੰਮ ਕੀਤੀ ਸ਼ੁਰੂ
ਕੋਚ ਰੋਨਾਲਡੋ ਕੋਮੈਨ ਨੇ ਮੇਸੀ ਦੇ ਬਿਨਾਂ ਹੋਏ ਪਹਿਲੇ ਮੈਚ ਵਿਚ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਕਿਹਾ ਕਿ ਸਾਲਾਂ ਤੋਂ ਬਾਰਸੀਲੋਨਾ ਪਹਿਲੇ ਹਾਫ ਵਿਚ ਸਰਵਸ੍ਰੇਸ਼ਠ ਖੇਡ ਦਿਖਾਉਂਦਾ ਰਿਹਾ ਹੈ। ਮੈਂ ਹਮੇਸ਼ਾ ਮੇਸੀ ਨੂੰ ਆਪਣੀ ਟੀਮ ਵਿਚ ਰੱਖਣਾ ਪਸੰਦ ਕਰਾਂਗਾ ਕਿਉਂਕਿ ਉਹ ਆਪਣੇ ਦਮ 'ਤੇ ਖੇਡ ਦਾ ਫੈਸਲਾ ਕਰਦਾ ਹੈ। ਸੋਸੀਦਾਦ ਦੇ ਕੋਚ ਇਮਾਨੋਲ ਅਲਗੂਆਸਿਲ ਵੀ ਬਾਰਸੀਲੋਨਾ ਦੇ ਮੇਸੀ ਦੇ ਬਿਨਾਂ ਖੇਡ ਤੋਂ ਪ੍ਰਭਾਵਿਤ ਹੋਇਆ। ਉਸ ਨੇ ਕਿਹਾ ਕਿ ਬਾਰਕਾ ਦਬਾਅ ਵਿਚ ਚੰਗਾ ਖੇਡਦਾ ਹੈ। ਉਸ ਤੋਂ ਮੇਸੀ ਦੇ ਬਿਨਾਂ ਨੁਕਸਾਨ ਦੀ ਭਰਪਾਈ ਕਰਨ ਵਿਚ ਮਦਦ ਮਿਲੇਗੀ। ਉਸ ਨੇ ਕਿਹਾ ਕਿ ਇਹ ਹਮੇਸ਼ਾ ਦੀ ਤਰ੍ਹਾਂ ਲਗਭਗ ਇਕ ਹੀ ਟੀਮ ਹੈ, ਸਿਰਫ ਇਸ ਵਿਚ 10 ਖਿਡਾਰੀ ਹਨ। ਇਨ੍ਹਾਂ ਨੇ ਹੀ ਸਾਡੇ ਵਿਰੁੱਧ ਪਹਿਲੀ ਲੜਾਈ ਜਿੱਤੀ। ਜੇਕਰ ਬਾਰਸੀਲੋਨਾ ਅਜਿਹਾ ਹੀ ਕਰਦਾ ਰਿਹਾ ਤਾਂ ਉਹ ਜਲਦ ਹੀ ਮਹਾਨ ਚੀਜ਼ਾਂ ਕਰਨ ਵਿਚ ਸਮਰੱਥ ਹੋ ਜਾਵੇਗਾ।
ਇਹ ਖ਼ਬਰ ਪੜ੍ਹੋ- ਦਿੱਲੀ ਕੈਪੀਟਲਸ ਦੇ ਖਿਡਾਰੀ ਪਹੁੰਚੇ UAE, ਜਲਦ ਸ਼ੁਰੂ ਕਰਨਗੇ ਅਭਿਆਸ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।