ਡੋਪਿੰਗ ''ਚ ਫੜੇ ਗਏ ਐਥਲੀਟਾਂ ਤੋਂ ਇਨਾਮੀ ਰਾਸ਼ੀ ਵਾਪਸ ਲਵੋ : ਮਲਹੋਤਰਾ
Thursday, Aug 03, 2017 - 06:52 PM (IST)
ਨਵੀਂ ਦਿੱਲੀ—ਅਖਿਲ ਭਾਰਤੀ ਖੇਡ ਪਰਿਸਰ (ਏ.ਆਈ.ਸੀ.ਐੱਸ.) ਦੇ ਪ੍ਰਧਾਨ ਵਿਜੇ ਕੁਮਾਰ ਮਲਹੋਤਰਾ ਨੇ ਖੇਡ ਮੰਤਰਾਲੇ ਨੂੰ ਲਿਖ ਕੇ ਡੋਪਿੰਗ 'ਚ ਫੜੇ ਗਏ ਅਥਲੀਟਾਂ ਤੋਂ ਇਨਾਮੀ ਰਾਸ਼ੀ ਵਾਪਸ ਕਰਨ ਦੇ ਉਚਿਤ ਇਤਜ਼ਾਮ ਯਕੀਨੀ ਕਰਨ ਲਈ ਕਿਹਾ ਹੈ। ਡੋਪਿੰਗ ਦੇ ਵੱਧਦੇ ਮਾਮਲਿਆਂ 'ਤੇ ਨਾਰਾਜ਼ਗੀ ਜਿਤਾਉਂਦੇ ਹੋਏ ਮਲਹੋਤਰਾ ਨੇ ਇਸ ਤੋਂ ਬੱਚਣ ਲਈ ਸਖਤ ਇੰਤਜ਼ਾਮ ਸ਼ੁਰੂ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
