ਭਾਜਪਾ ਦੇ ਲਗਾਤਾਰ ਵਿਰੋਧ ਅੱਗੇ ਝੁਕਦਿਆਂ ਹਿਮਾਚਲ ਸਰਕਾਰ ਨੂੰ ਵਾਪਸ ਲੈਣਾ ਪਿਆ ਫ਼ੈਸਲਾ : ਸ਼ਰਮਾ

Wednesday, Apr 01, 2026 - 11:33 AM (IST)

ਭਾਜਪਾ ਦੇ ਲਗਾਤਾਰ ਵਿਰੋਧ ਅੱਗੇ ਝੁਕਦਿਆਂ ਹਿਮਾਚਲ ਸਰਕਾਰ ਨੂੰ ਵਾਪਸ ਲੈਣਾ ਪਿਆ ਫ਼ੈਸਲਾ : ਸ਼ਰਮਾ

ਚੰਡੀਗੜ੍ਹ (ਅੰਕੁਰ)- ਪੰਜਾਬ ਤੋਂ ਹਿਮਾਚਲ ਜਾਣ ਵਾਲੇ ਵਾਹਨਾਂ ’ਤੇ ਦੁੱਗਣਾ ਟੈਕਸ ਲਏ ਜਾਣ ਦਾ ਫ਼ੈਸਲਾ ਵਾਪਸ ਲਏ ਜਾਣ ’ਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਤੋਂ ਜਾਣ ਵਾਲੇ ਵਾਹਨਾਂ ’ਤੇ ਦੁੱਗਣਾ ਟੈਕਸ ਲਾਏ ਜਾਣ ਦਾ ਹਿਮਾਚਲ ਭਾਜਪਾ ਤੇ ਪੰਜਾਬ ਭਾਜਪਾ ਨੇ ਪਹਿਲੇ ਦਿਨ ਤੋਂ ਹੀ ਵਿਰੋਧ ਕੀਤਾ ਹੈ।

ਹਿਮਾਚਲ ਵਿਧਾਨ ਸਭਾ ’ਚ ਭਾਜਪਾ ਵਿਧਾਇਕਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਅੱਗੇ ਝੁਕਦਿਆਂ ਹਿਮਾਚਲ ਦੀ ਕਾਂਗਰਸ ਸਰਕਾਰ ਨੂੰ ਇਹ ਫ਼ੈਸਲਾ ਮੁੜ ਵਿਚਾਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਮੈਂ ਹਿਮਾਚਲ ਭਾਜਪਾ ਦੀ ਸਮੁੱਚੀ ਟੀਮ ਦਾ ਵੀ ਪੰਜਾਬ ਦਾ ਸਾਥ ਦੇਣ ਲਈ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਨ੍ਹਾਂ ਦੀ ਪੂਰੀ ਪਾਰਟੀ ਪਹਿਲਾਂ ਇਸ ਮਾਮਲੇ ’ਤੇ ਚੁੱਪ ਰਹੀ ਪਰ ਹੁਣ ਇਸ ਦਾ ਝੂਠਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਚਮੁੱਚ ਸੁੱਖੂ ਸਰਕਾਰ ਨੇ ਤੁਹਾਡੀ ਸੁਣੀ ਹੈ ਤਾਂ ਫ਼ੈਸਲਾ ਵਾਪਸ ਲੈਣ ਦਾ ਨੋਟੀਫਿਕੇਸ਼ਨ ਜਨਤਕ ਕਰੋ।


author

Anmol Tagra

Content Editor

Related News