ਭਾਰਤ ਖਿਲਾਫ ਟੀ20 ਸੀਰੀਜ਼ ਹਾਰ ਕੇ ਵੈਸਟਇੰਡੀਜ਼ ਦੇ ਨਾਂ ਦਰਜ ਹੋਏ ਇਹ ਤਿੰਨ ਸ਼ਰਮਨਾਰ ਰਿਕਾਰਡ
Wednesday, Aug 07, 2019 - 12:00 PM (IST)

ਸਪੋਰਟਸ ਡੈਸਕ— ਵੈਸਟਇੰਡੀਜ ਟੀਮ ਦੇ ਖਿਡਾਰੀ ਭਲੇ ਹੀ ਦੁਨੀਆਭਰ ਦੀ ਟਵੰਟੀ-20 ਲੀਗ 'ਚ ਧਮਾਲਾਂ ਮਚਾਉਂਦੇ ਹੋਣ ਪਰ ਇਹ ਖਿਡਾਰੀ ਜਦੋਂ ਆਪਣੀ ਰਾਸ਼ਟਰੀ ਟੀਮ ਲਈ ਖੇਡਦੇ ਹਨ ਤਾਂ ਇਨ੍ਹਾਂ ਦਾ ਬੱਲਾ ਖਾਮੋਸ਼ ਹੋ ਜਾਂਦਾ ਹੈ ਤੇ ਨਾ ਹੀ ਗੇਂਦਬਾਜ਼ੀ 'ਚ ਧਾਰ ਰਹਿੰਦੀ ਹੈ। ਭਾਰਤ ਦੇ ਨਾਲ ਹੋਈ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਵੀ ਵੈਸਟਇੰਡੀਜ਼ ਦੇ ਇਹ ਬੱਲੇਬਾਜ਼ ਇਨ੍ਹਾਂ ਮੁਸ਼ਕਿਲ ਨਾਲ ਦੋ-ਚਾਰ ਹੁੰਦੇ ਰਹੇ। ਇਸ ਦੇ ਨਾਲ ਹੀ ਵੈਸਟਇੰਡੀਜ਼ ਦੀ ਟੀਮ ਦੇ ਨਾਂ ਟੀ-20 ਕ੍ਰਿਕਟ ਦੇ ਤਿੰਨ ਸ਼ਰਮਨਾਕ ਰਿਕਾਰਡ ਦਰਜ ਹੋ ਗਏ ਹਨ। ਆਓ ਜੀ ਜਾਣਦੇ ਹਾ ਇਨ੍ਹਾਂ ਰਿਕਾਰਡ ਬਾਰੇ -
ਟੀ-20 ਇੰਟਰਨੈਸ਼ਨਲ ਭਾਰਤ ਦਾ ਕਲੀਨ ਸਵਿਪ
ਬਨਾਮ ਆਸਟਰੇਲੀਆ 2016 'ਚ
ਬਨਾਮ ਸ਼੍ਰੀਲੰਕਾ 2017 'ਚ
ਬਨਾਮ ਵੈਸਟਇੰਡੀਜ 2018 'ਚ
ਬਨਾਮ ਵੈਸਟਇੰਡੀਜ਼ 2019 'ਚ
ਟੀ-20 'ਚ ਵੈਸਟਇੰਡੀਜ਼ ਦੇ ਖਿਲਾਫ ਸਭ ਤੋਂ ਲਗਾਤਾਰ ਜਿੱਤ
6 ਭਾਰਤ (2018 -19)
5 ਪਾਕਿਸਤਾਨ (2016-17)
4 ਦੱਖਣੀ ਅਫਰੀਕਾ (2008-10)
4 ਸ਼੍ਰੀਲੰਕਾ (2009-12)
4 ਆਸਟਰੇਲੀਆ (2010-12)
4 ਪਾਕਿਸਤਾਨ (2017-18)
ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਜ਼ਿਆਦਾ ਹਾਰ
58 ਵੈਸਟਇੰਡੀਜ਼
57 ਸ਼੍ਰੀਲੰਕਾ/ਬੰਗਲਾਦੇਸ਼
56 ਨਿਊਜ਼ੀਲੈਂਡ
54 ਆਸਟਰੇਲੀਆ
52 ਪਾਕਿਸਤਾਨ
50 ਜਿੰਬਾਬਵੇ/ਇੰਗਲੈਂਡ
44 ਦੱਖਣ ਅਫਰੀਕਾ
41 ਭਾਰਤ